ਪੰਜਾਬ ਭਾਜਪਾ ਨੇ ਮਨਾਇਆ 4 4ਵਾਂ ਸਥਾਪਨਾ ਦਿਵਸ , ਭਾਜਪਾ ਦਾ ਹਰ ਵਰਕਰ ਸੱਚਾ ਦੇਸ਼ ਭਗਤ : ਕੇਵਲ ਢਿੱਲੋਂ­

Spread the love

ਭਾਜਪਾ ਨੇ PM ਨਰਿੰਦਰ ਮੋਦੀ ਵਰਗੇ ਮਹਾਨ ਆਗੂ ਦੇਸ਼ ਨੂੰ ਦਿੱਤੇ : ਢਿੱਲੋਂ

ਬੀ.ਐਸ. ਬਾਜਵਾ , ਚੰਡੀਗੜ੍ਹ 6 ਅਪ੍ਰੈਲ 2023 
     ਅੱਜ ਭਾਜਪਾ ਦਾ 44 ਵਾਂ ਸਥਾਪਨਾ ਦਿਵਸ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਅਤੇ ਕੌਮੀ ਸਕੱਤਰ ਨਰਿੰਦਰ ਰੈਨਾ ਸ਼ਾਮਲ ਹੋਏ ਅਤੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਦੌਰਾਨ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸੂਬਾ ਜਨਰਲ ਸਕੱਤਰ ਮੋਨਾ ਜੈਸਵਾਲ ਤੇ ਹੋਰ ਪਾਰਟੀ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ।
      ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ 44ਵੇਂ ਸਥਾਪਨਾ ਦਿਵਸ ਦੀ ਪਾਰਟੀ ਦੇ ਹਰੇਕ ਵਰਕਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਗਠਨ ਦੀ ਸਥਾਪਨਾ ਦਾ ਦਿਨ ਕਿਸੇ ਵੀ ਸੰਗਠਨ ਦੇ ਵਰਕਰਾਂ ਲਈ ਬਹੁਤ ਖਾਸ ਹੁੰਦਾ ਹੈ। ਰਾਸ਼ਟਰਵਾਦ ਦੇ ਸੰਕਲਪ ਨੂੰ ਪੂਰਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਅੱਜ ਸਥਾਪਨਾ ਦਿਵਸ ਹੈ। ਪਾਰਟੀ ਦਾ ਹਰ ਵਰਕਰ ਸੱਚਾ ਰਾਸ਼ਟਰਵਾਦੀ ਅਤੇ ਦੇਸ਼ਭਗਤ ਹੈ­ ਜੋ ਭਾਰਤ ਮਾਤਾ ਅਤੇ ਦੇਸ਼ ਦੇ ਸੰਵਿਧਾਨ ਨੂੰ ਸਮਰਪਿੱਤ ਹੈ।
      ਉਹਨਾਂ ਕਿਹਾ ਕਿ ਭਾਜਪਾ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਮਹਾਨ ਸ਼ਖ਼ਸੀਅਤਾਂ ਨੇ ਪਾਰਟੀ ਨੂੰ ਸਿੰਜਿਆ ਹੈ­ ਪਾਰਟੀ ਨੂੰ ਤਿਆਰ ਕੀਤਾ ਗਿਆ ਹੈ, ਤਾਕਤ ਦਿੱਤੀ ਗਈ ਹੈ, ਉਨ੍ਹਾਂ ਸਾਰੀਆਂ ਮਹਾਨ ਸ਼ਖਸੀਅਤਾਂ ਅੱਗੇ ਸਿਰ ਝੁਕਦਾ ਹੈ। ਜਿਨ੍ਹਾਂ ਨੇ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਸੀਨੀਅਰ ਅਹੁਦੇ ਤੱਕ ਦੇਸ਼ ਅਤੇ ਪਾਰਟੀ ਦੀ ਸੇਵਾ ਕੀਤੀ ਹੈ। ਖਾਸ ਕਰਕੇ ਭਾਜਪਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਰਗੇ ਮਹਾਨ ਅਗਵਾਈਕਰਤਾ ਦੇਸ਼ ਨੂੰ ਦਿੱਤੇ ਹਨ­ ਜਿਹਨਾਂ ਦੀ ਅਗਵਾਈ ਵਿੱਚ ਭਾਰਤ ਦੁਨੀਆਂ ਭਰ ਵਿੱਚ ਇੱਕ ਵੱਡੀ ਤਾਕਤ ਬਣ ਕੇ ਸਾਹਮਣੇ ਆਇਆ ਹੈ। ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਇੱਕ ਪਲ ਵੀ ਬੈਠਣ ਵਾਲੇ ਨਹੀਂ ਹਾਂ ਅਤੇ ਪਾਰਟੀ ਪੀਐਮ ਮੋਦੀ ਦੀ ਅਗਵਾਈ ਇਸ ਨੂੰ ਹੋਰ ਅੱਗੇ ਲੈ ਜਾਵੇਗੀ। ਜਿੱਥੇ ਦੇਸ਼ ਦੇ ਅਲੱਗ ਅਲੱਗ ਸੂਬਿਆਂ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰਾਂ ਬਣੀਆਂ ਹਨ­ ਉਥੇ 2024 ਵਿੱਚ ਮੁੜ ਤੀਜੀ ਵਾਰ ਭਾਜਪਾ ਦਾ ਪਰਚਮ ਭਾਰਤ ਵਿੱਚ ਲਹਿਰਾਵੇਗਾ ਅਤੇ ਭਾਜਪਾ ਦੀ ਸਰਕਾਰ ਬਣੇਗੀ। ਇਸੇ ਸ਼ਕਤੀ ਨਾਲ ਹੀ ਪੰਜਾਬ ਦੇ ਹਰ ਸ਼ਹਿਰ­ ਪਿੰਡ ਤੋਂ ਲੈ ਕੇ ਬੂਥ ਪੱਧਰ ਤੱਕ ਭਾਰਤੀ ਜਨਤਾ ਪਾਰਟੀ ਨੂੰ ਮਜਬੂਤ ਕਰਾਂਗੇ ਅਤੇ 2027 ਦੀ ਵਿਧਾਨ ਸਭਾ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਵਾਂਗੇ।                                   
    ਉੱਥੇ ਕੇਵਲ ਸਿੰਘ ਢਿੱਲੋਂ ਨੇ ਭਗਵਾਨ ਹਨੂੰਮਾਨ ਜੀ ਦੀ ਜਯੰਤੀ ਦੀ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਨੂੰਮਾਨ ਜੀ ਦਾ ਜੀਵਨ ਅਤੇ ਉਨ੍ਹਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਸਾਨੂੰ ਅੱਜ ਵੀ ਪ੍ਰੇਰਿਤ ਕਰਦੀਆਂ ਹਨ। 2014 ਤੋਂ ਪਹਿਲਾਂ ਭਾਰਤ ਦੀ ਸਥਿਤੀ ਬਹੁਤ ਮਾੜੀ ਸੀ, ਪਰ ਅੱਜ ਬਜਰੰਗਬਲੀ ਜੀ ਵਾਂਗ ਭਾਰਤ ਨੂੰ ਆਪਣੇ ਅੰਦਰ ਛੁਪੀਆਂ ਸ਼ਕਤੀਆਂ ਦਾ ਅਹਿਸਾਸ ਹੋਇਆ ਹੈ। ਅੱਜ ਭਾਰਤ ਸਮੁੰਦਰ ਵਰਗੀਆਂ ਵੱਡੀਆਂ ਚੁਣੌਤੀਆਂ ਨੂੰ ਪਾਰ ਕਰਨ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮਰੱਥ ਹੈ।

Spread the love
Scroll to Top