ਫ਼ੂਡ ਪ੍ਰੋਸੈਸਿੰਗ ਇਕਾਈਆਂ ਲਾਉਣ ‘ਚ ਬਰਨਾਲਾ ਦਾ ਪੰਜਾਬ ‘ਚੋਂ ਦੂਜਾ ਸਥਾਨ: ਡੀ.ਸੀ. ਪੂਨਮਦੀਪ ਕੌਰ

Spread the love

ਜ਼ਿਲ੍ਹੇ ‘ਚ 106 ਇਕਾਈਆਂ ਨੂੰ ਦਿੱਤਾ ਸਕੀਮ ਦਾ ਲਾਭ , ਡੀ.ਸੀ. ਨੇ ਸਬੰਧਤ ਵਿਭਾਗ ਤੇ ਬੈਂਕਾਂ ਨੂੰ ਦਿੱਤੀ ਮੁਬਾਰਕਬਾਦ 

ਰਘਵੀਰ ਹੈਪੀ , ਬਰਨਾਲਾ, 24 ਅਪ੍ਰੈਲ 2023
   ਜ਼ਿਲ੍ਹਾ ਬਰਨਾਲਾ ਨੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਈਕਰੋ ਫ਼ੂਡ ਪ੍ਰੋਸੈਸਿੰਗ ਉਦਯੋਗਾਂ ਦੀ ਵਿਧੀਵਤ ਯੋਜਨਾ ਦਾ ਟੀਚਾ ਪ੍ਰਾਪਤ ਕਰਨ ਵਿੱਚ ਪੰਜਾਬ ਭਰ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਸਕੀਮ ਅਧੀਨ ਜ਼ਿਲ੍ਹੇ ਨੂੰ 90 ਇਕਾਈਆਂ ਸਥਾਪਿਤ ਕਰਨ ਦੇ ਟੀਚੇ ਦੇ ਵਿਰੁੱਧ 106 ਇਕਾਈਆਂ ਨੂੰ ਲਾਭ ਪ੍ਰਾਪਤ ਹੋਇਆ ਹੈ।                     ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਅਧੀਨ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਨਵੀਆਂ ਜਾਂ ਪੁਰਾਣੀਆਂ ਇਕਾਈਆਂ ਲਾਭ ਪ੍ਰਾਪਤ ਕਰ ਸਕਦੀਆਂ ਹਨ। ਇਸ ਸਕੀਮ ਅਧੀਨ 35 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ, ਜਿਸ ‘ਤੇ 35% ਸਬਸਿਡੀ ਦਿੱਤੀ ਜਾਂਦੀ ਹੈ। ਰਾਜ ਪੱਧਰ ‘ਤੇ ਇਹ ਸਕੀਮ ਪੰਜਾਬ ਐਗਰੋ ਵਲੋਂ ਲਾਗੂ ਕੀਤੀ ਜਾ ਰਹੀ ਹੈ ਤੇ ਬਿਨੈਕਾਰਾਂ ਦੇ ਕੇਸ ਤਿਆਰ ਕਰਨ ਲਈ ਜ਼ਿਲ੍ਹਾ ਰਿਸੋਰਸ ਪਰਸਨ ਨਿਯੁਕਤ ਕੀਤੇ ਗਏ ਹਨ।
 ਉਹਨਾਂ ਦੱਸਿਆ ਜ਼ਿਲ੍ਹਾ ਪੱਧਰ ‘ਤੇ ਇਹ ਸਕੀਮ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਅਧੀਨ ਮਾਈਕਰੋ ਪੱਧਰ ਦੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਲਗਾਉਣ ਲਈ ਜਨਰਲ ਮੈਨੇਜ਼ਰ ਜ਼ਿਲ੍ਹਾ ਉਦਯੋਗ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫੂਡ ਪ੍ਰੋਸੈਸਿੰਗ ਮੰਤਰਾਲੇ ਦੀ ਵੈੱਬਸਾਈਟ ‘ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਸਥਾਨ ਹਾਸਿਲ ਕਰਨ ਲਈ ਇਸ ਸਕੀਮ ਨੂੰ ਲਾਗੂ ਕਰਨ ਵਾਲੇ ਸਾਰੇ ਅਧਿਕਾਰੀ, ਕਰਮਚਾਰੀ ਤੇ ਬੈਂਕਾਂ ਨੂੰ ਵਧਾਈ ਦਿੱਤੀ।
    ਉਹਨਾਂ ਦੱਸਿਆ ਕਿ ਅਚਾਰ ਮੁਰੱਬਾ ਬਣਾਉਣ ਵਾਲਿਆਂ ਇਕਾਈਆਂ, ਮੀਟ ਤੋਂ ਖਾਧ ਪਦਾਰਥ ਬਣਾਉਣ ਵਾਲੀਆਂ ਵਾਲੀਆਂ ਇਕਾਈਆਂ, ਆਇਸ ਕਰੀਮ, ਮਿਠਾਈਆਂ ਦੀ ਦੁਕਾਨਾਂ ਵਾਲੇ, ਦੋਧੀ ਆਦਿ ਇਸ ਸਕੀਮ ਦਾ ਲਾਹਾ ਖੱਟ ਸਕਦੇ ਹਨ।

Spread the love
Scroll to Top