ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਬੂਟੇ ਲਗਾਏ

Spread the love

ਰਵੀ ਸੈਣ, ਬਰਨਾਲਾ, 17 ਅਗਸਤ 2023


    ਨਹਿਰੂ ਯੁਵਾ ਕੇਂਦਰ ਬਰਨਾਲਾ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਜ਼ਿਲ੍ਹਾ ਯੂਥ ਅਫਸਰ ਸ. ਹਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ 75ਵੇਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ “ਮੇਰੀ ਮਾਟੀ, ਮੇਰਾ ਦੇਸ਼ –  ਮਿੱਟੀ ਕੋ ਨਮਨ ਵੀਰੋ ਕਾ ਵੰਦਨ” ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘਰ ਪੱਤੀ ਧਨੌਲਾ, ਐਸ ਡੀ ਕਾਲਜ ਬਰਨਾਲਾ, ਪਿੰਡ ਬਦਰਾ, ਭੈਣੀ ਫ਼ਤਾ ਆਦਿ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਯੂਥ ਕਲੱਬਾਂ ਅਤੇ ਰਾਸ਼ਟਰੀ ਯੁਵਾ ਵਲੰਟੀਅਰ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ ਵੱਖ ਗ੍ਰਾਮ ਪੰਚਾਇਤਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ। ਇਸ ਮੌਕੇ ਨੌਜਵਾਨਾਂ ਨੇ ਭਾਰੀ ਗਿਣਤੀ ਵਿਚ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ।           

      ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਦੇ ਇੰਚਾਰਜ ਸ਼੍ਰੀਮਤੀ ਰੇਣੁ ਬਾਲਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਹ ਮੁਹਿੰਮ ਸ਼ਲਾਘਾਯੋਗ ਹੈ। ਇਸ ਦੇ ਤਹਿਤ ਜਿਥੇ ਅਸੀਂ ਵਾਤਾਵਰਨ ਨੂੰ ਬਚਾਉਣ ਵਿਚ ਯੋਗਦਾਨ ਪਾ ਰਹੇ ਹਾਂ ਓਥੇ ਹੀ ਅਸੀਂ ਆਪਣੇ ਸੈਨਿਕਾਂ ਨੂੰ ਯਾਦ ਕਰ ਕੇ ਸ਼ਰਧਾਂਜਲੀ ਵੀ ਦੇ ਰਹੇ ਹਾਂ। ਸ਼੍ਰੀ ਦਸਮੇਸ਼ ਯੁਵਕ ਸੇਵਾਵਾਂ ਕਲੱਬ ਧਨੌਲਾ ਦੇ ਗੁਲਾਬ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜੀਆਂ ਨੂੰ ਹਰਿਆ ਭਰਿਆ ਵਾਤਾਵਰਣ ਦੇ ਸਕੀਏ। ਐਸ ਡੀ ਕਾਲਜ ਦੇ ਬੀ .ਵੋਕ  (ਸੋਫਟਵੇਅਰ ਡਿਵੈਲਪਮੈਂਟ) ਦੇ ਵਿਦਿਆਰਥੀਆਂ ਵਲੋਂ ਬਣਾਏ ਯੂਥ ਕਲੱਬ ਪਾਥ ਫਾਈਂਡਰਸ ਵੱਲੋਂ ਐਸ ਡੀ ਕਾਲਜ ਬਰਨਾਲਾ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਕਲੱਬ ਆਗੂ ਦੇਵਿੰਦਰ ਮਿੱਤਲ ਨੇ ਕਿਹਾ ਕਿ ਰੁੱਖਾਂ ਨੂੰ ਮਨੁੱਖਾ ਦਾ ਮਿੱਤਰ ਕਿਹਾ ਜਾਂਦਾ ਹੈ।             

    ਮਨੁੱਖਾਂ ਦੇ ਨਾਲ ਨਾਲ ਹੋਰ ਜੀਵ ਜੰਤੂ ਆਪਣੇ ਬਚਾਅ ਲਈ ਰੁੱਖਾਂ ਤੇ ਨਿਰਭਰ ਹਨ।  ਰੁੱਖਾਂ ਤੋਂ ਬਿਨਾ ਅਸੀਂ ਧਰਤੀ ਉੱਤੇ ਆਪਣੇ ਹੋਂਦ ਦੀ ਕਲਪਨਾ ਨਹੀਂ ਕਰ ਸਕਦੇ, ਇਸ ਕਰ ਕੇ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਰਾਸ਼ਟਰੀ ਯੁਵਾ ਵਲੰਟੀਅਰ ਜਗਦੀਸ਼ ਸਿੰਘ, ਜਸਪ੍ਰੀਤ ਸਿੰਘ, ਨਵਰਾਜ ਸਿੰਘ, ਈਕੋ ਕਲੱਬ ਇੰਚਾਰਜ ਸ਼੍ਰੀਮਤੀ ਮੀਨਾਕਸ਼ੀ ਰਾਣੀ, ਮੈਡਮ ਇਸ਼ਰਤ ਭੱਠਲ, ਰੇਬਤੀ ਬਾਲਾ, ਪੂਜਾ ਸਿੰਗਲਾ, ਮਧੂ ਬਾਲਾ, ਜਸਪ੍ਰੀਤ ਕੌਰ, ਸੀਮਾ ਰਾਣੀ, ਸੁਨੀਤਾ ਰਾਣੀ ਤਨੀਸ਼ਾ, ਰਮਨਦੀਪ ਕੌਰ, ਸੁਖਪਾਲ, ਰੂਬੀ ਦੇਵੀ, ਆਦਿ ਹਾਜ਼ਿਰ ਸਨ।


Spread the love
Scroll to Top