ਭਾਅ ਸਬੰਧੀ ਸ਼ਿਕਾਇਤ ਲਈ 01679-244300 ਤੇ ਕੀਤਾ ਜਾਵੇ ਸੰਪਰਕ
ਬਰਨਾਲਾ, 29 ਮਾਰਚ -ਕੁਲਵੰਤ ਗੋਇਲ / ਵੀਬੰਸ਼ੂ ਗੋਇਲ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ‘ਤੇ ਮਾਰਕੀਟ ਕਮੇਟੀ ਬਰਨਾਲਾ ਦੇ ਅਧਿਕਾਰੀਆਂ ਵੱਲੋਂ ਅੱਜ ਸ਼ਹਿਰ ਵਿੱਚ ਵੱਖ ਵੱਖ ਥਾਈਂ ਵਿਕ ਰਹੀਆਂ ਸਬਜ਼ੀਆਂ ਦੇ ਰੇਟਾਂ ਦੀ ਚੈਕਿੰਗ ਕੀਤੀ ਗਈ।
ਮਾਰਕੀਟ ਕਮੇਟੀ ਦੇ ਸੈਕਟਰੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸ਼ਿਕਾਇਤਾਂ ਦੇ ਆਧਾਰ ‘ਤੇ ਸ਼ਹਿਰ ਦੇ ਵਾਰਡ ਨੰਬਰ 10 ਅਤੇ ਸੇਖਾ ਰੋਡ ਵਿਖੇ ਸਬਜ਼ੀਆਂ ਵਾਲੀਆਂ ਰੇੜੀਆਂ ‘ਤੇ ਲਾਏ ਜਾਂਦੇ ਸਬਜ਼ੀਆਂ ਫਲਾਂ ਦੇ ਰੇਟਾਂ ਦੀ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੁਪਰਡੈਂਟ ਕੁਲਵਿੰਦਰ ਸਿੰਘ ਭੁੱਲਰ ਅਤੇ ਜੇਈ ਜਸਵੀਰ ਬਰਾੜ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਰੋਜ਼ਾਨਾ ਪੱਧਰ ‘ਤੇ ਫਲਾਂ ਅਤੇ ਸਬਜ਼ੀਆਂ ਦੇ ਭਾਅ ਨਿਰਧਾਰਿਤ ਕੀਤੇ ਜਾਂਦੇ ਹਨ। ਜੇਕਰ ਉਨ੍ਹਾਂ ਰੇਟਾਂ ਤੋਂ ਵੱਧ ਫਲ-ਸਬਜ਼ੀਆਂ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਖਰੀਦ ਕਰਤਾ ਈਮੇਲ doortodoorcov}d੧੯0{ma}&.com ‘ਤੇ ਜਾਂ ਵਾਰ ਰੂਮ ਦੇ ਟੈਲੀਫੋਨ ਨੰਬਰ 01679-244300 ‘ਤੇ ਸੰਪਰਕ ਕਰੇ।