ਮੁੱਖ ਮੰਤਰੀ ਵੱਲੋਂ ਪਾਲਕੀ ਵਾਲੀਆਂ ਗੱਡੀਆਂ ਦੇ ਟੈਕਸ ਮੁਆਫ ਕਰਨ ਦਾ ਪ੍ਰੋ. ਬਡੂੰਗਰ ਨੇ ਕੀਤਾ ਸਵਾਗਤ
ਪਟਿਆਲਾ , 4 ਸਤੰਬਰ (ਰਾਜੇਸ਼ ਗੋਤਮ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਮੁੱਚੀਆਂ ਗੁਰੂ ਘਰਾਂ ਨਾਲ ਸਬੰਧਤ ਪਾਲਕੀ ਵਾਲੀਆਂ ਗੱਡੀਆਂ ਦੇ ਟੈਕਸ ਮਾਫ ਕੀਤੇ ਜਾਣ ਦਾ ਸਵਾਗਤ ਕੀਤਾ ਹੈ ।
ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਗੁਰੂ ਘਰਾਂ ਦੇ ਲੰਗਰਾਂ ਤੇ ਲੱਗਣ ਵਾਲੇ ਜੀ.ਐੱਸ.ਟੀ ਨੂੰ ਮੁਆਫ਼ ਕਰੇ । ਉਨ੍ਹਾਂ ਕਿਹਾ ਕਿ ਗੁਰੂਘਰਾਂ ਦੇ ਲੰਗਰ ਸੰਗਤਾਂ ਵੱਲੋਂ ਦਿੱਤੇ ਗਏ ਇਕ ਇਕ ਪੈਸੇ ਦੇ ਦਾਨ ਨਾਲ ਹੀ ਚਲਦੇ ਹਨ ਤੇ ਗੁਰੂ ਘਰਾਂ ਤੇ ਕਿਸੇ ਵੀ ਪ੍ਰਕਾਰ ਦਾ ਜੀਐਸਟੀ ਨਹੀਂ ਲਗਾਇਆ ਜਾਣਾ ਚਾਹੀਦਾ ।
Pingback: ਮੁੱਖ ਮੰਤਰੀ ਵੱਲੋਂ ਪਾਲਕੀ ਵਾਲੀਆਂ ਗੱਡੀਆਂ ਦੇ ਟੈਕਸ ਮੁਆਫ ਕਰਨ ਦਾ ਪ੍ਰੋ. ਬਡੂੰਗਰ ਨੇ ਕੀਤਾ ਸਵਾਗਤ