-ਜੇਲ੍ਹ ਚ, ਕਿਵੇਂ ਬੀਤੀ ਮਖਮਲੀ ਗੱਦਿਆਂ ਤੇ ਸੌਣ ਵਾਲੇ ਰਿੰਕੂ ਮਿੱਤਲ ਦੀ ਪਹਿਲੀ ਰਾਤ,,
-ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ-ਕੋਈ ਵੀ ਨਹੀਂ ਗਿਆ ਰਿੰਕੂ ਦੀ ਮੁਲਾਕਾਤ ਕਰਨ
ਬਰਨਾਲਾ ਟੂਡੇ ਬਿਊਰੋ।
ਜਿਸ ਗੁਨਾਹ ਕੇ ਘੋੜੇ ਪਰ ਸਵਾਰ ਹੋ ਕਰ ਤੁਮ, ਸੋਨੇ ਕੀ ਸੜ੍ਹਕ ਪਰ ਘੋੜਾ ਦੌੜਾ ਰਹੇ ਹੋ,ਉਸ ਕੀ ਸਮਾਪਤੀ,ਜੇਲ੍ਹ ਕੀ ਚਾਰ ਦੀਵਾਰੀ ਪਰ ਆ ਕਰ ਹੀ ਖਤਮ ਹੋਤੀ ਹੈ, ਹਿੰਦੀ ਦੀ ਪ੍ਰਸਿੱਧ ਫਿਲਮ ,,ਕਾਲੀਆਂ,,ਕੇ ਜੇਲ੍ਹਰ ਪ੍ਰਾਣ ਦੁਆਰਾ ਜੇਲ੍ਹ ਬੰਦੀ ਅਮਿਤਾਬ ਬਚਨ ਨੂੰ ਸੰਬੋਧਿਤ ਹੋ ਕੇ ਬੋਲਿਆ, ਇਹ ਡਾਈਲੌਗ ਸ਼ਹਿਰ ਅੰਦਰ ਦਵਾਈਆਂ ਦੀ ਪ੍ਰਸਿੱਧ ਦੁਕਾਨ ,ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਅਤੇ ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਕਿੰਗ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਨੂੰ ਵੀਰਵਾਰ ਦੀ ਸ਼ਾਮ ਜੇਲ੍ਹ ਅੰਦਰ ਕਦਮ ਧਰਦਿਆਂ ਹੀ ਯਾਦ ਜਰੂਰ ਆਇਆ ਹੋਵੇਗਾ। ਕਦੇ ਡਾਈਨਿੰਗ ਟੇਬਲ ਤੋਂ ਬਿਨਾਂ ਖਾਣਾ ਨਹੀਂ ਖਾਣ ਵਾਲੇ ਰਿੰਕੂ ਮਿੱਤਲ ਨੂੰ ਦਰੀ ਤੇ ਥਾਲੀ ਧਰ ਕੇ ਹੀ ਸਾਦਾ ਖਾਣਾ ਖਾਣ ਨੂੰ ਮਿਲਿਆ। ਬਟਰ ਨ੍ਹਾਨ ਖਾਣ ਵਾਲੇ ਰਿੰਕੂ ਦੇ ਹੱਥ ਤੇ ਧਰੀਆਂ ਅਣ-ਚੋਪੜੀਆਂ 5 ਰੋਟੀਆਂ ਤੇ ਬਿਨਾਂ ਤੜਕੇ ਵਾਲੀ ਦਾਲ ਹੀ ਉਸ ਨੂੰ ਨਸੀਬ ਹੋਈ। ਇੰਨਾਂ ਹੀ ਨਹੀਂ, ਮਖਮਲੀ ਗੱਦਿਆਂ ਤੇ ਸੌਣ ਤੇ ਲਗਜ਼ਰੀ ਗੱਡੀਆਂ ਵਿੱਚ ਸਫਰ ਕਰਨ ਵਾਲੇ ਅਤੇ ਆਲੀਸ਼ਨ ਹੋਟਲਾਂ ਦੇ ਮਹਿੰਗੇ ਕਮਰਿਆਂ ਚ, ਰਾਤਾਂ ਗੁਜਾਰਨ ਦੇ ਸੌਕੀਨ ਰਿੰਕੂ ਨੂੰ ਜਿੰਦਗੀ ਚ,ਪਹਿਲੀ ਵਾਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੀਮਿੰਟ ਦੇ ਫਰਸ਼ ਤੇ ਹੀ ਹੋਰਨਾਂ ਜੇਲ੍ਹ ਬੰਦੀਆਂ ਵਿੱਚ ਰਾਤ ਬਿਤਾਉਣ ਲਈ ਮਜ਼ਬੂਰ ਹੋਣਾ ਪਿਆ। ਬੜੇ ਹੀ ਸੋਹਲ ਜਿਹੇ ਸਰੀਰ ਤੇ ਸੂਲਾਂ ਦੀ ਤਰਾਂ ਚੁਭਦੇ ਜੇਲ੍ਹ ਪ੍ਰਬੰਧਕਾਂ ਵੱਲੋਂ ਹਰ ਜੇਲ੍ਹ ਬੰਦੀ ਦੀ ਤਰਾਂ ਮੁਹੱਈਆਂ ਕਰਵਾਏ ਘਟੀਆਂ ਦਰਜ਼ੇ ਦੇ ਕੰਬਲ ਵਿੱਚ ਹੀ ਪਾਸੇ ਮਾਰ-ਮਾਰ ਕੇ ਰਿੰਕੂ ਨੂੰ ਸੁਬ੍ਹਾ ਹੋਣ ਦਾ ਇੰਤਜ਼ਾਰ ਕਰਨਾ ਪਿਆ। ਜੇਲ੍ਹ ਅੰਦਰਲੇ ਸੂਤਰਾਂ ਅਨੁਸਾਰ ਦੇ ਰਿੰਕੂ ਮਿੱਤਲ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਤੇ ਬੇਚੈਨ ਹੀ ਰਿਹਾ ਅਤੇ ਦਿਨ ਚੜ੍ਹਨ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕਰਨਾ ਪਿਆ। ਜਿਹੋ ਜਿਹੇ ਪਰਿਵਾਰ ਵਿੱਚ ਰਿੰਕੂ ਦਾ ਜਨਮ ਹੋਇਆ ਤੇ ਬੜੇ ਚਾਅ ਦੁਲਾਰ ਨਾਲ ਉਸਦੀ ਪਰਵਰਿਸ਼ ਹੋਈ, ਉਸ ਦੀ ਵਜ੍ਹਾ ਕਰਕੇ ਰਿੰਕੂ ਨੂੰ ਤਾਂ ਕਦੇ ਇਹੋ ਜਿਹੇ ਦਿਨ ਕੱਟਣ ਦਾ ਸੁਪਨਾ ਵੀ ਨਹੀਂ ਆਇਆ ਹੋਵੇਗਾ।
-ਆਪੇ ਹੀ ਪਏ ਭਾਂਡੇ ਮਾਂਜਣੇ,,
ਜੇਲ੍ਹ ਮੈਨੂਅਲ ਦੇ ਅਨੁਸਾਰ ਜੇਲ੍ਹ ਬੰਦੀ ਨੂੰ ਖੁਦ ਹੀ ਰੋਟੀਆਂ ਤੇ ਦਾਲ ਦੀ ਕੌਲੀ ਅਵਾਜ ਸੁਣਦਿਆਂ ਹੀ ਅੱਗੇ ਆ ਕੇ ਫੜ੍ਹਨੀ ਪੈਂਦੀ ਹੈ। ਜੇਕਰ ਕੋਈ ਵਿਅਕਤੀ ਥੋੜ੍ਹੀ ਜਿਹੀ ਆਲਸ ਰੋਟੀ ਲੈਣ ਵੇਲੇ ਕਰ ਗਿਆ,ਫਿਰ ਸਮਝੋ, ਭੁੱਖਾ ਰਹਿਣ ਤੋਂ ਇਲਾਵਾ ਦੂਸਰਾ ਕੋਈ ਚਾਰਾ ਹੀ ਉਸ ਦੇ ਕੋਲ ਨਹੀਂ ਬਚਦਾ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇਲ੍ਹ ਦੀਆਂ ਤੇ ਕੰਧਾਂ ਵੀ ਖਾਣ ਨੂੰ ਆਉਂਦੀਆਂ ਹਨ। ਨਸ਼ਾ ਤਸਕਰੀ ਦੇ ਬੇ-ਤਾਜ਼ ਬਾਦਸ਼ਾਹ ਬਣ ਕੇ ਲੋਕਾਂ ਦੇ ਧੀਆਂ-ਪੁੱਤਰਾਂ ਨੂੰ ਤੜਫ ਤੜਫ ਕੇ ਮਰਨ ਨੂੰ ਮਜਬੂਰ ਕਰਨ ਵਾਲੇ ਰਿੰਕੂ ਮਿੱਤਲ ਨੂੰ ਜਿਲ੍ਹਾ ਜੇਲ੍ਹ , ਯਾਨੀ ਸੁਧਾਰ ਘਰ ਵਿੱਚ ਰਹਿ ਕੇ ਖੁਦ ਨੂੰ ਸੁਧਾਰਨ ਤੇ ਆਪਣੇ ਕੀਤੇ ਕਾਲੇ ਕਾਰਨਾਮਿਆਂ ਤੇ ਪਛਤਾਉਣ ਦਾ ਮੌਕਾ ਮਿਲ ਗਿਆ ਹੈ। ਜੇਲ੍ਹ ਦੀ ਇੱਕ ਗੱਲ ਹੋਰ ਵੀ ਬੜੀ ਮਸ਼ਹੂਰ ਹੈ ਕਿ ਜੇਲ੍ਹ ਚ, ਆਇਆ ਵਿਅਕਤੀ ਜਾਂ ਤੇ ਅੱਗੇ ਨੂੰ ਕੋਈ ਬੁਰਾ ਤੇ ਗੈਰਕਾਨੂੰਨੀ ਕੰਮ ਹੀ ਨਹੀਂ ਕਰਦਾ, ਜਾਂ ਫਿਰ ਹੋਰ ਮੁਜ਼ਰਿਮਾਂ ਦੀ ਸੰਗਤ ਵਿੱਚ ਰਹਿ ਕੇ ਵੱਡਾ ਅਪਰਾਧੀ ਬਣ ਕੇ ਹੀ ਨਿੱਕਲਦਾ ਹੈ। ਦੂਸਰੀ ਗੱਲ ਇਹ ਵੀ ਹੈ ਕਿ ਵਿਚਾਰ ਅਧੀਨ ਜੇਲ੍ਹ ਬੰਦੀ ਨੂੰ ਆਪਣੇ ਭਾਂਡੇ ਆਪੇ ਹੀ ਮਾਂਜਨੇ ਪੈਂਦੇ ਹਨ। ਇਹ ਕੰਮ ਰਿੰਕੂ ਮਿੱਤਲ ਨੂੰ ਵੀ ਦੂਸਰਿਆਂ ਦੀ ਤਰਾਂ
ਹੀ ਕਰਨਾ ਪਿਆ। ਉੱਧਰ ਜੇਲ੍ਹ ਮੈਨੂਅਲ ਦੇ ਅਨੁਸਾਰ ਅਲਫਾ ਬੈਟਿਕ ਢੰਗ ਨਾਲ ਮੁਲਾਕਾਤ ਕਰਵਾਉਣ ਦੇ ਕਾਰਣ ਜੇਲ੍ਹ ਜਾਣ ਤੋਂ ਬਾਅਦ ਉਸਦਾ ਕੋਈ ਕਰੀਬੀ ਦੋਸਤ ਜਾਂ ਪਰਿਵਾਰ ਦਾ ਮੈਂਬਰ ਮੁਲਾਕਾਤ ਨਹੀਂ ਕਰ ਸਕਿਆ। ਰਿੰਕੂ ਦਾ ਨਾਮ ਨ ਤੋਂ ਸ਼ੁਰੂ ਹੋਣ ਕਰਕੇ ਉਸ ਦੀ ਮੁਲਾਕਾਤ ਸ਼ਨੀਵਾਰ ਤੇ ਬੁੱਧਵਾਰ ਨੂੰ ਹੀ ਸੰਭਵ ਹੈ। ਇਉਂ ਸਮਝੋ ਕਿ 14 ਮਾਰਚ ਨੂੰ ਹੀ ਰਿੰਕੂ ਦੀ ਕੋਈ ਪਹਿਲੀ ਮੁਲਾਕਾਤ ਹੋਣ ਦੀ ਸੰਭਾਵਨਾ ਹੈ।
-ਬਾਇਆ ਹਸਪਤਾਲ ਰਿੰਕੂ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਦੀ ਯੋਜ਼ਨਾ,,
ਰਿੰਕੂ ਮਿੱਤਲ ਦੀ ਜੇਲ੍ਹ ਚੋਂ ਜਮਾਨਤ ਤੇ ਰਿਹਾਈ ਹਾਲੇ ਦਿੱਲੀ ਦੂਰ ਦੀ ਤਰਾਂ ਹੀ ਹੈ। ਭਾਂਵੇ ਪੁਲਿਸ ਦੀ ਮਿਹਰਬਾਨੀ ਸਦਕਾ ਰਿੰਕੂ ਤੇ ਨਸ਼ੀਲੀਆਂ ਗੋਲੀਆਂ, ਕੈਪਸੂਲਾਂ ਤੇ ਟੀਕਿਆਂ ਦੀ ਕੋਈ ਵੱਡੀ ਖੇਪ ਬਰਾਮਦ ਹੋਣੀ ਨਹੀਂ ਦਿਖਾਈ ਗਈ। ਪਰੰਤੂ ਰਿੰਕੂ ਤੋਂ ਬਰਾਮਦ ਹੋਈਆਂ ਕਰੀਬ 6 ਕੁ ਹਜ਼ਾਰ ਗੋਲੀਆਂ ਵੀ ਵਪਾਰਿਕ ਸ੍ਰੇਣੀ ਵਿੱਚ ਹੀ ਆਉਂਦੀਆਂ ਹਨ। ਜਿਲ੍ਹਾ ਅਦਾਲਤ ਤੋਂ ਜਮਾਨਤ ਮਿਲਣ ਦੀਆਂ ਮੱਧਮ ਸੰਭਾਵਨਾਵਾਂ ਦੇ ਕਾਰਣ ਰਿੰਕੂ ਦੇ ਪਰਿਵਾਰਿਕ ਮੈਂਬਰਾਂ ਨੇ ਰਿੰਕੂ ਨੂੰ ਜਮਾਨਤ ਤੋਂ ਪਹਿਲਾਂ ਹੀ ਕੋਈ ਬੀਮਾਰੀ ਦਾ ਬਹਾਨਾ ਲਾ ਕੇ ਇਲਾਜ਼ ਦੇ ਬਹਾਨੇ ਸਿਵਲ ਹਸਪਤਾਲ ਵਿਖੇ ਲਿਆਉਣ ਦਾ ਪਲਾਨ ਬੀ ਵੀ ਤਿਆਰ ਕੀਤਾ ਹੈ। ਰਿੰਕੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਜਲਦ ਹੀ ਰਿੰਕੂ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਲਈ ਹਸਪਤਾਲ ਲਿਆਂਦਾ ਜਾਵੇਗਾ ਅਤੇ ਡਾਕਟਰ ਨਾਲ ਪਹਿਲਾਂ ਤੋਂ ਤੈਅ ਗੰਢਤੁੱਪ ਦੀ ਵਜ੍ਹਾ ਨਾਲ ਰਿੰਕੂ ਦੀ ਖਰਾਬ ਸਿਹਤ ਦਾ ਬਹਾਨਾ ਲਾ ਕੇ ਜੇਲ੍ਹ ਤੋਂ ਬਾਹਰ ਰੱਖਿਆ ਜਾਵੇਗਾ। ਆਖਿਰ ਇਹ ਤਿਆਰ ਕੀਤਾ ਪਲਾਨ ਬੀ , ਸੰਭਵ ਹੋਵੇਗਾ ਜਾਂ ਨਹੀਂ ਵੀ, ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਸਾਹਮਣੇ ਆਵੇਗਾ।
-ਦੋਸ਼ੀਆਂ ਦੀ ਤਲਾਸ਼ ਲਈ ਵੱਖ ਵੱਖ ਟੀਮਾਂ ਰਵਾਨਾ
ਪੁਲਿਸ ਸੂਤਰਾਂ ਦੇ ਮੁਤਾਬਿਕ ਜਿੱਥੇ ਪੁਲਿਸ ਦੀ ਟੀਮ ਪੰਜ ਦਿਨ ਦੇ ਪੁਲਿਸ ਰਿਮਾਂਡ ਤੇ ਚੱਲ ਰਹੇ ਕੈਮਿਸਟ ਪ੍ਰੇਮ ਉਰਫ ਨੀਟੂ,ਰੁਪੇਸ਼ ਅਤੇ ਤਾਇਬ ਕੁਰੈਸ਼ੀ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਕੋਈ ਵੱਡੀ ਰਿਕਵਰੀ ਕਰਨ ਲਈ ਜ਼ੋਰ ਲਾ ਰਹੀ ਹੈ। ਉੱਥੇ ਹੀ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਰਨਾਲਾ ਦੇ ਬੱਸ ਅੱਡਾ ਰੋਡ ਤੋਂ ਕਈ ਦਿਨ ਤੋਂ ਰੂਪੋਸ਼ ਚੱਲ ਰਹੇ ਦੋ ਕੈਮਿਸਟਾਂ ਅਤੇ ਕੁਰੈਸ਼ੀ ਦੇ ਇੰਕਸ਼ਾਫ ਤੋਂ ਬਾਅਦ ਨਾਮਜ਼ਦ ਬਾਰਾਨਸੀ ਦੇ 6 ਦੋਸ਼ੀਆਂ ਦੀ ਗਿਰਫਤਾਰੀ ਲਈ ਪੱਬਾਂ ਭਾਰ ਹੋਈਆਂ ਫਿਰਦੀਆਂ ਹਨ। ਵਰਨਣਯੋਗ ਹੈ ਕਿ ਰਿੰਕੂ ਮਿੱਤਲ ਸਮੇਤ ਕੁੱਲ ਤਿੰਨ ਦੋਸ਼ੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ। ਜਦੋਂ ਕਿ ਰਿੰਕੂ ਦੀ ਤਫਤੀਸ਼ ਤੋਂ ਬਾਅਦ ਕਾਬੂ ਕੀਤੇ ਤਾਇਬ ਕੁਰੈਸ਼ੀ, ਪ੍ਰੇਮ ਅਤੇ ਰੁਪੇਸ਼ ਦਾ 16 ਮਾਰਚ ਤੱਕ ਅਦਾਲਤ ਨੇ ਪੁਲਿਸ ਰਿਮਾਂਡ ਦਿੱਤਾ ਹੋਇਆ ਹੈ।