ਬਰਨਾਲਾ ਪੁਲਿਸ ਚ, ਲੱਗੀ ਭਗੌੜਿਆਂ ਵਿਰੁੱਧ ਕੇਸ ਦਰਜ਼ ਕਰਨ ਦੀ ਹੋੜ,,

Spread the love

,-ਕਰਾਈਮ ਦਰਜ਼ ਹੋਣ ਦੀ ਵਧੀ ਦਰ, ਲੋਕੀ ਕਹਿਣ ਕਰਾਇਮ ਵਧਿਆ
-ਐਸਐਸਪੀ ਦੀ ਸਖਤੀ ਦਾ ਅਸਰ,ਗੱਡੇ ਮੁਰਦੇ ਉਖਾੜਨ ਲੱਗੀ ਪੁਲਿਸ
ਬਰਨਾਲਾ ਟੂਡੇ,
ਜਦੋਂ ਤੋਂ ਜਿਲ੍ਹਾ ਬਰਨਾਲਾ ਪੁਲਿਸ ਦੀ ਕਮਾਨ ਸੁਭਾਅ ਦੇ ਕਾਫੀ ਸਖਤ ਤੇ ਲੋਕਾਂ ਚ, ਬੇਹੱਦ ਇਮਾਨਦਾਰ ਅਕਸ ਰੱਖਣ ਵਾਲੇ ਐਸਐਸਪੀ ਸੰਦੀਪ ਗੋਇਲ ਦੇ ਹੱਥ ਆਈ ਹੈ। ਉਦੋਂ ਤੋਂ ਹੀ ਪੁਲਿਸ ਦੇ ਹਰ ਵੱਡੇ-ਛੋਟੇ ਅਧਿਕਾਰੀ ਦਾ ਜ਼ੋਰ ਵੱਧ ਤੋਂ ਵੱਧ ਕੰਮ ਕਰਕੇ ਵੱਡੇ ਸਾਬ੍ਹ ਦਾ ਧਿਆਨ ਆਪਣੇ ਵੱਲ ਖਿੱਚਣ ਤੇ ਲੱਗਿਆ ਹੋਇਆ ਹੈ। ਐਸਐਸਪੀ ਗੋਇਲ ਦੀ ਕੰਮ ਕਰਨ ਤੇ ਹੋਰਾਂ ਤੋਂ ਕੰਮ ਲੈਣ ਦੀ ਆਪਣੀ ਕਾਰਜ਼ਸ਼ੈਲੀ ਹੈ। ਸ੍ਰੀ ਗੋਇਲ ਦੀ ਇਸ ਕਾਰਜਸ਼ੈਲੀ ਦਾ ਹੀ ਅਸਰ ਸਮਝੋ ਕਿ ਜਿਹੜੀ ਪੁਲਿਸ ਲੰਬੇ ਅਰਸੇ ਤੋਂ ਹੱਥ ਤੇ ਹੱਥ ਧਰੀ ਬੈਠੀ ਸੀ, ਹੁਣ ਭੱਜੀ ਫਿਰਦੀ ਹੈ। ਜਦੋਂ ਕਿ ਇੱਨ੍ਹਾਂ ਤੋਂ ਪਹਿਲਾ ਜਿਲ੍ਹੇ ਦੀ ਕਮਾਨ ਬੇਹੱਦ ਸ਼ਰੀਫ ਤੇ ਨਰਮ ਦਿਲ ਅਤੇ ਇਨਸਾਨੀਅਤ ਦੇ ਵਧੇਰੇ ਮੁਦਈ ਤੇ ਲੋਕ ਪੱਖੀ ਸਮਝੇ ਜਾਂਦੇ ਐਸਐਸਪੀ ਹਰਜੀਤ ਸਿੰਘ ਦੇ ਹੱਥ ਸੀ, ਤਾਂ ਕੌੜਾ ਸੱਚ ਇਹ ਵੀ ਹੈ ਕਿ ਪੁਲਿਸ ਦਾ ਅਕਸ ਲੋਕਾਂ ਚ, ਲੋਕ ਹਿਤੈਸ਼ੀ ਵਾਲਾ ਨਹੀ ਸੀ ਬਣ ਸਕਿਆ। ਪਰੰਤੂ ਪੁਲਿਸ ਕਪਤਾਨ ਦੇ ਬਦਲਦੇ ਹੀ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਨੇ ਵੀ ਆਪਣੇ ਪੁਰਾਣੇ ਸੁਭਾਅ ਨੂੰ ਬਦਲ ਲਿਆ ਹੈ। ਜਿਲ੍ਹੇ ਵਿੱਚ ਭ੍ਰਿਸਟ ਅਕਸ ਵਾਲੇ ਕਾਫੀ ਅਧਿਕਾਰੀ ਤੇ ਕਰਮਚਾਰੀ ਖੁਦ ਨੂੰ ਇਮਾਨਦਾਰ ਸਾਬਿਤ ਕਰਨ ਦਾ ਕੋਈ ਮੌਕਾ ਹੱਥੋਂ ਨਹੀ ਗਵਾਉਂਦੇ। ਹੁਣ ਲੋਕਾਂ ਦੇ ਜ਼ਿਹਨ ਚ, ਇੱਕੋ ਹੀ ਸਵਾਲ ਉੱਠ ਰਿਹਾ ਹੈ ਕਿ ਯੱਕਦਮ ਜਿਲ੍ਹੇ ਦੀ ਪੁਲਿਸ ਨੇ ਆਪਣਾ ਰਵੱਈਆ ਕਿਵੇਂ ਬਦਲ ਲਿਆ। ਪੁਲਿਸ ਤੋਂ ਹਰ ਕੰਮ ਕਰਾਉਣ ਬਦਲੇ ਸੌਦਾ ਕਰਵਾਉਣ ਵਾਲੇ ਦਲਾਲ ਤਾਂ ਕੀ ਉੱਨ੍ਹਾ ਦਾ ਪਰਛਾਂਵਾ ਵੀ ਕਿੱਧਰੇ ਦਿਖਾਈ ਨਹੀ ਦਿੰਦਾ।


-ਕਰਾਈਮ ਦਰਜ਼ ਹੋਣ ਦੀ ਵਧੀ ਦਰ, ਲੋਕੀ ਕਹਿਣ ਕਰਾਇਮ ਵਧਿਆ
ਐਸਐਸਪੀ ਗੋਇਲ ਦੀ ਆਮਦ ਤੋਂ ਬਾਅਦ ਪੁਲਿਸ ਦਾ ਰਿਕਾਰਡ ਬੋਲਦਾ ਹੈ ਕਿ ਜਿਲ੍ਹੇ ਵਿੱਚ ਕਰਾਈਮ ਵਧਿਆ ਹੈ। ਪਰੰਤੂ ਇਹ ਪੂਰਾ ਸੱਚ ਨਹੀ ਹੈ। ਹਕੀਕਤ ਇਹ ਹੈ ਕਿ ਕਰਾਈਮ ਦੀ ਦਰ ਪਹਿਲਾਂ ਵਾਂਗ ਹੀ ਹੈ, ਪਰੰਤੂ ਹੁਣ ਹਰ ਦਿਨ ਹੋ ਰਹੇ ਕਰਾਈਮ ਨੂੰ ਦਰਜ਼ ਕੀਤਾ ਜਾਂਦਾ ਹੈ। ਜਦੋਂ ਕਿ ਪਹਿਲਾਂ ਕਦੇ ਵੀ ਇੱਨ੍ਹੇ ਕੇਸ ਦਰਜ਼ ਨਹੀ ਹੁੰਦੇ ਸਨ। ਦਰਅਸਲ ਹੋਇਆ ਇਹ ਹੈ ਕਿ ਵੱਡੇ ਸਾਬ੍ਹ ਦੇ ਸਖਤ ਹੁਕਮ ਤੋਂ ਡਰਦੇ ਪੁਲਿਸ ਵਾਲੇ ਆਪਣੀ ਜਵਾਬਦੇਹੀ ਤੋਂ ਬਚਣ ਦਾ ਰਾਹ ਕੇਸ ਦਰਜ਼ ਕਰਕੇ ਹੀ ਕੱਢ ਰਹੇ ਹਨ। ਪਹਿਲਾਂ ਕਰਾਈਮ ਰਿਪੋਰਟ ਚ, ਔਸਤਨ 9 / 10 ਕੇਸ ਹੀ ਦਰਜ਼ ਹੁੰਦੇ ਸਨ, ਪਰੰਤੂ ਪਿਛਲੇ ਕੁਝ ਦਿਨ ਤੋਂ ਲੱਗਭੱਗ ਹਰ ਥਾਣੇ ਵਿੱਚ ਹੀ ਔਸਤ 4/5 ਕੇਸ ਦਰਜ਼ ਹੋ ਰਹੇ ਹਨ। ਪਰ ਧੜਾਧੜ ਦਰਜ਼ ਹੋ ਰਹੇ ਕੇਸ ਕੋਈ ਨਵੇਂ ਅਪਰਾਧ ਦੇ ਨਹੀਂ ਹਨ। ਬਲਕਿ ਇਹ ਕੇਸ ਤਾਂ ਕਈ ਕਈ ਸਾਲਾਂ ਤੋਂ ਕੇਸਾਂ ਚੋਂ ਭਗੌੜੇ ਕਰਾਰ ਦਿੱਤੇ ਪੁਰਾਣੇ ਦੋਸ਼ੀਆਂ ਦੇ ਵਿਰੁੱਧ ਹੀ ਦਰਜ਼ ਹੋ ਰਹੇ ਹਨ। 15 ਮਾਰਚ ਨੂੰ ਹੀ ਵੱਖ ਵੱਖ ਥਾਣਿਆਂ ਵਿੱਚ ਦਰਜ਼ ਕੁੱਲ 27 ਕੇਸਾਂ ਨੂੰ ਹੀ ਦੇਖ ਲਉ। ਇਹਨਾਂ ਚੋਂ 24 ਕੇਸ ਕਈ ਕਈ ਸਾਲ ਤੋਂ ਗਿਰਫਤਾਰੀ ਤੋਂ ਬੱਚਦੇ ਆ ਰਹੇ ਦੋਸ਼ੀਆਂ ਨੂੰ ਭਗੌੜਾ ਕਰਾਰ ਦੇਣ ਦੇ ਹੀ ਹਨ।

-ਕਰਾਈਮ ਰਿਪੋਰਟ ਤੇ ਪੰਛੀ ਝਾਤ,,
15 ਮਾਰਚ ਨੂੰ ਹੀ ਥਾਣਾ ਸਿਟੀ-1 ਤੇ ਮਹਿਲ ਕਲਾਂ ਥਾਣਿਆ ਚ, ਭਗੌੜਿਆਂ ਦੇ ਵਿਰੁੱਧ 6/6 ਕੇਸ ਦਰਜ਼ ਕੀਤੇ ਗਏ ਹਨ। ਇਸੇ ਤਰਾਂ ਟੱਲੇਵਾਲ ਥਾਣੇ ਵਿੱਚ 5 ਤੇ ਰੂੜੇਕੇ ਚ, 3 ਕੇਸ ਭਗੌੜਿਆਂ ਦੇ ਵਿਰੁੱਧ ਦਰਜ਼ ਹੋਏ ਹਨ। ਤਪਾ ਤੇ ਭਦੌੜ ਥਾਣੇ ਚ, 1 / 1 ਅਤੇ ਧਨੌਲਾ ਥਾਣੇ ਵਿੱਚ 2 ਭਗੌੜਿਆਂ ਦੇ ਵਿਰੁੱਧ ਕੇਸ ਦਰਜ਼ ਹੋਏ ਹਨ। ਜਦੋਂ ਕਿ ਧਨੌਲਾ ਵਿਖੇ ਸੜ੍ਹਕ ਹਾਦਸੇ ਦਾ 1 ਤੇ ਬਰਨਾਲਾ ਸਿਟੀ-1 ਵਿੱਚ ਇੱਕ ਨਸ਼ਾ ਤਸਕਰ ਔਰਤ ਤੋਂ ਬਰਾਮਦ ਹੋਈ ਸਾਢੇ ਤਿੰਨ ਗ੍ਰਾਮ ਹੈਰੋਇਨ ਦਾ 1 ਕੇਸ ਦਰਜ਼ ਹੋਇਆ ਹੈ। ਇਸੇ ਤਰਾਂ ਹੀ ਥਾਣਾ ਮਹਿਲ ਕਲਾਂ ਚ, ਖੇਤਾਂ ਵਿੱਚੋਂ ਟਰਾਂਸਫਾਰਮਰ ਚੋਰੀ ਕਰਨ ਦੀ ਘਟਨਾ ਦੇ ਸਬੰਧ ਵਿੱਚ ਅਣਪਛਾਤਿਆਂ ਦੇ ਵਿਰੁੱੱਧ ਕੇਸ ਦਰਜ਼ ਕੀਤਾ ਗਿਆ ਹੈ। ਯਾਨੀ ਤਾਜਾ ਘਟਨਾਵਾਂ ਦੇ ਸਿਰਫ ਤਿੰਨ ਕੇਸ ਹੀ ਦਰਜ਼ ਹੋਏ ਹਨ।
ਭਗੌੜਿਆਂ ਦੇ ਵਿਰੁੱਧ ਦਰਜ਼ ਕੇਸ ਵੀ ਪੁਲਿਸ ਦੀ ਹੈਰਾਨ ਕਰਨ ਵਾਲੀ ਕਾਰਜ਼ਸ਼ੈਲੀ ਵੱਲ ਇਸ਼ਾਰਾ ਕਰਦੇ ਹਨ। ਧਨੌਲਾ ਥਾਣੇ ਵਿੱਚ ਸਭ ਤੋਂ ਪੁਰਾਣੇ ਸਾਲ 19 9 0 ਦੀ ਫਰਵਰੀ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਦੇ ਵਿਰੁੱਧ ਅਸਲਾ ਐਕਟ ਦੇ ਕੇਸ ਚੋਂ ਭਗੌੜਾ ਹੋ ਜਾਣ ਦਾ ਕੇਸ ਹੈ। ਇਸੇ ਤਰਾਂ ਬਰਨਾਲਾ ਸਿਟੀ ਪੁਲਿਸ ਨੇ ਵੀ ਸਾਲ 1994 ਚ, ਧਰਮਜੀਤ ਸਿੰਘ ਦੇ ਜੁਰਮ
39 2/307/377 ਆਦਿ ਆਈਪੀਸੀ ਦੀਆਂ ਧਰਾਂਵਾਂ ਸਬੰਧੀ ਦਰਜ਼ ਕੇਸ ਦੇ ਭਗੌੜਾ ਖਿਲਾਫ ਕੇਸ ਦਰਜ਼ ਕੀਤਾ ਗਿਆ ਹੈ। ਇਸੇ ਤਰਾਂ ਹੋਰ ਵੀ ਪੁਰਾਣੇ ਕੇਸਾਂ ਚੋਂ, ਭਗੌੜਿਆਂ ਦੇ ਖਿਲਾਫ ਹੀ ਦਰਜ਼ ਕਰਕੇ ਕਾਗਜਾਂ ਦਾ ਢਿੱਡ ਪੂਰਾ ਕੀਤਾ ਗਿਆ ਹੈ। ਦਰਅਸਲ ਜਰੂਰਤ ਇਹ ਗੱਲ ਨੂੰ ਵੀ ਬੇਪਰਦਾ ਕਰਨ ਦੀ ਹੈ ਕਿ ਇੰਨੇ ਪੁਰਾਣੇ ਭਗੌੜਿਆਂ ਵਿਰੁੱਧ ਪਹਿਲਾਂ ਕਿਉਂ ਕੇਸ ਦਰਜ਼ ਕਰਨ ਵਿੱਚ ਢਿੱਲ ਵਰਤੀ ਗਈ ਹੈ।


Spread the love
Scroll to Top