ਬਰਨਾਲਾ ਕੌਂਸਲ ਦੇ ਪ੍ਰਬੰਧਕਾਂ ਨੂੰ ਡਰਾਉਣ ਲੱਗੀ ਘਪਲੇ ਖੁੱਲ੍ਹਣ ਦੀ ਚਿੰਤਾ, ਕਹਿੰਦੇ ਪਲੀਜ਼ ਨਾ ਲਉ ਸੂਚਨਾ

Spread the love

17 ਹਜ਼ਾਰ ਪੰਨਿਆਂ ਦੀ 34 ਹਜ਼ਾਰ ਫੀਸ ਜਮ੍ਹਾ ਕਰਵਾਉਣ ਤੋਂ ਕਰੇ ਹੱਥ ਖੜ੍ਹੇ


ਜੇ.ਐਸ. ਚਹਿਲ , ਬਰਨਾਲਾ 10 ਅਕਤੂਬਰ 2022

   ਨਗਰ ਕੌਂਸਲ ਪ੍ਰਬੰਧਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਕੰਮਾਂ ਵਿੱਚ ਕੀਤੇ ਵੱਡੇ ਘਪਲਿਆਂ ਦੇ ਖੁੱਲ੍ਹਣ ਦਾ ਭੈਅ ਅੰਦਰੋਂ ਅੰਦਰ ਡਰਾਉਣ ਲੱਗਿਆ ਹੈ। ਤਾਹਿਉਂ ਤਾਂ, ਨਗਰ ਕੌਂਸਲ ਦੇ ਲੋਕ ਸੂਚਨਾ ਅਫਸਰ ਨੇ 17 ਹਜ਼ਾਰ ਪੰਨਿਆਂ ਦੀ ਸੂਚਨਾ ਉਪਲੱਭਧ ਕਰਵਾਉਣ ਲਈ, ਲਿਖਤੀ ਤੌਰ ਤੇ ਪੱਤਰ ਜ਼ਾਰੀ ਕਰਕੇ, ਮੰਗੀ 34 ਹਜ਼ਾਰ ਰੁਪਏ ਦੀ ਫੀਸ, ਭਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਵਰਨਣਯੋਗ ਹੈ ਕਿ “ ਆਰ.ਟੀ.ਆਈ. ਐਕਟ ਤਹਿਤ ,ਨਗਰ ਕੌਂਸਲ ਦਫਤਰ ਦੇ ਰਸੀਟ ਪੱਤਰ ਨੰਬਰ-61. ਮਿਤੀ 7/9/2022 ਰਾਹੀਂ ਪਿਛਲੇ ਵੱਖ ਵੱਖ ਸਮੇਂ ਦੌਰਾਨ ਸ਼ਹਿਰ ਅੰਦਰ ਕੀਤੇ ਗਏ, ਵਿਕਾਸ ਕੰਮਾਂ ਅਤੇ ਹੋਰ ਦਫਤਰੀ ਖਰਚਿਆਂ ਸਬੰਧੀ ਜਾਣਕਾਰੀ ਮੰਗੀ ਸੀ। ਜਿਸ ਸਬੰਧੀ ਲੋਕ ਸੂਚਨਾ ਅਫਸਰ –ਕਮ-ਕਾਰਜ ਸਾਧਕ ਅਫਸਰ , ਨਗਰ ਕੌਂਸਲ ਬਰਨਾਲਾ ਵੱਲੋਂ ਇੱਕ ਪੱਤਰ ਨੰਬਰ 725 ਮਿਤੀ 15/9/2022 ਰਾਹੀਂ ਕਿਹਾ ਗਿਆ ਕਿ ਆਰ.ਟੀ.ਆਈ. ਰਾਹੀਂ ਮੰਗੀ ਗਈ ਸੂਚਨਾ ਦੇ ਕੁੱਲ 17 ਹਜ਼ਾਰ ਪੰਨੇ/ ਪੇਜ਼ ਬਣਦੇ ਹਨ । ਜਿੰਨ੍ਹਾਂ ਦੀ ਫੀਸ 34 ਹਜਾਰ ਰੁਪਏ ਬਣਦੀ ਹੈ । ਇਹ ਪੱਤਰ ਜ਼ਾਰੀ ਕਰਨ ਤੋਂ ਬਾਅਦ ਲਗਾਤਾਰ ਕਈ ਵਾਰ ਅਕਾਉਂਟ ਦਫਤਰ ਵਿੱਚ ਜਗਜੀਤ ਸਿੰਘ ਅਤੇ ਅਕਾਉਂਟੈਂਟ ਨੂੰ ਆਰ.ਟੀ.ਆਈ. ਲਈ ਬਣਦੀ ਫੀਸ 34 ਹਜ਼ਾਰ ਰੁਪਏ ਭਰਨ ਲਈ, ਕਿਹਾ ਗਿਆ। ਪਰੰਤੂ ਉਹ ਹਮੇਸ਼ਾ ਪੈਸੇ ਭਰਵਾਉਣ ਲਈ ਟਾਲਮਟੋਲ ਕਰਦੇ ਰਹੇ।

   ਇੱਥੇ ਹੀ ਬੱਸ ਨਹੀਂ, ਫਿਰ ਪੈਸੇ ਭਰਵਾਉਣ ਲਈ, ਨਗਰ ਕੌਂਸਲ ਦੇ ਈ.ੳ ਸੁਨੀਲ ਦੱਤ ਵਰਮਾ ਨੂੰ ਵੀ ਕਿਹਾ ਗਿਆ । ਉਨ੍ਹਾਂ ਵੀ, ਆਰ.ਟੀ.ਆਈ. ਸਬੰਧੀ ਫੀਸ ਭਰਵਾਉਣ ਲਈ, ਕੁੱਝ ਦਿਨ ਦਾ ਇੰਤਜ਼ਾਰ ਕਰਨ ਲਈ ਕਹਿ ਕੇ ਪੱਲਾ ਝਾੜ ਲਿਆ ਗਿਆ । ਫੀਸ ਭਰਵਾਉਣ ਤੇ ਸੂਚਨਾ ਉਪਲੱਭਧ ਕਰਵਾਉਣ ਤੋਂ ਲਗਾਤਾਰ ਟਾਲਮਟੋਲ ਤੋਂ ਬਾਅਦ , 7 ਅਕਤੂਬਰ 2022 ਨੂੰ ਜ਼ਾਰੀ ਇੱਕ ਪੱਤਰ ਨੰਬਰ 768 ਮਿਤੀ 27/9/2022 ਡਾਕਖਾਨੇ ਰਾਹੀਂ ਭੇਜਿਆ ਗਿਆ । ਜਿਸ ਵਿੱਚ ਵੀ ਨਿਸਚਿਤ ਸਮੇਂ ਤੇ ਸੂਚਨਾ ਦੇਣ ਤੋਂ ਟਾਲਮਟੋਲ ਕਰਨ ਲਈ ਹੀ ਢੰਗ ਅਪਣਾਇਆ ਗਿਆ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮੰਗੀ ਗਈ ਸੂਚਨਾ ਬਹੁਤ ਜਿਆਦਾ ਹੈ, ਜਿਸ ਦੀਆਂ ਫੋਟੋ ਕਾਪੀਆਂ ਕਰਵਾਉਣ ਵਿੱਚ ਬਹੁਤ ਜਿਆਦਾ ਸਮਾਂ ਲੱਗੇਗਾ , ਇਸ ਲਈ ਜੋ ਵੀ ਕੋਈ ਵਿਸ਼ੇਸ਼ ਸੂਚਨਾ ਲੋੜੀਂਦੀ ਹੈ, ਉਸ ਬਾਰੇ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ। ਹੈਰਾਨੀ ਦੀ ਗੱਲ ਹੈ ਕਿ ਮੰਗੀ ਗਈ ਆਰ.ਟੀ.ਆਈ ਵਿੱਚ , ਬਕਾਇਦਾ ਸੂਚਨਾ ਲੈਣ ਦੀ ਡਿਟੇਲ ਪਹਿਲਾਂ ਹੀ ਦਿੱਤੀ ਹੋਈ ਹੈ।                                     


Spread the love
Scroll to Top