ਬਰਨਾਲਾ ਦੇ ਭਾਜਪਾ ਆਗੂ ਨੇ ਮਾਰੀ 30 ਲੱਖ ਦੀ ਠੱਗੀ! ਹੋਗੀ FIR,,,,,

Spread the love

ਭਾਜਪਾ ਯੁਵਾ ਮੋਰਚਾ ਦੇ ਆਗੂ ਨੇ ਭਾਜਪਾ ਆਗੂ ਹੀ ਰਗੜਿਆ

ਹਰਿੰਦਰ ਨਿੱਕਾ , ਬਰਨਾਲਾ 9 ਜੂਨ 2023

   ਭਾਜਪਾ ਯੁਵਾ ਮੋਰਚਾ ਦੇ ਸੂਬਾਈ ਆਗੂ ਤੇ ਸ਼ਹਿਰ ਦੇ ਸਦਰ ਬਜਾਰ ‘ਚ ਸਥਿਤ ਨੀਲਕੰਠ ਜਵੈਲਰ ਦੇ ਮਾਲਿਕ ਪਿਉ-ਪੁੱਤ ਨੇ ਭਾਜਪਾ ਦੇ ਹੀ ਇੱਕ ਆਗੂ ਨੂੰ 30 ਲੱਖ ਵਿੱਚ ਰਗੜਾ ਲਾ ਦਿੱਤਾ। ਪੁਲਿਸ ਨੇ ਦੋਵਾਂ ਨਾਮਜਦ ਦੋਸ਼ੀਆਂ ਖਿਲਾਫ , ਭਾਜਪਾ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਦੀ ਸ਼ਕਾਇਤ ਦੇ ਅਧਾਰ ਪਰ, ਐਫ.ਆਈ.ਆਰ. ਦਰਜ਼ ਕਰ ਦਿੱਤੀ। ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ ਦਾ ਦੋਸ਼ ਹੈ ਕਿ ਦੋਸ਼ੀਆਂ ਨੇ ਉਸ ਦੀ ਦੋਹਤੀ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ ਉੱਤੇ 30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਥਾਣਾ ਸਿਟੀ 1 ਬਰਨਾਲਾ ਵਿੱਚ ਪੁਲਿਸ ਨੇ 26 ਮਈ 2023 ਨੂੰ ਦੜਾ ਸੱਟਾ ਲਗਵਾਉਣ ਦੇ ਜੁਰਮ ਵਿੱਚ ਵੀ ਨੀਲਕੰਠ ਜਵੈਲਰ ਵਾਲੇ ਹਰਸ਼ਿਲ ਗਰਗ ਦੇ ਖਿਲਾਫ ਠੱਗੀ ਦਾ ਕੇਸ ਦਰਜ਼ ਕਰਕੇ,ਉਸ ਨੂੰ ਗਿਰਫਤਾਰ ਵੀ ਕਰ ਲਿਆ ਸੀ। ਤਾਜ਼ਾ ਕੇਸ ਵਿੱਚ  ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ ਨੇ ਮਿਤੀ 24-04-2023 ਨੂੰ ਦਿੱਤੀ ਇੱਕ ਦੁਰਖਾਸਤ ਦੱਸਿਆ ਕਿ ਨੀਲਕੰਠ ਜਵੈਲਰ ਦਾ ਮਾਲਿਕ ਨਰੇਸ਼ ਕੁਮਾਰ ਗਰਗ ਅਤੇ ਉਸ ਦਾ ਲੜਕਾ ਹਰਸ਼ਿਲ ਗਰਗ , ਟਰੈਵਲ ਏਜੰਟ ਦਾ ਕੰਮ ਵੀ ਕਰਦੇ ਸਨ। ਦੋਵਾਂ ਪਿਉ ਪੁੱਤਰ ਨੇ ਮੇਰੀ ਦੋਹਤੀ ਸਾਂਚੀ ਪੁੱਤਰੀ ਨੀਰਜ ਕੁਮਾਰ ਵਾਸੀ ਨਿਹਾਲ ਸਿੰਘ ਵਾਲਾ ਜਿਸ ਦੀ ਆਈਲੈਟਸ ਕੀਤੀ ਹੋਈ ਸੀ, ਨੂੰ ਆਸਟ੍ਰੇਲੀਆ ਭੇਜਣ ਲਈ ਨਰੇਸ਼ ਕੁਮਾਰ ਅਤੇ ਹਰਸ਼ਿਲ ਗਰਗ ਨਾਲ ਗੱਲਬਾਤ ਕੀਤੀ।                                       ਦੋਸ਼ੀਆਂ ਨਾਲ ਕੁੱਲ 45 ਲੱਖ ਰੁਪਏ ਵਿੱਚ ਗੱਲਬਾਤ ਤਹਿ ਹੋਈ ਸੀ। ਮੁਦੱਈ ਨੇ ਉਨਾਂ ਨੂੰ 30 ਲੱਖ ਰੁਪਏ ਨਗਦ ਦੇ ਦਿੱਤੇ ਸੀ। ਦੋਸ਼ੀਆਂ ਨੇ ਮੁਦਈ ਦੀ ਦੋਹਤੀ ਨੂੰ ਨਾ ਤਾਂ ਬਾਹਰ ਭੇਜਿਆ ਅਤੇ ਨਾ ਹੀ ਵਿਦੇਸ਼ ਭੇਜਣ ਦਾ ਨਾਮ ਪਰ ਲਈ 30 ਲੱਖ ਰੁਪਏ ਦੀ ਰਾਸ਼ੀ ਵਾਪਸ ਕੀਤੀ। ਪੁਲਿਸ ਨੇ ਦੌਰਾਨ ਏ ਪੜਤਾਲ ਦੋਸ਼ ਸਹੀ ਪਾਏ ਜਾਣ ਉਪਰੰਤ ਨਰੇਸ਼ ਕੁਮਾਰ ਗਰਗ ਨੀਲ ਕੰਠ ਜਵੈਲਰ ਸਦਰ ਬਾਜਾਰ ਬਰਨਾਲਾ  ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਹਰਸ਼ਿਲ ਗਰਗ ਪੁੱਤਰ ਨਰੇਸ਼ ਗਰਗ ਵਾਸੀ ਕੋਠੀ ਸਾਹਮਣੇ ਗਰੀਨ ਐਵਨਿਊ ਨਾਨਕਸਰ ਰੋਡ ਬਰਨਾਲਾ ਦੇ ਖਿਲਾਫ 420,120 B Sec 13 Punjab travel professionals regulations act 2014, sec 24 immigration act ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਐਸ.ਆਈ. ਅਮ੍ਰਿਤ ਸਿੰਘ ਨੂੰ ਸੌਂਪ ਦਿੱਤੀ ਹੈ। 


Spread the love
Scroll to Top