ਮਾਨ ਸਰਕਾਰ ਵੱਲੋ ਬੇਰੁਜਗਾਰ ਨੋਜਵਾਨਾ ਨੂੰ ਅੱਖੋ ਪਰੋਖੇ ਕਰਕੇ ਰੀਟਾਇਰ ਪਟਵਾਰੀਆ ਨੂੰ ਕੋਨਰੈਕਟ ਤੇ ਰੱਖਣਾ ਅਤਿ ਮੰਦਭਾਗਾ – ਇੰਜ.ਸਿੱਧੂ

Spread the love

ਮਾਨ ਸਰਕਾਰ ਵੱਲੋ ਬੇਰੁਜਗਾਰ ਨੋਜਵਾਨਾ ਨੂੰ ਅੱਖੋ ਪਰੋਖੇ ਕਰਕੇ ਰੀਟਾਇਰ ਪਟਵਾਰੀਆ ਨੂੰ ਕੋਨਰੈਕਟ ਤੇ ਰੱਖਣਾ ਅਤਿ ਮੰਦਭਾਗਾ – ਇੰਜ.ਸਿੱਧੂ

ਬਰਨਾਲਾ 10 ਅਕਤੂਬਰ (ਰਘੁਵੀਰ ਹੈੱਪੀ)

ਦੇਸ ਦਾ ਨੋਜਵਾਨ ਵਰਗ ਵਿਦੇਸ਼ਾ ਵੱਲ ਨੂੰ ਰੁੱਖ ਕਰ ਰਿਹਾ ਨੌਜਵਾਨ ਵਰਗ ਦਾ ਨਸ਼ਿਆਂ ਨਾਲ ਬੁਰਾ ਹਾਲ ਹੈ। ਸੂਬੇ ਦਾ ਮੁੱਖ ਮੰਤਰੀ ਝੂਠ ਤੇ ਝੂਠ ਬੋਲ ਰਿਹਾ ਹੈ। ਲੋਕਾਂ ਨੂੰ ਗੁੰਮਰਾਹ ਕਰਨ ਲਈ ਗੁਜਰਾਤ ਤੇ ਹਿਮਾਚਲ ਵਿੱਚ ਜਾ ਕੇ ਕਹਿੰਦੇ ਹਨ ਕਿ ਵੀਹ ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ। ਅਸੀਂ ਪੰਜਾਬ ਵਿੱਚੋਂ ਕੁਰੱਪਸ਼ਨ ਬਿਲਕੁਲ ਖ਼ਤਮ ਕਰ ਦਿੱਤੀ ਹੈ।  ਅਜਿਹੇ ਹਾਲਾਤਾਂ ਵਿੱਚ ਜਿੱਥੇ ਸੂਬੇ ਦਾ ਬੁਰਾ ਹਾਲ ਹੈ ਉਥੇ ਨੌਜਵਾਨਾਂ ਦੀ ਥਾਂ ਤੇ ਰਿਟਾਇਰ ਹੋਏ 1056 ਪਟਵਾਰੀਆਂ ਨੂੰ ਕੰਟਰੈਕਟ ਤੇ 35 ਹਜਾਰ ਰੁਪਏ ਮਹੀਨਾ ਤੇ 67 ਸਾਲ ਦੀ ਉਮਰ ਤਕ ਰੱਖਣਾ ਅਤਿ ਮੰਦਮੰਦਭਾਗਾ ਹੈ। ਇਹ ਜਾਣਕਾਰੀ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੀਜੇਪੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਰਿਟਾਇਰ ਪਟਵਾਰੀਆਂ ਨੂੰ ਜਿਨ੍ਹਾਂ ਨੂੰ ਪੈਨਸ਼ਨਾਂ ਵੀ ਮਿਲਦੀਆਂ ਹਨ ਨੂੰ ਰੱਖਣ ਦੀ ਬਜਾਏ ਪੰਜਾਬ ਸਰਕਾਰ ਨੂੰ ਚਾਹੀਦਾ ਸੀ। ਉਹ ਹਰ ਇੱਕ ਪਟਵਾਰੀ ਨਾਲ ਕੰਮ ਕਰ ਰਹੇ ਨੌਜਵਾਨਾਂ ਨੂੰ ਹੀ ਰੁਜ਼ਗਾਰ ਦਿੰਦੀ। ਕਿਉਂਕਿ ਹਰ ਇਕ ਪਟਵਾਰੀ ਨੇ ਆਪਣੇ ਨਾਲ ਪੰਜ ਸੱਤ ਹਜ਼ਾਰ ਰੁਪਏ ਮਹੀਨਾ ਤੇ ਨੌਜਵਾਨ ਹੈੱਲਪ ਵਾਸਤੇ ਰੱਖੇ ਹੋਏ ਹਨ। ਜਿਨ੍ਹਾਂ ਨੂੰ ਕੰਮ ਦਾ ਵੀ ਪੂਰਾ ਭੇਤ ਹੈੈ।  ਉਨ੍ਹਾਂ ਨੌਜਵਾਨਾਂ ਨੂੰ ਸਰਕਾਰ ਭਾਵੇਂ 15 -15 ਹਜ਼ਾਰ ਰੁਪਏ ਦੇ ਦਿੰਦੀ ਪ੍ਰੰਤੂ ਉਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਨੌਕਰੀਆਂ ਤੇ ਐਡਜਸਟ ਕਰਨਾ ਚਾਹੀਦਾ ਸੀ। ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਸਿਰਫ਼ ਕਰੱਪਸ਼ਨ ਕਰ ਰਹੇ ਅਧਿਕਾਰੀਆਂ ਨੂੰ ਫੜ ਕੇ ਹਰ ਰੋਜ਼ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪ੍ਰੰਤੂ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਪਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕ ਮਸਲਿਆਂ ਲਈ ਸਰਕਾਰ ਨੂੰ ਸੰਜੀਦਾ ਹੋਣਾ ਚਾਹੀਦਾ ਹੈ ਨਾ ਕਿ ਝੂਠ ਬੋਲਣਾ ਚਾਹੀਦਾ ਹੈ ਨਹੀ ਤਾ ਲੋਕ ਅਕਾਲੀਆ ਅਤੇ ਕਾਗਰਸ ਵਰਗਾ ਹਾਲ 2027 ਵਿੱਚ ਆਮ ਆਦਮੀ ਪਾਰਟੀ ਦਾ ਕਰ ਦੇਣਗੇ। ਇਸ ਮੌਕੇ ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਵਰੰਟ ਅਫਸਰ ਅਵਤਾਰ ਸਿੰਘ, ਲੈਫਟੀਨੈਂਟ ਭੋਲਾ ਸਿੰਘ ਸਿੱਧੂੂ, ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਗੁਰਤੇਜ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਗੁਰਮੇਲ ਸਿੰਘ ਧੂਰੀ, ਹੌਲਦਾਰ ਬਸੰਤ ਸਿੰਘ, ਹੌਲਦਾਰ ਦੀਵਾਨ ਸਿੰਘ ਅਤੇ ਹੋਰ ਬਹੁਤ ਸਾਰੇ ਸਾਬਕਾ ਫੌਜੀ ਹਾਜ਼ਰ ਸਨ।


Spread the love
Scroll to Top