ਮੁੱਖ ਖੇਤੀਬਾੜੀ ਅਫਸਰ ਨੇ ਵੱਖ ਵੱਖ ਪਿੰਡਾਂ ਵਿੱਚ ਨਰਮੇ ਦੇ ਖੇਤਾਂ ਦਾ ਕੀਤਾ ਦੌਰਾ

Spread the love

ਖੇਤੀ ਮਾਹਰਾਂ ਦੀ ਸਲਾਹ ਨਾਲ ਹੀ ਕਰੋ ਕੀਟਨਾਸ਼ਕ ਦਵਾਈਆਂ ਦੀ ਵਰਤੋਂ


ਰਘਵੀਰ ਹੈਪੀ , ਬਰਨਾਲਾ, 4 ਅਗਸਤ2022
     ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ ਹਰਬੰਸ ਸਿੰਘ ਨੇ ਵੱਖ ਵੱਖ ਪਿੰਡਾਂ ਰੂੜੇਕੇ ਕਲਾਂ, ਧੂੜਕੋਟ ਵਿੱਚ ਕਿਸਾਨ ਭੋਲਾ ਸਿੰਘ ਤੇ ਹੋਰ ਕਿਸਾਨਾਂ ਵੱਲੋਂ ਬੀਜੇ ਨਰਮੇ ਦੀ ਫਸਲ ਵਾਲੇ ਦੇ ਖੇਤਾਂ ਦਾ ਦੌੌਰਾ ਕੀਤਾ ਗਿਆ ।ਦੌਰੇ ਦੌਰਾਨ ਦੇਖਿਆ ਗਿਆ ਕਿ ਨਰਮੇ ਦੀ ਫਸਲ ਠੀਕ ਹੈ ਤੇ ਕਿਤੇ ਕੋਈ ਖਰਾਬਾ ਨਹੀ ਹੈ। 
      ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਕਿਹਾ ਕਿ ਜਦੋਂ ਵੀ ਫਸਲ ਤੇ ਕੀੜੇ ਮਕੌੜੇ/ਬਿਮਾਰੀ ਦਾ ਹਮਲਾ ਦੇਖਣ ਨੂੰ ਮਿਲੇ ਤਾਂ ਤੁਰੰਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮਾਹਰਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਹੱਲ ਕੱਢਿਆ ਜਾ ਸਕੇ।ਕਿਸਾਨ ਆਪਣੇ ਆਪ ਜਾਂ ਕਿਸੇ ਦੇ ਮਗਰ ਲੱਗ ਕੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ, ਕਿੳਕਿ ਇਸ ਨਾਲ ਕਿਸਾਨ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਕਿਸਾਨ ਵੀਰ ਹਮੇਸ਼ਾਂ ਖੇਤੀਬਾੜੀ ਮਾਹਰਾਂ ਦੁਆਰਾ ਦੱਸੀਆਂ ਜਾਂ ਫਿਰ ਪੀ ਏ ਯੂ ਦੁਆਰਾ ਪ੍ਰਮਾਣਿਤ ਦਵਾਈਆਂ ਦੀ ਹੀ ਵਰਤੋਂ ਕਰਨ। ਇਸ ਮੌਕੇ ਉਨਾਂ ਨਾਲ ਮੱਖਣ ਲਾਲ ਖੇਤੀਬਾੜੀ ਸਬ ਇੰਸਪੈਕਟਰ ਹਾਜਰ ਸਨ।

Spread the love
Scroll to Top