ਮੇਰੀ ਮਿੱਟੀ ਮੇਰਾ ਦੇਸ਼

Spread the love

ਗਗਨ ਹਰਗੁਣ, ਬਰਨਾਲਾ, 10 ਅਗਸਤ  2023


     ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ, ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਦੇਸ਼ ਭਰ ਵਿੱਚ 9 ਅਗਸਤ 2023 ਨੂੰ ਮੇਰੀ ਮਿੱਟੀ ਮੇਰਾ ਦੇਸ਼ ਮਿੱਟੀ ਕੋ ਨਮਨ ਵੀਰੋ ਕਾ ਵੰਦਨ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।

    ਇਸ ਪ੍ਰੋਗਰਾਮ ਦੇ ਤਹਿਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਦੇਸ਼ ਭਰ ਵਿੱਚ 2.5 ਲੱਖ ਤੋਂ ਵੱਧ ਪੰਚਾਇਤਾਂ ਵਿੱਚ ਪ੍ਰਤੀ ਪੰਚਾਇਤ 75 ਤੋਂ ਵੱਧ ਪੌਦੇ ਲਗਾਏ ਜਾਣੇ ਹਨ। ਇਸ ਪ੍ਰੋਗਰਾਮ ਦੇ ਤਹਿਤ ਪੌਦੇ ਲਾਉਣ ਦੀ ਇੱਕ ਵੱਡੀ ਮੁਹਿੰਮ ਪੂਰੇ ਦੇਸ਼ ਭਰ ਵਿੱਚ 9 ਅਗਸਤ 2023 ਤੋਂ 15 ਅਗਸਤ 2023 ਤੱਕ ਚੱਲੇਗੀ।                  ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜ਼ਿਲ੍ਹਾ ਯੂਥ ਅਫ਼ਸਰ ਸ਼੍ਰੀ ਹਰਸ਼ਰਨ ਸਿੰਘ ਨੇ ਦੱਸਿਆ ਗਿਆ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਵੱਖ ਵੱਖ ਪਿੰਡਾਂ ਵਿਚ ਯੂਥ ਕਲੱਬਾਂ ਦੇ ਸਹਿਯੋਗ ਨਾਲ ਪੌਦੇ ਲਗਾ ਅਤੇ ਅਮ੍ਰਿਤ ਕਾਲ ਦੇ ਪੰਜ ਪ੍ਰਾਣ ਦੀ ਸਹੁੰ ਚੁੱਕ ਕੇ ਅੱਜ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਬਰਨਾਲਾ ਦੇ ਤਮਾਮ ਪੰਚਾਇਤਾ/ਪਿੰਡਾਂ ਵਿਚ ਇਹ ਮੁਹਿੰਮ ਅੱਗੇ ਚਲਾਈ ਜਾਣੀ ਹੈ। ਸਾਰੇ ਜ਼ਿਲ੍ਹੇ ਭਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ ਤਹਿਤ ਪੌਦਾਕਰਨ ਕੀਤਾ ਜਾਣਾ ਹੈ ਅਤੇ ਅਲੱਗ ਅਲੱਗ ਪੰਚਾਇਤਾਂ ਵਿੱਚੋ ਮਿੱਟੀ ਇਕੱਠੀ ਕਰਕੇ ਬਲਾਕ ਪੱਧਰ ਤੇ ਇਕ ਕਲਸ਼ ਭਰਿਆ ਜਾਵੇਗਾ ਅਤੇ ਮਿੱਟੀ ਯਾਤਰਾ ਲਈ ਹਰ ਬਲਾਕ ਵਿੱਚੋ ਨਹਿਰੂ ਯੁਵਾ ਕੇਂਦਰ ਦਾ ਇਕ ਵਲੰਟੀਅਰ ਆਪਣੇ ਬਲਾਕ ਦਾ ਕਲਸ਼ ਲੈਕੇ ਰਾਸ਼ਟਰ ਪੱਧਰੀ ਪ੍ਰੋਗਰਾਮ ਲਈ ਦਿੱਲੀ ਜਾਵੇਗਾ ਜਿਸ ਨਾਲ ਰਾਸ਼ਟਰੀ ਪੱਧਰ ਤੇ ਇਕ ਅੰਮ੍ਰਿਤ ਵਾਟਿਕਾ ਬਣਾਈ ਜਾਵੇਗੀ।
    ਜ਼ਿਲ੍ਹਾ ਬਰਨਾਲਾ ਵਿੱਚ ਹਰੇਕ ਪੰਚਾਇਤਾਂ ਵਿੱਚ ਪ੍ਰਤੀ ਪੰਚਾਇਤ 75 ਤੋਂ ਵੱਧ ਪੌਦੇ ਲਗਾਏ ਜਾਣੇ ਹਨ ਜਿਸ ਨਾਲ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ 75 ਸਾਲਾਂ ਆਜ਼ਾਦੀ ਦਿਵਸ ਦੀ ਖੁਸ਼ੀ ਮਨਾ ਸਕੀਏ। ਇਸ ਮੌਕੇ ਪਿੰਡ ਧਨੌਲਾ ਵਿਚ ਸ਼੍ਰੀ ਦਸਮੇਸ਼ ਯੁਵਕ ਸੇਵਾਵਾਂ ਕਲੱਬ (ਰਜਿ:)ਧਨੌਲਾ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸ ਮੌਕੇ ਰਾਸ਼ਟਰੀ ਯੂਥ ਵਲੰਟੀਅਰ ਜਗਦੀਸ਼ ਸਿੰਘ, ਅਮਨ ਸੋਢੀ, ਗੁਲਾਬ ਸਿੰਘ, ਅਨਮੋਲ ਆਦਿ ਹਾਜ਼ਿਰ ਸਨ।


Spread the love
Scroll to Top