Skip to content
ਪ੍ਰਸਿੱਧ ਸ਼ਾਇਰਾ ਤੇ ਲੋਕ ਗਾਇਕਾ ਕੰਵਲਜੀਤ ਕੌਰ ਕੰਵਲ ਦਾ ਪਲੇਠਾ ਕਾਵਿ-ਸੰਗ੍ਰਹਿ * ਲਫ਼ਜ਼ਾਂ ਦੀ ਲੋਅ * ਲੋਕ-ਅਰਪਣ*
ਕੇ.ਐਸ. ਸੋਹਲ , ਫਗਵਾੜਾ 22 ਅਗਸਤ 2022
ਪੰਜਾਬੀ ਸਾਂਝ ਜਰਮਨੀ-ਕੈਨੇਡਾ ਅਖ਼ਬਾਰ ਦੇ ਸੰਪਾਦਕ ਪਵਨ ਪਰਵਾਸੀ ਜੀ ਵੱਲੋੰ ਪੰਜਾਬ ਕਲਾ ਭਵਨ ਫਗਵਾੜਾ ਵਿਖੇ ਕਰਵਾਏ ਗਏ ਕਵੀ ਸੰਮੇਲਨ ਦੌਰਾਨ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੋਕ ਗਾਇਕਾ ਅਤੇ ਕਵਿੱਤਰੀ ਕੰਵਲਜੀਤ ਕੌਰ ਕੰਵਲ ਦਾ ਪਲੇਠਾ ਕਾਵਿ ਸੰਗ੍ਰਹਿ ਲੋਕ ਅਰਪਿਤ ਕੀਤਾ ਗਿਆ । ਇਸ ਮੌਕੇ ਪੰਜਾਬੀ ਲੋਕ ਗਾਇਕ ਸੁਖਵਿੰਦਰ ਪੰਛੀ ,ਗੀਤਕਾਰ ਜਗਦੀਸ਼ ਰਾਣਾ,ਮਹਿੰਦਰ ਸੰਧੂ,ਪਵਨ ਪਰਵਾਸੀ ,ਉੱਘੇ ਸ਼ਾਇਰ ਪ੍ਰੋ. ਜਸਵਿੰਦਰ ਸਿੰਘ ਰੁਪਾਲ, ਕਰਮ ਸਿੰਘ ਜ਼ਖ਼ਮੀ, ਮਲਕੀਤ ਸਿੰਘ ਸੋਹਲ,ਹਰਮੀਤ ਅਟਵਾਲ,ਸ਼ਾਇਰ ਵਿਸ਼ਾਲ, ਡਾ ਗੁਰਚਰਨ ਕੌਰ ਕੋਚਰ, ਡਾ ਸਤਿੰਦਰਜੀਤ ਕੌਰ ਕਾਹਲੋੰ,ਪ੍ਰਵੀਨ ਕਲਾ,ਕਲਾ ਭਵਨ ਦੇ ਸਰਪ੍ਰਸਤ ਬੀਬਾ ਕੁਲਵੰਤ ,ਮੀਨਾ-ਮਹਿਰੋਕ,ਅੰਜੂ ਅਮਨਦੀਪ ਗਰੋਵਰ,ਰਜਨੀ ਵਾਲੀਆ, ਮਨਜੀਤ ਕੌਰ ਜੀਤ,ਮਨਜੀਤ ਮੀਸ਼ਾ ,ਲਾਡੀ ਭੁੱਲਰ,ਰਜਵੰਤ ਕੌਰ ,ਪ੍ਰੀਤ ਹੀਰ,ਬੱਬੂ ਸੈਣੀ,ਸੁਖਵਿੰਦਰ ਅਟਵਾਲ ,ਰਾਜਦਵਿੰਦਰ ਬਿਆਸ,ਰਾਜਿੰਦਰ ਰਾਜਨ,ਬਲਜੀਤ ਮਾਹਲਾ,ਜਗਰਾਜ ਅਲੋਵਾਲੀਆ, ਕਰਨੈਲ ਅਟਵਾਲ, ਗੁਰਪ੍ਰੀਤ,ਹੈਪੀ ਰਾਜੀਵ,ਸ਼ਮਸ਼ੀਲ ਸਿੰਘ ਸੋਢੀ,ਜਗਜੀਤ ਬਾਰੂ ਸਿੰਘ ਸ਼ੇਰੂ ਆਦਿ ਸ਼ਾਮਲ ਹੋਏ ਮਹਾਨ ਸ਼ਾਇਰਾਂ ਨੇ ਕੰਵਲਜੀਤ ਕੌਰ ਕੰਵਲ ਨੂੰ ਪਲੇਠੇ ਕਾਵਿ ਸੰਗ੍ਰਹਿ ਦੀ ਬਹੁਤ-ਬਹੁਤ ਵਧਾਈ ਦਿੱਤੀ ਅਤੇ ਲੋਕ ਗਾਇਕ ਸੁਖਵਿੰਦਰ ਪੰਛੀ ਜੀ ਅਤੇ ਜਗਦੀਸ਼ ਰਾਣਾ ਜੀ ਨੇ ਗਾਇਕੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਨਾ ਦਿੱਤੀ ।