ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋਇਆ, ਲੋਕ ਸੰਪਰਕ ਵਿਭਾਗ ਦਾ ਕਰਮਚਾਰੀ ਸ਼ਵਿੰਦਰ

Spread the love

ਬਰਨਾਲਾ 23 ਮਾਰਚ 2020
ਕਰਫਿਊ ਦੇ ਐਲਾਨ ਤੋ ਕੁਝ ਸਮਾਂ ਬਾਅਦ ਹੀ ਬਰਨਾਲਾ ਪੁਲਿਸ ਆਪਣੇ ਚਿਰ ਪੁਰਾਣੇ ਅੱਤਿਆਚਾਰੀ ਰੌਅ ਵਿੱਚ ਨਜ਼ਰ ਆਈ। ਪੁਲਿਸ ਦੀ ਬੇਰਹਿਮੀ ਨਾਲ ਕੀਤੀ ਕੁੱਟ-ਮਾਰ ਦਾ ਸ਼ਿਕਾਰ ਵੀ ਆਪਣੀ ਡਿਊਟੀ ਨਿਬੇੜ ਕੇ ਘਰ ਜਾ ਰਿਹਾ ਸਰਕਾਰੀ ਕਰਮਚਾਰੀ ਸ਼ਵਿੰਦਰ ਹੀ ਬਣਿਆ। ਸ਼ਵਿੰਦਰ ਲੋਕ ਸੰਪਰਕ ਵਿਭਾਗ ਬਰਨਾਲਾ ਦੇ ਦਫਤਰ ਵਿਖੇ ਡਿਊਟੀ ਤੇ ਤਾਇਨਾਤ ਹੈ। ਕਰਫਿਊ ਦੀ ਵਜ੍ਹਾ ਕਰਕੇ ਲੋਕ ਸੰਪਰਕ ਵਿਭਾਗ ਦੇ ਵਧੇ ਕੰਮ ਕਾਰਣ ਉਹ ਘਰ ਜਾਂਦਾ ਲੇਟ ਹੋ ਗਿਆ। ਪੁਲਿਸ ਦੀ ਬੇਰਹਿਮੀ ਨਾਲ਼ ਕੀਤੀ ਕੁੱਟਮਾਰ ਦਾ ਸ਼ਿਕਾਰ ਹੋਏ ਸ਼ਵਿੰਦਰ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਸਾਬਕਾ ਐਮਐਲਏ ਸਵਰਗੀ ਮਲਕੀਤ ਸਿੰਘ ਕੀਤੂ ਦੀ ਕੋਠੀ ਕੋਲੋ ਲੰਘਣ ਲੱਗਿਆ ਤਾਂ,ਥਾਣਾ ਸਿਟੀ ਬਰਨਾਲਾ ਦੇ ਇੰਚਾਰਜ ਐਸਐਚਉ ਜਗਜੀਤ ਸਿੰਘ ਦੀ ਹਾਜ਼ਰੀ ਵਿੱਚ ਹੀ ਪੁਲਿਸ ਕਰਮਚਾਰੀਆਂ ਵੱਲੋਂ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ । ਜਦੋਂ ਕਿ ਪੁਲਿਸ ਤੇ ਪ੍ਰਸ਼ਾਸ਼ਨ ਦੇ ਹਰ ਵੱਡੇ ਛੋਟੇ ਸਮਾਗਮ ਮੌਕੇ ਉਹ ਮੌਜੂਦ ਰਹਿੰਦਾ ਹੈ ਅਤੇ ਥਾਣਾ ਇੰਚਾਰਜ਼ ਜਗਜੀਤ ਸਿੰਘ ਵੀ ਉਸਨੂੰ ਬੜੀ ਚੰਗੀ ਤਰਾਂ ਪਹਿਚਾਣਦਾ ਵੀ ਹੈ। ਸਵਿੰਦਰ ਦੇ ਦੱਸਣ ਮੁਤਾਬਿਕ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਆਪਣੀ ਗੱਲ ਕਰਨ ਦਾ ਮੌਕਾ ਤੱਕ ਵੀ ਨਹੀਂ ਦਿੱਤਾ ਤੇ ਇਕ ਦਮ ਹੀ ਬਿਨ੍ਹਾਂ ਕੋਈ ਪੁੱਛਗਿੱਛ ਕੀਤਿਆਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ । ਬੇਸ਼ੱਕ ਇਸ ਗੱਲ ਵਿੱਚ ਕੋਈ ਦੋ ਰਾਇ ਨਹੀ ਕਿ ਲੋਕ ਹਿੱਤ ਨੂੰ ਧਿਆਨ ਚ, ਰੱਖਕੇ ਕੋਰੋਨਾ ਵਾਇਰਸ ਤੋਂ ਬਚਾਉ ਲਈ ਹੀ ਪ੍ਰਸ਼ਾਸ਼ਨ ਨੇ ਕਰਫਿਊ ਲਗਾਇਆ ਹੈ। ਇਹ ਵੀ ਠੀਕ ਹੈ ਕਿ ਲੋਕਾਂ ਨੂੰ ਕਰਫਿਊ ਦੌਰਾਨ ਆਪਣੇ ਘਰਾਂ ਚੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ। ਪਰੰਤੂ ਲੋਕ ਸੰਪਰਕ ਵਿਭਾਗ ਦੇ ਇੱਕ ਬੇਹੱਦ ਸ਼ਰੀਫ ਕਿਸਮ ਦੇ ਦਰਜ਼ਾ ਚਾਰ ਕਰਮਚਾਰੀ ਦੀ ਪੁਲਿਸ ਦੁਆਰਾ ਕੀਤੀ ਮਾਰਕੁੱਟ ਤੇ ਧੱਕੇਸ਼ਾਹੀ ਨੂੰ ਕਿਸੇ ਵੀ ਸੂਰਤ ਵਿੱਚ ਨਾ ਤਾਂ ਜਾਇਜ਼ ਠਹਿਰਾਇਆ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ। ਪ੍ਰੈਸ ਕਲੱਬ ਰਜਿਸਟਰਡ ਬਰਨਾਲਾ ਦੇ ਸਾਬਕਾ ਚੇਅਰਮੈਨ ਐਡਵੋਕੋਟ ਕੁਲਵੰਤ ਰਾਏ ਗੋਇਲ, ਕਲੱਬ ਦੇ ਸਾਬਕਾ ਪ੍ਰਧਾਨ ਹਰਿੰਦਰ ਨਿੱਕਾ ਅਤੇ ਬਰਨਾਲਾ ਪ੍ਰੈਸ ਕਲੱਬ ਦੇ ਸਾਬਕਾ ਜਰਨਲ ਸਕੱਤਰ ਜਗਸੀਰ ਸਿੰਘ ਸੰਧੂ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਘਟਨਾ ਦੀ ਕਰੜੀ ਨਿੰਦਾ ਕਰਦੇ ਹੋਏ ਜਬਰਦਸਤ ਵਿਰੋਧ ਵੀ ਕਰਨਾ ਚਾਹੀਦਾ ਹੈ ਅਤੇ ਬੇਕਸੂਰ ਵਿਅਕਤੀ ਤੇ ਅੱਤਿਆਚਾਰ ਕਰਨ ਵਾਲੇ ਕਰਮਚਾਰੀਆਂ ਦੀ ਸ਼ਿਨਾਖਤ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਵੀ ਕਰਵਾਉਣੀ ਚਾਹੀਦੀ ਹੈ।


Spread the love
Scroll to Top