ਮਿਆਰੀ ਸਿਹਤ ਸਹੂਲਤਾਂ ਲਈ ਵੱਖ-ਵੱਖ ਪ੍ਰੋਗਰਾਮਾਂ ਦੀ CMO ਵੱਲੋਂ ਸਮੀਖਿਆ

Spread the love

ਰਘਵੀਰ ਹੈਪੀ, ਬਰਨਾਲਾ, 19 ਮਈ 2023
     ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵੱਖ-ਵੱਖ ਪ੍ਰੋਗਰਾਮਾਂ ਸਬੰਧੀ ਮਹੀਨਾਵਾਰ ਮੀਟਿੰਗ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਿਹਤ ਪ੍ਰੋਗਰਾਮਾਂ ਜਿਵੇਂ ਰਾਸ਼ਟਰੀ ਨੇਤਰ ਜਯੋਤੀ ਅਭਿਆਨ ਤਹਿਤ 50 ਸਾਲ ਤੋਂ ਵੱਧ ਉਮਰ ਦੇ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਕਰਨ ਅਤੇ ਮੋਤੀਆ ਦੇ ਅਪ੍ਰੇਸਨ ਕਰਨ, ਮਲੇਰੀਆ, ਡੇਂਗੂ ਬਾਰੇ ਗਰੁੱਪ ਮੀਟਿੰਗਾਂ ਅਤੇ ਸਕੂਲਾਂ ਚ ਬੱਚਿਆਂ ਨੂੰ ਜਾਗਰੂਕ ਕੀਤੇ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
        ਮਲੇਰੀਆ, ਡੇਂਗੂ ਲਾਰਵਾ ਨਸ਼ਟ ਕਰਾਉਣ ਬਾਰੇ ਟੀਮਾਂ ਦੇ ਕੰਮ ਚ ਤੇਜੀ ਲਿਆਉਣ ਬਾਰੇ, ਜੱਚਾ-ਬੱਚਾ ਸੇਵਾਵਾਂ, ਸੰਸਥਾਗਤ ਜਣੇਪੇ ਕਰਾਉਣ ਲਈ ਪ੍ਰੇਰਿਤ ਕਰਨ, ਮੀਜ਼ਲ, ਰੁਬੇਲਾ ਦਾ ਟੀਚਾ 100 ਪ੍ਰਤੀਸ਼ਤ ਕਰਨ ਤਾਂ ਜੋ ਇਸ ਬਿਮਾਰੀ ਦਾ 2023 ਚ ਖਾਤਮਾ ਕੀਤਾ ਜਾ ਸਕੇ ਬਾਰੇ ਵਿਉਂਤਬੰਦੀ ਕੀਤੀ ਗਈ। ਇਸ ਤੋਂ ਇਲਾਵਾ ਮੁਕੰਮਲ ਟੀਕਾਕਰਨ ਅਤੇ ਸਕੂਲੀ ਬੱਚਿਆਂ ਦੇ ਟੀਕਾਕਰਨ ਬਾਰੇ, ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਲਈ 31 ਮਈ ਤੱਕ ਉਲੰਘਣਾ ਕਰਨ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ, ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਇਸ ਸਬੰਧੀ ਸਕੂਲਾਂ ਚ ਬੱਚਿਆਂ ਨੂੰ ਜਾਗਰੂਕ ਕਰਨ ਬਾਰੇ ਵੀ ਚਰਚਾ ਕੀਤੀ ਗਈ। 
      ਪੀ ਐਨ ਡੀ ਟੀ ਐਕਟ ਬਾਰੇ ਜਾਗਰੂਕ, ਟੀ ਬੀ ਦੀ ਬਿਮਾਰੀ ਨੂੰ 2025 ਤੱਕ ਸਮਾਜ ਚੋਂ ਖਤਮ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਮਾਸ ਮੀਡੀਆ ਵਿੰਗ ਨੂੰ ਪ੍ਰੈਸ ਕਵਰੇਜ ਅਤੇ ਗਰੁੱਪ ਮੀਟਿੰਗਾਂ ਰਾਂਹੀ ਜਾਗਰੂਕ ਕਰਨ ਬਾਰੇ ਕਿਹਾ ਗਿਆ। ਇਸ ਮੀਟਿੰਗ ਚ ਸਹਾਇਕ ਸਿਵਲ ਸਰਜਨ ਡਾ. ਮਨੋਹਰ ਲਾਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਪਰਵੇਸ ਕੁਮਾਰ, ਜ਼ਿਲ੍ਹਾ ਡੀ ਐਮ ਸੀ ਡਾ. ਗੁਰਮਿੰਦਰ ਕੌਰ, ਸਮੂਹ ਸੀਨੀਅਰ ਮੈਡੀਕਲ ਅਫਸਰ , ਜ਼ਿਲ੍ਹਾ ਐਪੀਡਿਮਾਲੋਜਿਸਟ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।


Spread the love
Scroll to Top