ਪੰਚਾਇਤੀ ਜ਼ਮੀਨਾਂ ਤੇ ਸ਼ਾਮਲਾਤਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਲਈ ਮੁਹਿੰਮ ਹੋਰ ਤੇਜ਼ ਹੋਵੇਗੀ

Spread the love

ਜ਼ਿਲ੍ਹੇ ਅੰਦਰ ਪੰਚਾਇਤੀ ਜ਼ਮੀਨਾਂ ਤੇ ਸ਼ਾਮਲਾਤਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਲਈ 3 ਮੈਂਬਰੀ ਕਮੇਟੀ ਦਾ ਗਠਨ

ਬਿੱਟੂ ਜਲਾਲਾਬਾਦੀ , ਫਿਰੋਜ਼ਪੁਰ 13 ਮਈ 2023 
         ਪੰਚਾਇਤੀ ਜ਼ਮੀਨਾਂ ਤੇ ਸ਼ਾਮਲਾਤਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਲਈ ਵਿੱਢੀ ਮੁਹਿੰਮ ਨੂੰ ਸਫਲ ਬਣਾਉਣ ਲਈ ਫਿਰੋਜਪੁਰ ਡਵੀਜਨ ਅਧੀਨ ਆਉਂਦੇ 7 ਜਿਲ੍ਹਿਆਂ ਦੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਮੁੱਖ ਮੰਤਰੀ ਪੰਜਾਬ ਤੇ ਪੰਚਾਇਤ ਮੰਤਰੀ  ਦੇ ਨਿਰਦੇਸ਼ਾਂ ਤੋਂ ਜਾਣੂ ਕਰਵਾਉਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਸੰਯੁਕਤ ਡਾਇਰੈਕਟਰ (ਆਰ.ਡੀ.) ਅਜੀਤਗੜ੍ਹ (ਮੋਹਾਲੀ) ਜਗਵਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਸ਼ਾਮਲਾਤ ਜਮੀਨਾਂ ਤੋਂ ਨਜਾਇਜ ਕਬਜੇ ਦੂਰ ਕਰਾਉਣ ਲਈ ਅਰੰਭੀ ਗਈ ਮੁਹਿੰਮ ਦੌਰਾਨ ਪੰਜਾਬ ਦੀ ਤਕਰੀਬਨ 9500 ਏਕੜ ਜਮੀਨ ਤੋਂ ਨਜਾਇਜ ਕਬਜੇ ਦੂਰ ਕਰਵਾਏ ਗਏ। ਪ੍ਰੰਤੂ ਹਾਲੇ ਵੀ ਕਈ ਜਿਲ੍ਹਿਆਂ ਵਿਚ ਬਹੁਤ ਸਾਰੀਆਂ ਸ਼ਾਮਲਾਤ ਜਮੀਨਾਂ ਤੇ ਲੋਕਾਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ।                               
        ਸ਼੍ਰੀ ਜਗਵਿੰਦਰਜੀਤ ਸਿੰਘ ਸੰਧੂ ਨੇ ਸਮੂਹ ਡੀ.ਡੀ.ਪੀ.ਓ/ਬੀ.ਡੀ.ਪੀ.ਓ.ਜ਼ ਨੂੰ ਇਹ ਨਜਾਇਜ ਕਬਜੇ ਛੁਡਵਾਉਣ ਦੀ ਹਦਾਇਤ ਕਰਦਿਆਂ ਦੱਸਿਆ ਕਿ ਸ੍ਰ:ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਵੱਲੋਂ ਵੱਧੀਕ ਮੁੱਖ ਸਕੱਤਰ ਕੇ.ਸਿਵਾ ਪ੍ਰਸਾਦ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਕਬਜੇ ਛੁਡਵਾਉਣ ਲਈ ਹੋਰ ਤੇਜੀ ਨਾਲ ਕਾਰਵਾਈ ਕੀਤੀ ਜਾਵੇਗੀ।                                       
    ਇਸ ਮੌਕੇ ਫਿਰੋਜਪੁਰ ਦੇ ਡਵੀਜਨਲ ਡਿਪਟੀ ਡਾਇਰੈਕਟਰ ਸ਼੍ਰੀ ਗਗਨਦੀਪ ਸਿੰਘ ਵਿਰਕ ਨੇ ਸਮੂਹ ਵਿਕਾਸ ਜੱਥੇਬੰਦੀਆਂ ਨੂੰ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਜੇਸ਼ ਧੀਮਾਨ ਆਈ.ਏ.ਐਸ. ਵੱਲੋਂ ਕਬਜੇ ਛੁਡਵਾਉਣ ਲਈ ਜਿਲ੍ਹਾ ਮਾਲ ਅਫਸਰ, ਐਸ.ਪੀ.ਸਥਾਨਕ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਦੀ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਇੱਕ ਮਹੀਨੇ ਵਿਚ ਕਬਜੇ ਛੁਡਵਾਉਣ ਲਈ ਰਣਨੀਤੀ ਤਿਆਰ ਕਰੇਗੀ, ਕਬਜੇ ਛੁਡਵਾਏਗੀ ਅਤੇ ਰਿਪੋਰਟ ਸਰਕਾਰ ਨੂੰ ਭੇਜੇਗੀ।
    ਇਸ ਮੌਕੇ  ਸ਼੍ਰੀ ਜਸਵੰਤ ਸਿੰਘ ਬੜੈਚ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਫਿਰੋਜਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਸੰਜੀਵ ਸ਼ਰਮਾ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਫਾਜਿਲਕਾ, ਸ਼੍ਰੀ ਜਗਤਾਰ ਸਿੰਘ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਬਠਿੰਡਾ, ਸ਼੍ਰੀ ਰਜਨੀਸ਼ ਗਰਗ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਮਾਨਸਾ ਵੀ ਹਾਜ਼ਰ ਸਨ।

Spread the love
Scroll to Top