ਪੁਲਿਸ ਨੇ ਹਥਿਆਰਾਂ ਸਣੇ ਫੜ੍ਹ ਲਏ ਡਾਕੇ ਦੀ ਯੋਜ਼ਨਾ ਬਣਾਉਂਦੇ 5 ਲੁਟੇਰੇ

Spread the love

ਐਸ.ਐਸ.ਪੀ ਸੰਦੀਪ ਮਲਿਕ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ


ਹਰਿੰਦਰ ਨਿੱਕਾ , ਬਰਨਾਲਾ 15 ਦਸੰਬਰ 2022

      ਜਿਲ੍ਹਾ ਪੁਲਿਸ ਦੀ ਸੀ.ਆਈ.ਏ. ਟੀਮ ਨੇ ਸ਼ਹਿਣਾ ਇਲਾਕੇ ‘ਚ ਡਾਕੇ ਦੀ ਯੋਜਨਾ ਬਣਾਉਣ ‘ਚ ਮਸ਼ਰੂਫ ਪੰਜਾ ਲੁਟੇਰਿਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਹੈ। ਇਹ ਜਾਣਕਾਰੀ ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਨੂੰ ਦਿੱਤੀ। ਸ਼੍ਰੀ ਮਲਿਕ ਨੇ ਦੱਸਿਆ ਕਿ ਸ੍ਰੀ ਰਮਨੀਸ਼ ਕੁਮਾਰ ਚੌਧਰੀ, ਐੱਸ.ਪੀ.(ਡੀ) ਸਾਹਿਬ ਬਰਨਾਲਾ, ਸ੍ਰੀ ਮਾਨਵਜੀਤ ਸਿੰਘ ਸਿੱਧੂ ਉਪ ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸ੍ਰੀ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਤਪਾ ਦੀ ਯੋਗ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਤਹਿਤ 13 ਦਸੰਬਰ ਨੂੰ ਸੀ:ਆਈ:ਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਇਕਬਾਲ ਸਿੰਘ ਉਰਫ ਨਿੱਕਾ ਪੁੱਤਰ ਜਗਜੀਤ ਸਿੰਘ ਵਾਸੀ ਠੁੱਲੇਵਾਲ, ਰਾਜਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਕਰਮਗੜ੍ਹ, ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮੁਕਤਸਰ ਸਾਹਿਬ, ਗੁਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਾਲੀਮਵਾਲਾ ਹਾਲ ਮੁਕਤਸਰ ਸਾਹਿਬ ਅਤੇ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪੱਤੋ ਹੀਰਾ ਸਿੰਘ ਵਾਲਾ ਜਿਲਾ ਮੋਗਾ ਨੇ ਮਿਲਕੇ ਇਕ ਗੈਗ ਬਣਾਇਆ ਹੋਇਆ ਹੈ,ਜੋ ਨਜਾਇਜ ਅਸਲਾ ਅਤੇ ਮਾਰੂ ਹਥਿਆਰ ਨਾਲ ਲੈਸ ਹੋ ਕੇ ਪੈਟਰੋਲ ਪੰਪ, ਸਰਾਬ ਦੇ ਠੇਕੇ ਅਤੇ ਰਾਹਗੀਰਾ ਨੂੰ ਲੁੱਟਣ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ।                                            ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 84 ਮਿਤੀ 13-12-2022 ਅ/ਧ 399,402 ਹਿੰ:ਦੰ ਅਤੇ 25/54/59 ਆਰਮਜ ਐਕਟ ਥਾਣਾ ਸਹਿਣਾ ਦਰਜ ਰਜਿਸਟਰ ਕਰਵਾ ਕੇ ਸੀਆਈਏ ਟੀਮ ਤੇ ਸ਼ਹਿਣਾ ਪੁਲਿਸ ਨੇ ਇਕੱਠਾ ਆਪਰੇਸ਼ਨ ਕਰਕੇ ਇਕਬਾਲ ਸਿੰਘ ਉਰਫ ਨਿੱਕਾ, ਰਾਜਦੀਪ ਸਿੰਘ , ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਅਤੇ ਬਿੰਦਰ ਸਿੰਘ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਹੈ।

ਦੋਸ਼ੀਆਂ ਤੋਂ ਕੀ-ਕੀ ਹੋਇਆ ਬਰਾਮਦ

1 ਪਿਸਟਲ 32 ਬੋਰ ਦੇਸੀ 3 ਕਾਰਤੂਸ 32 ਬੋਰ ਜਿੰਦਾ
ਰਾਡ ਲੋਹਾ = 2
ਬੇਸਬਾਲ = 1
ਛੋਟਾ ਹਾਥੀ =1
ਮੋਟਰਸਾਈਕਲ =1 ਬਰਾਮਦ ਕਰਵਾਇਆ ਗਿਆ ਹੈ ।

ਦੋਸ਼ੀਆਂ ਦਾ ਮਿਲਿਆ ਰਿਮਾਂਡ, ਸਖਤੀ ਨਾਲ ਪੁੱਛਗਿੱਛ ਜ਼ਾਰੀ

   ਐਸ.ਐਸ.ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਕਾਬੂ ਕੀਤੇ ਸਾਰੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ। ਦੋਸੀਆਂ ਪਾਸੋ ਮੁੱਕਦਮਾ ਵਿੱਚ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਦੌਰਾਨੇ ਪੁੱਛਗਿੱਛ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਲੁਟੇਰਿਆਂ ਦੀ ਅਪਰਾਧਿਕ ਫਹਰਿਸ਼ਤ

    ਐਸ.ਐਸ.ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ ਰਾਜਦੀਪ ਸਿੰਘ ਖਿਲਾਫ ਪਹਿਲਾਂ ਮੁਕੱਦਮਾ ਨੰਬਰ 04 ਮਿਤੀ 20-01-2020 ਅ/ਧ 302,380,34 ਹਿੰ:ਦੰ: ਥਾਣਾ ਠੁੱਲੀਵਾਲ ਵਿਖੇ ਦਰਜ਼ ਹੈ। ਦੋਸ਼ੀ ਗੁਰਦੀਪ ਸਿੰਘ ਖਿਲਾਫ ਪਹਿਲਾਂ ਮੁਕੱਦਮਾਂ ਨੰਬਰ 05 ਮਿਤੀ 09-01-2018 ਅ/ਧ 379,411 ਹਿੰ:ਦੰ: ਥਾਣਾ ਸਦਰ ਕੋਟਕਪੁਰਾ ਜਿਲਾ ਫਰੀਦਕੋਟ, ਮੁਕੱਦਮਾ ਨੰਬਰ 07 ਮਿਤੀ 17-01-2018 ਅ/ਧ 379,411 ਹਿੰ:ਦੰ: ਥਾਣਾ ਕੋਟਕਪੂਰਾ ਵਿਖੇ ਦਰਜ਼ ਹੈ। ਦੋਸ਼ੀ ਇਕਬਾਲ ਸਿੰਘ ਖਿਲਾਫ ਪਹਿਲਾਂ ਮੁਕੱਦਮਾ ਨੰਬਰ 59 ਮਿਤੀ 20-09-20198 ਅ./ਧ 61/1/14 ਐਕ ਐਕਟ ਥਾਣਾ ਠੁੱਲੀਵਾਲ , ਮੁਕੱਦਮਾ ਨੰਬਰ 30 ਮਿਤੀ 17-03-2015 ਅ/ਧ 323,341,427,506,120 ਬੀ ਹਿੰ:ਦੰ: ਥਾਣਾ ਬਰਨਾਲਾ,ਮੁਕੱਦਮਾ ਨੰਬਰ 39 ਮਿਤੀ 09-06-2018 ਅ/ਧ 61/1/14 ਐਕ ਐਕਟ ਥਾਣਾ ਠੁੱਲੀਵਾਲ , ਮੁਕੱਦਮਾ ਨੰਬਰ 107 ਮਿਤੀ 18-08-2019 ਅ/ਧ 61/1/14 ਐਕ ਐਕਟ ਥਾਣਾ ਬਰਨਾਲਾ , ਮੁਕੱਦਮਾ ਨੰਬਰ 69 ਮਿਤੀ 19-07-2018 ਅ/ਧ 61/1/14 ਐਕ ਐਕਟ ਥਾਣਾ ਮੂਨਕ ਜਿਲਾ ਸੰਗਰੂਰ ਅਤੇ ਮੁਕੱਦਮਾ ਨੰਬਰ 11 ਮਿਤੀ 20-01-2022 ਅ/ਧ 61/1/14 ਐਕ ਐਕਟ ਥਾਣਾ ਖਨੌਰੀ ਜਿਲਾ ਸੰਗਰੂਰ ਵਿਖੇ ਦਰਜ਼ ਹੈ।

 


Spread the love
Scroll to Top