ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ , ਨੋਟਿਸ ਪ੍ਰਕਿਰਿਆ ਤੋਂ ਵਧੇ ਅੱਗੇ, ਕਰਵਾਤੀ FIR

Spread the love

ਬਾਇਓਮੈਡੀਕਲ ਵੇਸਟ ਦੇ ਗ਼ੈਰ-ਕਾਨੂੰਨੀ ਭੰਡਾਰਨ ਤੇ ਨਿਪਟਾਰੇ ਲਈ ਕਬਾੜੀਏ ਵਿਰੁੱਧ QUICK ACTION

ਰਿਚਾ ਨਾਗਪਾਲ , ਪਟਿਆਲਾ, 23 ਅਪ੍ਰੈਲ 2023
    ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਹੁਣ ਕਾਫੀ ਸਖਤ ਰੁੱਖ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਆਮ ਤੌਰ ਬੋਰਡ ਦੀ ਪ੍ਰਕਿਰਿਆ ਨੋਟਿਸ ਤੋਂ ਸ਼ੁਰੂ ਹੋ ਕੇ, ਹਦਾਇਤਾਂ ‘ਚੋਂ ਲੰਘਦੀ ਹੋਈ,ਬਿਲਡਿਗਾਂ ਨੂੰ ਸੀਲ ਕਰਣ ਤੇ ਜਾ ਕੇ ਸਿਮਟ ਜਾਂਦੀ ਸੀੇ। ਪਰੰਤੂ ਹੁਣ ਬੋਰਡ ਅਧਿਕਾਰੀ ਨੋਟਿਸ ਤੋਂ ਦੋ ਕਦਮ ਅੱਗੇ ਵਧ ਕੇ, ਐਫ.ਆਈ.ਆਰ. ਤੱਕ ਵੀ ਜਾ ਪਹੁੰਚੇ ਹਨ। ਬੋਰਡ ਵੱਲੋਂ ਅਪਣਾਇਆ ਜਾ ਰਿਹਾ ਅਜਿਹਾ ਸਖਤ ਰੁਖ ,ਆਮ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ‘ਚ ਕਿੰਨਾ ਕਾਰਗਰ ਸਾਬਿਤ ਹੋਊ, ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਤਾਜਾ ਮਾਮਲਾ, ਉਦੋਂ ਸਾਹਮਣੇ ਆਇਆ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਾਪਤ ਹੋਈ ਇੱਕ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਇੱਕ ਕਬਾੜੀਏ ਵਿਰੁੱਧ ਪੁਲਿਸ ਕੇਸ ਦਰਜ ਕਰਵਾ ਦਿੱਤਾ।
     ਇਸ ਸਬੰਧੀ ਜਾਣਕਾਰੀ ਦਿੰਦਆਂ ਪੀਪੀਸੀਬੀ ਦੇ ਕਾਰਜਕਾਰੀ ਇੰਜੀਨੀਅਰ ਰੋਹਿਤ ਸਿੰਗਲਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੂੰ ਮਿਤੀ 22 ਅਪ੍ਰੈਲ 2023 ਨੂੰ ਨਿਊ ਜਗਦੀਸ਼ ਕਲੋਨੀ, ਪਟਿਆਲਾ ਵਿਖੇ ਇੱਕ ਕਬਾੜੀਏ ਵੱਲੋਂ ਬਾਇਓਮੈਡੀਕਲ ਵੇਸਟ ਨੂੰ ਗੈਰ-ਕਾਨੂੰਨੀ ਤੌਰ ‘ਤੇ ਇਕੱਠਾ ਕਰਨ, ਸਟੋਰ ਕਰਨ ਅਤੇ ਨਿਪਟਾਰੇ ਸਬੰਧੀ ਟੈਲੀਫੋਨ ‘ਤੇ ਸ਼ਿਕਾਇਤ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ  ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ, ਪੀਪੀਸੀਬੀ ਨੇ ਤੁਰੰਤ ਕਾਰਵਾਈ ਕਰਦਿਆਂ ਉਸੇ ਸਮੇਂ ਅਧਿਕਾਰੀਆਂ ਨੇ ਉਕਤ ਸਾਈਟ ਦਾ ਦੌਰਾ ਕੀਤਾ।
     ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ਦੇਖਿਆ ਗਿਆ ਕਿ ਮਹਿੰਦਰ ਕੁਮਾਰ ਪੁੱਤਰ ਰਮੇਸ਼ ਨਾਂ ਦਾ ਕਬਾੜ ਵਾਲਾ ਬਾਇਓਮੈਡੀਕਲ ਵੇਸਟ ਇਕੱਠਾ ਕਰਕੇ ਨਿਊ ਜਗਦੀਸ਼ ਕਲੋਨੀ, ਪਟਿਆਲਾ ਵਿਖੇ ਸ਼ੈੱਡ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਸਟੋਰ ਕਰ ਰਿਹਾ ਸੀ, ਜਿਸ ਦਾ ਉਹ ਗੈਰ-ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕਰ ਰਿਹਾ ਹੈ। ਇਹ ਗਤੀਵਿਧੀ ਨਾ ਸਿਰਫ਼ ਕਾਨੂੰਨ ਦੇ ਉਪਬੰਧਾਂ ਦੀ ਉਲੰਘਣਾ ਕਰਦੀ ਹੈ, ਸਗੋਂ ਆਮ ਲੋਕਾਂ ਲਈ ਸਿਹਤ ਲਈ ਵੱਡੇ ਖ਼ਤਰੇ ਦਾ ਕਾਰਨ ਵੀ ਹੋ ਸਕਦੀ ਹੈ।
     ਇੰਜੀਨੀਅਰ ਸਿੰਗਲਾ ਨੇ ਦੱਸਿਆ ਕਿ ਬੋਰਡ ਦੀ ਟੀਮ ਵੱਲੋਂ ਕਬਾੜੀਏ ਦੀ ਇਮਾਰਤ/ਸ਼ੈੱਡ ਨੂੰ ਸੀਲ ਕਰ ਦਿੱਤਾ ਅਤੇ ਉਸ ਵਿਰੁੱਧ ਥਾਣਾ ਕੋਤਵਾਲੀ ਪਟਿਆਲਾ ਵਿੱਚ ਐਫਆਈਆਰ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀਪੀਸੀਬੀ ਵੱਲੋਂ ਮਾਮਲੇ ਦੀ ਅਗਲੇਰੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਕੋਤਵਾਲੀ ਪਟਿਆਲਾ ਦੇ ਐਸ.ਐਚ.ੳ. ਨੇ ਦੱਸਿਆ ਕਿ ਮੋਹਿਤ ਸਿੰਗਲਾ (ਵਾਤਾਵਾਰਨ ਭਵਨ ਨਾਭਾ ਰੋਡ ਪਟਿਆਲਾ ਦਫਤਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ) ਦੀ ਸ਼ਕਾਇਤ ਪਰ ਮਹਿੰਦਰ ਕੁਮਾਰ ਪੁੱਤਰ ਰਾਮੇਸ਼ ਵਾਸੀ ਨਿਊ ਜਗਦੀਸ਼ ਕਲੋਨੀ ਪਟਿਆਲਾ ਦੇ ਖਿਲਾਫ  U/S 268,269, 270 IPC & Sec 15,19 of Environment Protection Act 1969. ਤਹਿਤ ਕੇਸ ਦਰਜ਼ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤਾ।

 


Spread the love
Scroll to Top