ਪੁਲਸੀਆ ਸ਼ਿਕੰਜਾ- POLICE VERIFICATION ਤੋਂ ਬਿਨਾਂ ਮਕਾਨ ਕਿਰਾਏ ਤੇ ਦੇਣ ਵਾਲਿਆਂ ਤੇ ਧੜਾ-ਧੜ ਪਰਚੇ

Spread the love

ਇੱਕੋ ਹੀ ਥਾਣੇ ਵਿੱਚ 2 ਦਿਨਾਂ ਵਿੱਚ 12 ਮਕਾਨ ਮਾਲਿਕਾਂ ਖਿਲਾਫ FIR ਦਰਜ਼ ,ਮਕਾਨ ਮਾਲਿਕਾਂ ‘ਚ ਹੜਕੰਪ


ਹਰਿੰਦਰ ਨਿੱਕਾ , ਪਟਿਆਲਾ 19 ਸਤੰਬਰ 2022

    ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਮਕਾਨ/ਫਲੈਟ ਕਿਰਾਏਦਾਰਾਂ ਨੂੰ ਕਿਰਾਏ ਪਰ ਦੇਣ ਲਈ, ਬੇਸ਼ੱਕ ਹਰ ਜਿਲ੍ਹਾ ਮਜਿਸਟ੍ਰੇਟ ਵੱਲੋਂ ਕਾਨੂੰਨੀ ਕਾਰਵਾਈ ਕਰਨ ਲਈ ਹੁਕਮ ਜ਼ਾਰੀ ਕੀਤੇ ਜਾਂਦੇ ਹਨ। ਪਰੰਤੂ ਇਹ ਹੁਕਮ ਅਕਸਰ ਸਰਕਾਰੀ ਫਾਇਲਾਂ ਵਿੱਚ ਹੀ ਦਬ ਕੇ ਰਹਿ ਜਾਂਦੇ ਹਨ। ਹੁਣ ਪਟਿਆਲਾ ਜਿਲ੍ਹੇ ਦੇ ਥਾਣਾ ਬੰਨੂੜ ਦੀ ਪੁਲਿਸ ਨੇ ਇੱਨ੍ਹਾਂ ਹੁਕਮਾਂ ਤੇ ਤੇਜ਼ੀ ਨਾਲ ਅਮਲ ਕਰਦੇ ਹੋਏ, ਧੜਾ-ਧੜ ਪਰਚੇ ਦਰਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਲੰਘੇ ਦੋ ਦਿਨਾਂ ਵਿੱਚ ਹੀ, ਇਕੱਲੇ ਬਨੂੰੜ ਥਾਣੇ ਵਿੱਚ ਹੀ ਬਨੂੰੜ ਇਲਾਕੇ ਅੰਦਰ ਬਣੇ, ਫਲੈਟਾਂ ਅੰਦਰ ਬਿਨਾਂ ਵੈਰੀਫਿਕੇਸ਼ਨ ਤੋਂ ਕਿਰਾਏਦਾਰਾਂ ਨੂੰ ਰੱਖਣ ਵਾਲਿਆਂ ਖਿਲਾਫ 12 ਕੇਸ ਦਰਜ਼ ਕਰਕੇ,ਉਨ੍ਹਾਂ ਦੀਆਂ ਮੁਸ਼ਿਕਲਾਂ ਵਿੱਚ ਵਾਧਾ ਕਰ ਦਿੱਤਾ ਹੈ ।  

ਕਿੰਨ੍ਹਾਂ ਕਿੰਨ੍ਹਾਂ ਦੇ ਖਿਲਾਫ ਹੋਏ ਪਰਚੇ,,

    ਕੇਸ-1. ਤਫਤੀਸ਼ੀ ਅਫਸਰ ਸ:ਥ ਮਹਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਹਾਊਡ ਫੈਡ ਕੰਪਲੈਕਸ ਬਨੂੰੜ ਪਾਸ ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀ ਨਵੀਨ ਗੇਰਾ ਪੁੱਤਰ ਜੋਗਿੰਦਰ ਲਾਲ ਵਾਸੀ ਮਕਾਨ ਨੰ. 3477 ਸੈਕਟਰ—37ਡੀ ਚੰਡੀਗੜ੍ਹ ਨੇ ਆਪਣੇ ਫਲੈਟ 2210/3 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ—ਵੱਖ ਸਟੇਟਾਂ ਤੋ ਆਏ ਵਿਅਕਤੀਆਂ ਨੂੰ ਬਿਨ੍ਹਾ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ। 

   ਕੇਸ-2. ਤਫਤੀਸ਼ੀ ਅਫਸਰ ਸ:ਥ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਬਨੂੰੜ ਬੈਰੀਅਰ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਸਿਆਮ ਮਨੋਚਾ ਪੁੱਤਰ ਸੀਤਾ ਰਾਮ ਵਾਸੀ ਮਕਾਨ ਨੰ. 447 ਸੈਕਟਰ—16 ਪੰਚਕੂਲਾ ਹਰਿਆਣਾ ਨੇ ਆਪਣੇ ਫਲੈਟ 516/5 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ—ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

     ਕੇਸ-3. ਤਫਤੀਸ਼ੀ ਅਫਸਰ ਸ:ਥ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਬਖਸ਼ੀਸ਼ ਸਿੰਘ ਪੁੱਤਰ ਸੰਤ ਰਾਮ ਵਾਸੀ ਲਾਬੜਾ ਜਿਲਾ ਹੁਸਿ਼ਆਰਪੁਰ ਹਾਲ ਵਾਸੀ ਮਕਾਨ ਨੰ. 152 ਫੇਸ—1 ਮੋਹਾਲੀ ਨੇ ਆਪਣੇ ਫਲੈਟ 501/5 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ—ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

    ਕੇਸ-4. ਤਫਤੀਸ਼ੀ ਅਫਸਰ ਸ:ਥ ਮਹਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਬਨੂੰੜ ਬੈਰੀਅਰ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਜਰਨੈਲ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਮਕਾਨ ਨੰ. 209 ਫੇਸ—7 ਮੋਹਾਲੀ ਨੇ ਆਪਣੇ ਫਲੈਟ 2217/05 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ—ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

    ਕੇਸ-5. ਤਫਤੀਸ਼ੀ ਅਫਸਰ ਸ:ਥ ਜਸਵਿੰਦਰ ਪਾਲ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਬਨੂੰੜ ਬੈਰੀਅਰ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਸੁਰਿੰਦਰ ਗੁਪਤਾ ਪੁੱਤਰ ਕਸ਼ਮੀਰੀ ਲਾਲ ਵਾਸੀ ਮਕਾਨ ਨੰ. 263/8 ਗੋਕੁਲ ਐਵਨਿਊ ਮਜੀਠਾ ਰੋਡ ਅੰਮ੍ਰਿਤਸਰ ਨੇ ਆਪਣੇ ਫਲੈਟ ਨੰ. 610 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ—ਵੱਖ ਸਟੇਟਾ ਤੋ ਆਏ ਵਿਅਕਤੀਆਨ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

    ਕੇਸ-6. ਤਫਤੀਸ਼ੀ ਅਫਸਰ ਸ:ਥ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਪ੍ਰੀਤ ਇੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਨੂੰੜ ਨੇ ਆਪਣੇ ਫਲੈਟ 1816/4 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ-ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਕਿਰਾਏ ਤੇ ਰੱਖਿਆ ਹੋਇਆ ਹੈ।

    ਕੇਸ-7. ਤਫਤੀਸ਼ੀ ਅਫਸਰ ਸ:ਥ ਰਾਮ ਕ੍ਰਿਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਸਾਮ ਚੰਦਰ ਦੱਤਾ ਪੁੱਤਰ ਹਰੀਸ਼ ਚੰਦਰ ਵਾਸੀ ਫਲੈਟ ਨੰ. 2114 ਬਲਾਕ 21 ਹਾਊਸ ਫੈਡ ਕੁਆਟਰ ਬਨੂੰੜ ਨੇ ਆਪਣੇ ਫਲੈਟ ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ-ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

   ਕੇਸ-8. ਤਫਤੀਸ਼ੀ ਅਫਸਰ ਸ:ਥ ਪਰਮਜੀਤ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਬ੍ਰਿਜਪਾਲ ਠਾਕੁਰ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰ. 2967 ਲੰਬੀ ਗਲੀ ਖਰੜ ਜਿਲਾ ਮੋਹਾਲੀ ਨੇ ਆਪਣੇ ਫਲੈਟ 716/4 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ-ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

   ਕੇਸ-9. ਤਫਤੀਸ਼ੀ ਅਫਸਰ ਸ:ਥ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਚਾਰੂ ਸਿੰਗਲਾ ਪਤਨੀ ਦਿਨੇਸ਼ ਸਿੰਗਲਾ ਵਾਸੀ ਮਕਾਨ ਨੰ. 2037 ਸੈਕਟਰ 44—ਸੀ ਚੰਡੀਗੜ੍ਹ ਨੇ ਆਪਣੇ ਫਲੈਟ 706/02 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ-ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

   ਕੇਸ-10. ਤਫਤੀਸ਼ੀ ਅਫਸਰ ਸ:ਥ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀ ਨੇ ਆਪਣੇ ਫਲੈਟ 714/04 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ—ਵੱਖ ਸਟੇਟਾ ਤੋ ਆਏ ਵਿਅਕਤੀਆਨ ਨੂੰ ਬਿਨ੍ਹਾ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

  ਕੇਸ-11.  ਤਫਤੀਸ਼ੀ ਅਫਸਰ ਸ:ਥ ਰਾਮ ਕ੍ਰਿਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਵਿਸਵਿੰਦਰ ਪਾਲ ਸ਼ਰਮਾ ਪੁੱਤਰ ਬਨਾਰਸੀ ਦਾਸ ਵਾਸੀ ਹਾਊਡ ਫੈਡ ਕੁਆਟਰ ਬਲਾਕ ਨੰ. 3 ਮਕਾਨ ਨੰ. 324 . ਛੇਵੀ ਮੰਜਿਲ ਬਨੂੰੜ ਨੇ ਆਪਣੇ ਫਲੈਟ ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ—ਵੱਖ ਸਟੇਟਾ ਤੋ ਆਏ ਵਿਅਕਤੀਆਂ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ।

   ਕੇਸ. 12. ਤਫਤੀਸ਼ ਅਫਸਰ ਸ:ਥ ਜਸਵਿੰਦਰ ਪਾਲ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਹਾਊਸ ਫੈਡ ਕੰਪਲੈਕਸ ਬਨੂੰੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਸੁਖਵੰਤ ਸਿੰਘ ਪੁੱਤਰ ਸੰਤ ਪ੍ਰਕਾਸ਼ ਵਾਸੀ ਮਕਾਨ ਨੰ. 424 ਫੇਸ—3 ਮੋਹਾਲੀ ਨੇ ਆਪਣੇ ਫਲੈਟ 704/01 ਹਾਊਡ ਫੈਡ ਕੰਪਲੈਕਸ ਬਨੂੰੜ ਵਿਖੇ ਵੱਖ-ਵੱਖ ਸਟੇਟਾਂ ਤੋਂ ਆਏ ਵਿਅਕਤੀਆਂ ਨੂੰ ਬਿਨ੍ਹਾਂ ਪੁਲਿਸ ਵੈਰੀਫਿਕੇਸ਼ਨ ਤੋਂ ਰੱਖਿਆ ਹੋਇਆ ਹੈ। ਜਿਲਾ ਮਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਉਕਤ ਸਾਰੇ ਹੀ ਕੇਸਾਂ ਦੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 188 IPC ਤਹਿਤ ਕੇਸ ਦਰਜ਼ ਕੀਤਾ ਗਿਆ ਹੈ।


Spread the love
Scroll to Top