ਮਹਿਲਾ ਕਵਿੱਤਰੀਆਂ ਨੇ ਕਾਵਿ ਗੋਸਠੀ ‘ਚ ਇਉਂ ਬਿਖੇਰਿਆ ਰਚਨਾਵਾਂ ਦਾ ਰੰਗ…..

Spread the love

ਅੰਜੂ ਅਮਨਦੀਪ ਗਰੋਵਰ , ਚੰਡੀਗੜ੍ਹ, 21 ਅਪ੍ਰੈਲ 2023

   ਸ੍ਰੀ ਨਰੇਸ਼ ਨਾਜ਼ ਵੱਲੋਂ ਸਥਾਪਿਤ ਮਹਿਲਾ ਕਾਵਿ ਮੰਚ (ਰਜਿ.) ਦੀ ਮੁਹਾਲੀ ਇਕਾਈ ਵੱਲੋਂ ਕਾਵਿ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਟਰਾਈਸਿਟੀ ਦੀ ਪ੍ਰਧਾਨ ਸ਼੍ਰੀ ਮਤੀ ਸੁਨੀਤਾ ਗਰਗ ਜੀ ਦੀ ਅਗਵਾਈ ਵਿੱਚ ਗੋਸਠੀ ਸੰਪੰਨ ਹੋਈ। ਸਭ ਕਵਿਤਰੀਆਂ ਨੇ ਬਹੁਤ ਖੂਬਸੂਰਤ ਰਚਨਾਵਾਂ ਨਾਲ ਕਾਵਿ ਮਹਿਫ਼ਲ ਵਿੱਚ ਰੰਗ ਭਰ ਦਿੱਤੇ।    ਇਸ ਮੌਕੇ ਨੀਲਮ ਨਾਰੰਗ, ਸੁਨੀਤਾ ਗਰਗ ,ਦਿਲਪ੍ਰੀਤ ਚਾਹਲ, ਸੁਰਿੰਦਰ ਭੋਗਲ ਚਿੰਗਾਰੀ , ਸੁਨੀਤ ਮਦਾਨ, ਰੇਣੂ ਅੱਬੀ ਰੇਣੂ, ਨੀਰਜਾ ਸ਼ਰਮਾ , ਮੰਜੂ ਬਿਸਲਾ ,ਮੋਨਿਕਾ ਰਾਠੌਰ ,ਪਰਮਿੰਦਰ ਸੋਨੀ, ਸਤਿਆਵਤੀ ਅਚਾਰਿਆ, ਸੰਗੀਤਾ ਸ਼ਰਮਾ ਕੁੰਦਰਾ, ਸੀਤਾ ਸ਼ਿਆਮ, ਅਚਲਾ ਡਿਗਲੇ, ਮੋਹਿਨੀ ਸਚਦੇਵਾ, ਸਰੋਜ ਚੋਪੜਾ,ਅੰਜੂ ਗਰੋਵਰ ਆਦਿ ਕਵਿਤਰੀਆਂ ਨੇ ਹਾਜ਼ਰੀ ਲਗਵਾਈ । ਨੀਲਮ ਨਾਰੰਗ ਜੀ ਅਤੇ ਦਿਲਪ੍ਰੀਤ ਚਹਿਲ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।


Spread the love
Scroll to Top