ਬਰਨਾਲਾ, 29 ਫਰਵਰੀ
-ਸ਼ਹਿਰ ਦੇ ਨਾਮੀ ਡਾਕਟਰ ਭੀਮ ਸੈਨ ਗਰਗ, ਅੰਸ਼ੁਲ ਗਰਗ ਅਤੇ ਤਰਸੇਮ ਗਰਗ (ਅਮਰੀਕਾ) ਦੇ ਉਦਮ ਸਦਕਾ ਭਗਤ ਮੋਹਨ ਲਾਲ ਸੇਵਾ ਸੰਮਤੀ (ਰਜਿ:) ਬਰਨਾਲਾ ਵੱਲੋਂ ਲਗਾਏ ਮੁਫਤ ਮੈਡੀਕਲ ਚੈਕ ਅੱਪ ਕੈਂਪ ਵਿੱਚ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਪੁਹੰਚੀ ਡਾਕਟਰਾਂ ਦੇ ਟੀਮ ਨੇ ਕਰੀਬ ਸੱਤ ਸੌ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ।
ਸੇਵਾ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ ਦੀ ਅਵਗਾਈ ‘ਚ ਸਾਂਤੀ ਹਾਲ ਰਾਮਬਾਗ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਚੱਲੇ ਇਸ ਕੈਂਪ ਵਿੱਚ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਆਏ 15 ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈਕ ਅੱਪ ਕੀਤਾ। ਸੰਮਤੀ ਦੇ ਪ੍ਰੈਸ ਸਕੱਤਰ ਜਗਸੀਰ ਸਿੰਘ ਸੰਧੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡਾਕਟਰਾਂ ਦੀ ਟੀਮ ਵਿੱਚ ਡਾ: ਸਰੋਜ਼ ਬਾਲਾ (ਗਾਇਨੀ), ਡਾ: ਟੋਰਸ਼ਨ (ਹੱਡੀਆਂ), ਡਾ: ਮੀਨੂ ਰਾਣਾ (ਮੈਡੀਸ਼ਨ), ਡਾ: ਸੋਨਾਲੀ ਥਾਪਰ (ਫੀਜੋਥਰੈਪੀ), ਡਾ: ਲੈਰੀ (ਮੈਡੀਸ਼ਨ), ਡਾ: ਵਿਵੇਕ (ਮੈਡੀਸ਼ਨ) ਡਾ: ਬੋਪਾਰਾਏ (ਅੱਖਾਂ ਦੇ ਮਾਹਿਰ) ਨੇ ਰਮੇਸ਼ ਸਾਹ ਦੀ ਸੁਪਰਵੀਜ਼ਨ ਵਿੱਚ ਮਰੀਜਾਂ ਨੂੰ ਦੇਖਿਆ। ਵਰਨਣਯੋਗ ਹੈ ਕਿ ਪਿਛਲੇ ਤਿੰਨ ਸਾਲ ਤੋਂ ਅਮਰੀਕਾ ਦੇ ਡਾਕਟਰਾਂ ਦੀ ਇਹ ਟੀਮ ਆਪਣੇ ਖਰਚੇ ‘ਤੇ ਭਾਰਤ ਆ ਕੇ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸ ਵਾਰ ਵੀ ਅਮਰੀਕਾ ਦੇ 42 ਡਾਕਟਰਾਂ ਦੀ ਇੱਕ ਟੀਮ ਲੁਧਿਆਣਾ ਵਿਖੇ ਸੇਵਾਵਾਂ ਦੇ ਰਹੀ ਹੈ, ਜਿਥੋਂ ਇੱਕ ਦਿਨ ਲਈ 15 ਡਾਕਟਰਾਂ ਦੀ ਟੀਮ ਨੂੰ ਬਰਨਾਲਾ ਵਿਖੇ ਪੁਹੰਚੀ ਹੈ।
ਇਸ ਕੈਂਪ ਵਿੱਚ ਇੱਕ ਵਿਸ਼ੇਸ਼ ਮਸ਼ੀਨ ਰਾਹੀਂ ਕੈਂਪ ਵਿੱਚ ਆਈਆਂ ਤਕਰੀਬਨ ਸਾਰੀਆਂ ਔਰਤਾਂ ਦਾ ਛਾਤੀ ਦੇ ਕੈਂਸਰ ਬਾਰੇ ਵੀ ਵਿਸ਼ੇਸ਼ ਚੈਕਅੱਪ ਵੀ ਕੀਤਾ ਗਿਆ। ਹੱਡੀਆਂ ਦੇ ਮਸਹੂਰ ਡਾਕਟਰ ਅੰਸ਼ੁਲ ਗਰਗ (ਸਿਵਲ ਹਸਪਤਾਲ ਬਰਨਾਲਾ) ਵੱਲੋਂ ਇਸ ਕੈਂਪ ਦੌਰਾਨ ਜਿਥੇ ਸਾਰੀਆਂ ਦਵਾਈਆਂ ਮੁਫ਼ਤ ਉਪਲੱਬਧ ਕਰਵਾਈਆਂ ਗਈਆਂ, ਉਥੇ ਇਸ ਅੰਗਹੀਣ ਮਰੀਜਾਂ ਦੀ ਵਿਸੇਸ ਜਾਂਚ ਕਰਕੇ ਉਹਨਾਂ ਦੇ ਬਨਾਉਟੀ ਅੰਗ ਵਿਸ਼ੇਸ ਤੌਰ ਅਮਰੀਕਾ ਤੋਂ ਬਣਵਾ ਕੇ ਲਗਵਾਏ ਜਾਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਕੈਂਪ ‘ਚ ਪੁਹੰਚੇ ਸਾਰੇ ਮਰੀਜਾਂ ਲਈ ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਚਾਹ ਪਾਣੀ ਅਤੇ ਲੰਗਰ ਦਾ ਵਿਸੇਸ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸੰਮਤੀ ਦੇ ਪ੍ਰਧਾਨ ਭਾਰਤ ਮੋਦੀ ਦੀ ਅਗਵਾਈ ‘ਚ ਲਛਮਣ ਦਾਸ ਕਾਂਝਲੀਆ, ਨਰਿੰਦਰ ਚੋਪੜਾ, ਲਾਜਪਤ ਰਾਏ, ਰਾਕੇਸ਼ ਕੁਮਾਰ ਬੱਬਲੂ ਜਿਊਰਲਜ਼, ਵੇਦ ਪ੍ਰਕਾਸ਼, ਵਿਨੋਦ ਕੁਮਾਰ ਕਾਂਸਲ, ਠੇਕੇਦਾਰ ਬੀਰਬਲ ਦਾਸ, ਅਸ਼ੋਕ ਜਿੰਦਲ, ਜੀਵਨ ਕੁਮਾਰ, ਰਾਕੇਸ਼ ਕੁਮਾਰ ਨੋਨੀ, ਗੋਪਾਲ ਸ਼ਰਮਾ, ਯਸਪਾਲ, ਰਾਮੇਸ਼ ਕੁਮਾਰ, ਜਗਦੀਸ਼ ਰਾਏ ਸਮੇਤ ਸਮੂਹ ਸੰਮਤੀ ਮੈਂਬਰਾਂ ਨੇ ਆਏ ਮਰੀਜਾਂ ਦੀ ਖੂਬ ਸੇਵਾ ਕੀਤੀ।