ਪਰਾਲੀ ਪ੍ਰਬੰਧਨ: ਪਰਾਲੀ ਤੋਂ ਤਿਆਰ ਇੱਟਾਂ ਬਾਲਣ ਵਜੋਂ ਵਰਤਣ ‘ਤੇ ਜ਼ੋਰ

Spread the love

ਜੀਐਮ ਡੀਆਈਸੀ ਵਲੋਂ ਸਨਅਤਕਾਰਾਂ ਨਾਲ ਮੀਟਿੰਗ

ਰਵੀ ਸੈਣ , ਬਰਨਾਲਾ, 7 ਅਗਸਤ 2023
         ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਹੁਕਮ ਅਨੁਸਾਰ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਬਰਨਾਲਾ ਵਲੋਂ ਡੀਸੀ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਸਨਅਤਕਾਰਾਂ ਅਤੇ ਭੱਠਾ ਮਾਲਕਾਂ ਨਾਲ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਰਾਲੀ ਪ੍ਰਬੰਧਨ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ।
      ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਪ੍ਰੀਤ ਮੋਹਿੰਦਰ ਸਿੰਘ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਨੇ ਉਦਯੋਗਿਕ ਇਕਾਈਆਂ ਨੂੰ ਪਰਾਲੀ ਤੋਂ ਤਿਆਰ ਹੋਣ ਵਾਲੀਆਂ ਬਰਿਕਸ ਨੂੰ ਬੁਆਇਲਰ ਵਿੱਚ ਬਾਲਣ ਦੇ ਤੌਰ ‘ਤੇ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਬਰਿਕਸ ਤਿਆਰ ਕਰਨ ਵਾਲੀਆਂ ਇਕਾਈਆਂ ਨੂੰ ਦਿੱਤੇ ਜਾਣ ਵਾਲੇ ਉਤਸ਼ਾਹ ਦੀ ਸਕੀਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨਾਨ ਟੈਰੀਫਾਇਡ ਬਰਿਕਸ ਬਣਾਉਣ ਵਾਲੀ ਪੰਜ ਟਨ ਤੱਕ ਵਾਲੀ ਇਕਾਈ ਨੂੰ 70 ਲੱਖ ਰੁਪਏ ਤੇ ਟੈਰੀਫਾਇਡ ਬਰਿਕਸ ਬਣਾਉਣ ਵਾਲੀ ਇਕਾਈ ਨੂੰ 1.40 ਕਰੋੜ ਰੁਪਏ ਦਾ ਉਪਦਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਭੱਠਾ ਮਾਲਕਾਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਵਰਤੇ ਜਾਂਦੇ ਬਾਲਣ ਵਿੱਚੋਂ 20 ਪ੍ਰਤੀਸ਼ਤ ਬਾਲਣ ਬਰਿਕਸ ਦੀ ਲਾਜ਼ਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਿਹਾ।

   ਭੱਠਾ ਮਾਲਕਾਂ ਵਲੋਂ ਬਰਿਕਸ ਦੀ ਵਰਤੋਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਦਿੱਤੀ ਜਾਣਕਾਰੀ

    ਮੀਟਿੰਗ ਵਿੱਚ ਜ਼ਿਲ੍ਹੇ ਅੰਦਰ ਪਰਾਲੀ ਦੀ ਵਰਤੋਂ ਨਾਲ ਚੱਲਣ ਵਾਲੀ ਬੁਆਇਲਰ ਬਣਾਉਣ ਵਾਲੀ ਇਕਾਈ ਸੁਕਾਰਾ ਬੁਆਇਲਰ ਵਲੋਂ ਵੱਖ ਵੱਖ ਇਕਾਈਆਂ ਵਿੱਚ ਸਪਲਾਈ ਕੀਤੇ ਗਏ ਬੁਆਇਲਿੰਗ ਸਬੰਧੀ ਫਿਲਮ ਦਿਖਾ ਕੇ ਜਾਣਕਾਰੀ ਦਿੱਤੀ ਗਈ। ਟ੍ਰਾਈਡੈਂਟ ਗਰੁੱਪ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਇਕਾਈ ਵਲੋਂ ਪਹਿਲਾਂ ਹੀ ਬਰਿਕਸ ਦੇ ਬਾਲਣ ਵਜੋਂ ਵਰਤੋਂ ਕੀਤੀ ਜਾ ਰਹੀ ਹੈ ਅਤੇ ਬਰਿਕਸ ਤਿਆਰ ਕਰਨ ਵਾਲੀ ਯੂਨਿਟ ਲਗਾਈ ਜਾ ਰਹੀ ਹੈ।
         ਇਸ ਮੌਕੇ  ਸ੍ਰੀ ਧਰਮਪਾਲ ਸਿੰਘ, ਫੰਕਸ਼ਨਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਮਿਸ ਅਮਿਤਾ ਗੁਪਤਾ ਫੰਕਸ਼ਨਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਬਰਨਾਲਾ, ਪਰਦੀਪ ਸਿੰਘ, ਏ.ਐਫ.ਐਸ.ਓ. ਬਰਨਾਲਾ, ਵਿਵੇਕ ਗੋਇਲ, ਜਨਰਲ ਸੈਕਟਰੀ, ਬੀ.ਕੇ.ਓ. ਐਸੋਸੀਏਸ਼ਨ ਬਰਨਾਲਾ ਅਤੇ ਭੱਠਿਆਂ ਅਤੇ ਬੋਆਇਲਰਾਂ ਨਾਲ ਸਬੰਧਤ ਵੱਖ ਵੱਖ ਇਕਾਈਆਂ ਵੀ ਮੌਜੂਦ ਸਨ।


Spread the love
Scroll to Top