ਮੀਤ ਹੇਅਰ ਨੇ ਬਲਵੰਤ ਗਾਰਗੀ ਦੇ ਜਨਮ ਸਥਾਨ ਨਹਿਰੀ ਕੋਠੀ ਦਾ ਕੀਤਾ ਦੌਰਾ

Spread the love

ਮਾਂ ਬੋਲੀ ਪੰਜਾਬੀ ਤੇ ਸਾਹਿਤ ਦੀ ਪ੍ਰਫੁਲਤਾ ਸਰਕਾਰ ਦੀ ਪਹਿਲੀ ਤਰਜ਼ੀਹ-ਮੀਤ ਹੇਅਰ


ਰਘਵੀਰ ਹੈਪੀ , ਸ਼ਹਿਣਾ/ਬਰਨਾਲਾ 6 ਨਵੰਬਰ 2022
    ਮਾਂ ਬੋਲੀ ਪੰਜਾਬੀ ਅਤੇ ਸਾਹਿਤ ਦੀ ਪ੍ਰਫੁਲਤਾ ਸਰਕਾਰ ਦੀ ਪਹਿਲੀ ਤਰਜ਼ੀਹ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ੳੇੁਚੇਰੀ ਸਿੱਖਿਆ,ਖੇਡਾਂ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਹੇਅਰ ਵੱਲੋਂ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਨਾਟਕਕਾਰ ਬਲਵੰਤ ਗਾਰਗੀ ਦੀ ਯਾਦ ਨੂੰ ਸਮਰਪਿਤ ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਵਿਖੇ ਕਰਵਾਏ ਸੰਵਾਦ ਅਤੇ ਨਾਟਕ ਮੰਚਨ ਸਮਾਗਮ ਦੌਰਾਨ ਕੀਤਾ।ਭਾਸ਼ਾ ਵਿਭਾਗ ਦੀ ਧੁਨੀ ਨਾਲ ਸ਼ੁਰੂ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਮਾਂ ਬੋਲੀ ਪੰਜਾਬੀ ਦੇ ਸਾਹਿਤ ਪ੍ਰਤੀ ਡੂੰਘੀ ਦਿਲਚਸਪੀ ਰਖਦੇ ਹਨ।ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲੀ ਵਾਰ ਨਵੰਬਰ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਉਂਦਿਆਂ ਸੂਬਾ ਪੱਧਰੀ ਸਮਾਗਮ ਉਪਰੰਤ ਸਮੂਹ ਜ਼ਿਲਿਆਂ ‘ਚ ਸਮਾਗਮ ਕਰਵਾਏ ਜਾ ਰਹੇ ਹਨ।ਇਸ ਤੋਂ ਪਹਿਲਾਂ ਉਹਨਾਂ ਨੇ ਬਲਵੰਤ ਗਾਰਗੀ ਦੇ ਜਨਮ ਸਥਾਨ ਨਹਿਰੀ ਕੋਠੀ ਵਿਖੇ ਉਹਨਾਂ ਦੀ ਤਸਵੀਰ ਨੂੰ ਸ਼ਰਧਾ ਵਜੋਂ ਫੁੱਲ ਅਰਪਿਤ ਕੀਤੇ।ਉਹਨਾਂ ਕਿਹਾ ਕਿ ਖਸਤਾ ਹਾਲ ਹੋਏ ਉਹਨਾਂ ਦੇ ਜਨਮ ਸਥਾਨ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਵੇਗਾ।
                                 ਲਾਭ ਸਿੰਘ ਉੱਗੋਕੇ ਵਿਧਾਇਕ ਹਲਕਾ ਭਦੌੜ ਵੱਲੋਂ ਵੀ ਕੈਬਨਿਟ ਮੰਤਰੀ ਦੇ ਨਾਲ ਬਲਵੰਤ ਗਾਰਗੀ ਦੀ ਤਸਵੀਰ ਨੂੰ ਸ਼ਰਧਾ ਵਜੋਂ ਫੁੱਲ ਅਰਪਿਤ ਕੀਤੇ ਗਏ।ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਹਲਕੇ ਦੇ ਸਮੁੱਚੇ ਵਿਕਾਸ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੇ ਪਸਾਰੇ ਦੀਆਂ ਕੋਸ਼ਿਸ਼ਾਂ ਵੀ ਉਹਨਾਂ ਦੇ ਪ੍ਰਮੁੱਖ ਕਾਰਜ਼ਾਂ ਵਿੱਚ ਸ਼ਾਮਿਲ ਹਨ। 
                                       ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਵੀਰਪਾਲ ਕੌਰ ਨੇ ਕਿਹਾ ਕਿ ਸਾਹਿਤ ਪੱਖੋਂ ਬੇਹੱਦ ਜਰਖੇਜ਼ ਬਰਨਾਲੇ ਦੀ ਧਰਤੀ ਨੂੰ ਸਾਹਿਤ ਦੀਆਂ ਸਾਰੀਆਂ ਹੀ ਵਿਧਾਵਾਂ ਦੇ ਨਾਮਵਰ ਸਾਹਿਤਕਾਰ ਪੈਦਾ ਕਰਨ ਦਾ ਮਾਣ ਹਾਸਿਲ ਹੈ।ਨਵਦੀਪ ਸਿੰਘ ਗਿੱਲ ਪੀ.ਆਰ.ਓ ਅਤੇ ਖੇਡ ਲੇਖਕ ਨੇ ਕਿਹਾ ਕਿ ਭਾਸ਼ਾ ਵਿਭਾਗ ਦੇ ਇਹ ਉਪਰਾਲੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਅਰਥੀਆਂ ਦੇ ਮਨਾਂ ਵਿੱਚ ਮਾਂ ਬੋਲੀ ਪੰਜਾਬੀ ਅਤੇ ਸਾਹਿਤ ਪ੍ਰਤੀ ਅਪਣੱਤ ਪੈਦਾ ਕਰਨ ਦਾ ਸਬੱਬ ਬਣਨਗੇ।ਪੰਜਾਬ ਕਲਾ ਪੀ੍ਸ਼ਦ ਦੇ ਮੀਡੀਆ ਅਫਸਰ ਨਿੰਦਰ ਘੁਗਿਆਣਵੀਂ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਬਲਵੰਤ ਗਾਰਗੀ ਦੇ ਜੀਵਨ ਅਤੇ ਰਚਨਾਵਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।ਉਹਨਾ ਕਿਹਾ ਕਿ ਬਲਵੰਤ ਗਾਰਗੀ ਦੀਆਂ ਰਚਨਾਵਾਂ ਦੇ ਕੀਮਤੀ ਖਜ਼ਾਨੇ ਨੂੰ ਸੰਭਾਲਣਾ ਸਾਡੀ ਸਭ ਦੀ ਜਿੰੰਮੇਵਾਰੀ ਹੈ।ਨਾਟਕਕਾਰ ਅਤੇ ਆਲੋਚਕ ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਬਲਵੰਤ ਗਾਰਗੀ ਦੇ ਨਾਟਕ ਵਿਸ਼ਵ ਵਿੱਚ ਤਾਂ ਖੇਡੇ ਜਾ ਰਹੇ ਹਨ ਪਰ ਸ਼ਹਿਣਾ ਦੀ ਧਰਤੀ ਇਸ ਤੋਂ ਵਾਂਝੀ ਰਹੀ ਹੈ।ਉਹਨਾਂ ਭਾਸ਼ਾ ਵਿਭਾਗ ਵੱਲੋਂ ਸ਼ਹਿਣਾ ਦੀ ਧਰਤੀ ‘ਤੇ ਉਹਨਾਂ ਦਾ ਨਾਟਕ ਖੇਡੇ ਜਾਣ ਦੇ ਉਪਰਾਲੇ ਦੀ ਪ੍ਰਸ਼ੰਸ਼ਾਂ ਕੀਤੀ।ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ,ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐੱਸ.ਡੀ ਹਸਨਪ੍ਰੀਤ ਭਾਰਦਵਾਜ਼,ਪਿੰ੍ਰਸੀਪਲ ਇਕਬਾਲ ਕੌਰ ਉਦਾਸੀ,ਸੁਖਵਿੰਦਰ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ,ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਅਤੇ ਬਲਵੰਤ ਗਾਰਗੀ ਯਾਦਗਾਰੀ ਟਰੱਸਟ ਸ਼ਹਿਣਾ ਦੇ ਪ੍ਰਧਾਨ ਕੁਲਵੰਤ ਸਿੰਘ ਸਿੱਧੂ ਵੱਲੋਂ ਵੀ ਸੰਬੋਧਨ ਕੀਤਾ ਗਿਆ।
   ਰਾਜੇਸ਼ ਸ਼ਰਮਾ ਦੀ ਟੀਮ ਵੱਲੋਂ ਬਲਵੰਤ ਗਾਰਗੀ ਦੇ ਨਾਟਕ ‘ਜਵਾਈ’ ਦਾ ਮੰਚਨ ਸਮਾਗਮ ਦਾ ਸਿਖਰ ਹੋ ਨਿੱਬੜਿਆ।ਇਸ ਮੌਕੇ ਵੱਖ ਵੱਖ ਖੇਤਰਾਂ ‘ਚ ਮੱਲ੍ਹਾਂ ਮਾਰਨ ਵਾਲੇ ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਸਤਨਾਮ ਸਿੰਘ,ਪ੍ਰਵੀਨ ਕੁਮਾਰ ਸਹਾਇਕ ਡਾਇਰੈਕਟਰ,ਡਾ.ਸੰਤੋਖ ਸਿੰਘ ਸੁੱਖੀ ਖੋਜ ਅਫਸਰ,ਭਗਵਾਨ ਸਿੰਘ ਸੀਨੀਅਰ ਸਹਾਇਕ,ਰੁਪਿੰਦਰ ਸਿੰਘ ਸ਼ੀਤਲ ਐੱਮ.ਸੀ,ਪਰਮਿੰਦਰ ਸਿੰਘ ਭੰਗੂ,ਰਾਮ ਤੀਰਥ ਮੰਨਾ,ਅਸ਼ਵਿੰਦਰ ਜੰਡੂ,ਰੋਹਿਤ ਓਸ਼ੋ,ਅੰਕੁਰ,ਪ੍ਰੀਤ,ਜਗਦੇਵ ਸਿੰਘ ਜੂਨੀਅਰ ਸਹਾਇਕ,ਸੁਖਮਨੀ ਸਿੰਘ ਕਲਰਕ ਸਮੇਤ ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਣਾ ਦੇ ਸਮੁੱਚੇ ਸਟਾਫ ਅਤੇ ਵਿਦਿਅਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।ਮੰਚ ਸੰਚਾਲਨ ਦੀ ਭੂਮਿਕਾ ਬਿੰਦਰ ਸਿੰਘ ਖੁੱਡੀ ਕਲਾਂ ਖੋਜ ਅਫਸਰ ਵੱਲੋਂ ਨਿਭਾਈ ਗਈ।

Spread the love
Scroll to Top