ਬਲਾਕ ਫ਼ਿਰੋਜ਼ਪੁਰ -1 ਦੇ ਦੋ ਰੋਜ਼ਾ ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ

Spread the love

ਬਲਾਕ ਫ਼ਿਰੋਜ਼ਪੁਰ -1 ਦੇ ਦੋ ਰੋਜ਼ਾ ਖੇਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ

ਫ਼ਿਰੋਜ਼ਪੁਰ 24 ਸਤੰਬਰ (ਬਿੱਟੂ ਜਲਾਲਾਬਾਦੀ)

  ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.)ਰਾਜੀਵ ਛਾਬੜਾ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ   ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-1 ਸੁਮਨਦੀਪ ਕੌਰ ਦੀ ਰਹਿਨੁਮਾਈ ਵਿੱਚ ਖੇਡ ਸਟੇਡੀਅਮ ਝੋਕ ਹਰੀਹਰ ਵਿਖੇ ਬਲਾਕ ਫਿਰੋਜ਼ਪੁਰ -1ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ ।ਇਨ੍ਹਾਂ ਦੋ ਰੋਜ਼ਾ ਬਲਾਕ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਵਿਚ ਵਿਦਿਆਰਥੀਆਂ ਖੇਡ ਭਾਵਨਾ ਅਤੇ ਆਪਣੀ ਖੇਡ ਦਾ ਹੁਨਰ ਸਭ ਦੇ ਸਾਹਮਣੇ ਪੇਸ਼ ਕੀਤਾ।

ਇਸ ਮੌਕੇ  ਮੁੱਖ ਮਹਿਮਾਨ ਵਜੋਂ  ਜ਼ਿਲ੍ਹਾ ਸਿੱਖਿਆ ਅਫਸਰ (ਐ ਸਿੱ) ਰਾਜੀਵ ਛਾਬੜਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹੋਸਲਾ ਅਫ਼ਜਾਈ ਕੀਤੀ ਬਲਾਕ ਵਿੱਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ । ਰਾਜੀਵ ਛਾਬੜਾ ਜੀ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਖੇਡਾਂ ਮਨੁੱਖ ਦਾ ਅਨਿੱਖੜਵਾਂ ਅੰਗ ਹਨ ਅਤੇ ਸਰੀਰ ਨੂੰ ਤੰਦਰੁਸਤ ਤੇ ਨਿਰੋਗ ਰੱਖਣ ਲਈ ਹਰ ਮਨੁੱਖ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।

ਵੱਖ ਵੱਖ ਖੇਡਾਂ ਦੇ ਹੋਏ ਮੁਕਾਬਲਿਆਂ ਵਿੱਚ ਖੋ ਖੋ ਲੜਕੀਆਂ ਸੈਂਟਰ ਰੁਕਣਾ ਬੇਗੂ ਸਥਾਨ ਪਹਿਲਾ ਸੈਂਟਰ ਝੋਕ ਹਰੀਹਰ ਸਥਾਨ ਦੂਸਰਾ ,ਖੋ ਖੋ ਲੜਕੇ  ਫਿਰ ਉਹਨੇ ਸੈਂਟਰ ਰੁਕਨਾ ਬੇਗੂ ਪਹਿਲਾ ਤੇ ਸੈੰਟਰ ਝੋਕ ਹਰੀਹਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ,ਸੌ ਮੀਟਰ ਦੌੜਾਂ ਲੜਕੇ ਗੁਰਸੇਵਕ ਸਿੰਘ ਪਹਿਲਾ, ਸਹਿਜ ਦੂਸਰਾ ,100 ਮੀ ਲੜਕੀਆਂ ਇੰਦਰਜੀਤ ਕੌਰ ਪਹਿਲਾ, ਅਮਨਦੀਪ ਕੌਰ ਦੂਸਰਾ , 200 ਮੀਟਰ ਲੜਕੇ ਅਭਿਜੋਤ ਸਿੰਘ ਪਹਿਲਾ ਲਵਜੀਤ ਸਿੰਘ ਦੂਸਰਾ ,400 ਮੀਟਰ ਲੜਕੇ ਏਕਮ ਪਹਿਲਾਂ ,ਵੰਸ਼ ਦੂਸਰਾ ,400 ਮੀਟਰ ਲੜਕੀਆਂ ਖੁਸ਼ੀ ਪਹਿਲਾਂ ਏਕਮ ਦੂਸਰਾ,600 ਲੜਕੇ  ਮੀ ਗੁਰਜਿੰਦਰ ਸਿੰਘ ਪਹਿਲਾ ਏਕਮ ਦੂਸਰਾ,600 ਮੀ ਲੜਕੀਆਂ   ਅਨਾਮਿਕਾ ਪਹਿਲਾਂ ,ਅਰਜਿੰਦਰ ਦੂਸਰਾ, ਸ਼ਾਟਪੁੱਟ ਲੜਕੇ ਮਾਨਵ ਤੂਤ ਪਹਿਲਾ ,ਸੁਰਜੀਤ ਦੂਸਰਾ, ਸ਼ਾਟਪੁੱਟ ਲੜਕੀਆਂ, ਅਨਾਮਿਕਾ ਪਹਿਲਾ, ਸੁਨੇਹਾ ਦੂਸਰਾ,ਸ਼ਤਰੰਜ ਲੜਕੇ ਪਾਰਸ ਕੁਮਾਰ ਪਹਿਲਾ, ਯੁਵਰਾਜ ਸਿੰਘ ਦੂਸਰਾ ,ਸ਼ਤਰੰਜ ਲੜਕੀਆਂ ਏਕਮ ਪਹਿਲਾਂ ਹਰਸ਼ਰਨ ਦੂਸਰਾ ,ਯੋਗਾ ਰਿਦਮਿਕ ਸ਼ਿਵਮ ਪਹਿਲਾ ਅਰਸ਼ ਦੂਸਰਾ ,ਗਰੁੱਪ ਯੋਗਾ ਸੈਂਟਰ ਚੋਂ ਝੋਕ ਹਰੀਹਰ ਪਹਿਲਾ ਸੈਂਟਰ ਮਾਡਲ ਦੂਸਰਾ ,ਯੋਗਾ ਆਰਟਿਸਟਿਕ  ਕੋਮਲ ਪਹਿਲਾ ਵਸਨੀਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀਆ 20 ਕਿੱਲੋ ਅਭੀ ਪਹਿਲਾਂ, ਰਾਜਵੀਰ ਦੂਸਰਾ 28 ਕਿੱਲੋ ਕੁਸ਼ਤੀਆਂ ਵਿੱਚ ਅਰਸ਼ ਪਹਿਲਾਂ ਵੰਸ਼ ਦੂਸਰਾ 30 ਕਿੱਲੋ ਕੁਸ਼ਤੀਆਂ ਵਿੱਚ ਨਵਦੀਪ ਸਿੰਘ ਪਹਿਲਾ ਕਰਨ ਦੂਸਰਾ ,ਫੁੱਟਬਾਲ ਵਿੱਚ ਸੈਂਟਰ ਝੋਕ ਹਰੀਹਰ ਨੇ ਪਹਿਲਾ, ਕਬੱਡੀ ਸਰਕਲ ਸਟਾਈਲ ਵਿੱਚ ਸੈਂਟਰ ਰੁਕਨਾ ਬੇਗੂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ।


Spread the love
Scroll to Top