ਬਰਨਾਲਾ ਦੀਆਂ ਔਰਤਾਂ ਨੂੰ ਲੁਧਿਆਣਾ ਵਿਖੇ ਪ੍ਰੋਸੈਸਿੰਗ ਯੂਨਿਟਾਂ ਲਾਉਣ ਬਾਰੇ ਦਿੱਤੀ ਸਿਖਲਾਈ

Spread the love

ਰਵੀ ਸੈਣ , ਬਰਨਾਲਾ, 28 ਅਪ੍ਰੈਲ 2023
      ਬਰਨਾਲਾ ਜ਼ਿਲ੍ਹੇ ਦੇ ਬਲਾਕ ਸ਼ਹਿਣਾ ਅਤੇ ਬਰਨਾਲਾ ਦੇ ਪਿੰਡ ਢਿਲਵਾਂ, ਭੋਤਨਾ, ਸੇਖਾ ਤੇ ਕੋਟਦੁੱਨਾ ਦੀਆਂ 15 ਔਰਤਾਂ ਦੇ ਸਮੂਹ ਨੂੰ ਆਤਮ-ਨਿਰਭਰ ਬਣਾਉਣ ਲਈ ਖੇਤੀ ਵਸਤੂਆਂ ਵਿੱਚ ਵੱਖ-ਵੱਖ ਤਰ੍ਹਾਂ ਦੀ ਪ੍ਰੋਸੈਸਿੰਗ ਜਿਵੇਂ ਕਿ ਸਰ੍ਹੋਂ ਦਾ ਤੇਲ ਕੱਢਣ ਦੀ ਇਕਾਈ, ਬਾਜਰੇ ਤੋਂ ਵੈਲਯੂ ਐਡਿਡ ਉਤਪਾਦ, ਤੇਲ ਕੱਢਣ ਵਾਲੇ ਯੂਨਿਟ, ਬਾਜਰੇ ਦੀ ਪ੍ਰੋਸੈਸਿੰਗ ਤੇ ਬੇਕਰੀ ਉਤਪਾਦਾਂ ਬਾਰੇ ਸਿਖਲਾਈ ਦਿੱਤੀ ਗਈ।
     ਇਹ ਦੋ ਰੋਜ਼ਾ ਸਿਖਲਾਈ ਆਈਸੀਏਆਰ ਲੁਧਿਆਣਾ ਵਿਖੇ ਗ੍ਰਾਂਟ ਥੋਰਟਨ ਭਾਰਤ ਅਤੇ ਐਚਡੀਐਫ਼ਸੀ ਪਰਿਵਰਤਨ ਪ੍ਰੋਜੈਕਟ ਦੇ ਸਹਿਯੋਗ ਨਾਲ ਲਗਾਈ ਗਈ। ਟ੍ਰੇਨਿੰਗ ਵਿੱਚ ਹਿੱਸਾ ਲੈਣ ਆਈਆਂ ਮਹਿਲਾ ਲਾਭਪਾਤਰੀਆਂ ਪਹਿਲਾਂ ਆਚਾਰ ਅਤੇ ਪਾਪੜ ਬਣਾਉਣ ਦਾ ਕੰਮ ਕਰ ਰਹੀਆਂ ਸਨ ਹੁਣ ਉਨ੍ਹਾਂ ਨੂੰ ਪ੍ਰੋਸੈਸਿੰਗ ਦੇ ਨਵੇਂ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਗਈ।


Spread the love
Scroll to Top