ਯੂਥ ਪਾਰਲੀਮੈਂਟ ਦੇ ਜਿਲ੍ਹਾ ਪੱਧਰੀ ਸ਼ੈਸ਼ਨ ਲਈ ਮੰਗੀਆਂ ਅਰਜ਼ੀਆਂ

Spread the love

ਰਘਵੀਰ ਹੈਪੀ , ਬਰਨਾਲਾ, 24 ਜਨਵਰੀ 2023 
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ 30 ਜਨਵਰੀ ਨੂੰ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਜਾ ਰਹੀ ਹੈ। ਇਸ ਵਿਚ ਭਾਗ ਲੈਣ ਦੇ ਚਾਹਵਾਨ ਨੌਜਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਇਸ ਪਾਰਲੀਮੈਂਟ ਵਿਚ 3 ਵਿਸ਼ੇ ਹਨ, ਜਿਸ ਵਿਚ ਪਹਿਲਾ ਵਿਸ਼ਾ ਸਿਹਤ, ਤੰਦਰੁਸਤੀ ਅਤੇ ਖੇਡਾਂ: ਨੌਜਵਾਨਾਂ ਲਈ ਏਜੰਡਾ ਹੈ, ਦੂਜਾ ਵਿਸ਼ਾ ਹੁਨਰ ਵਿਕਾਸ- ਨੌਜਵਾਨਾਂ ਨੂੰ ਸਸ਼ਕਤ ਕਰਨ ਦੀ ਇੱਕ ਕੁੰਜੀ ਹੈ ਅਤੇ ਤੀਜਾ ਵਿਸ਼ਾ ਸੋਸ਼ਲ ਮੀਡੀਆ- ਯੁਵਾ ਦ੍ਰਿਸ਼ਟੀਕੋਣ ਹੈ। ਭਾਗੀਦਾਰ ਕਿਸੇ ਵੀ ਇਕ ਵਿਸ਼ੇ “ਤੇ ਬੋਲ ਸਕਦਾ ਹੈ। ਇਸ ਵਿਚ ਭਾਗ ਲੈਣ ਵਾਲੇ ਨੌਜਵਾਨ ਦੀ ਉਮਰ ਮਿਤੀ 24 ਜਨਵਰੀ 2023 ਨੂੰ 18 ਤੋਂ 25 ਸਾਲ ਦੇ ਦਰਮਿਆਨ ਹੋਣੀ ਚਾਹੀਦੀ। ਨੌਜਵਾਨ ਨੂੰ ਆਪਣੇ ਵਿਚਾਰ ਰੱਖਣ ਲਈ ਵੱਧ ਤੋਂ ਵੱਧ 4 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਜ਼ਿਲ੍ਹਾ ਪੱਧਰ ‘ਤੇ ਭਾਗ ਲੈਣ ਵਾਲੇ ਭਾਗੀਦਾਰਾਂ ਵਿੱਚੋੰ 2 ਜੇਤੂ ਚੁਣੇ ਜਾਣਗੇ ਜੋ ਕਿ ਰਾਜ ਪੱਧਰੀ ਯੂਥ ਪਾਰਲੀਮੈਂਟ ਵਿਚ ਭਾਗ ਲੈਣਗੇ ਅਤੇ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਇਕ ਸਰਟੀਫਿਕੇਟ ਦਿੱਤਾ ਜਾਵੇਗਾ।

       ਰਾਜ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ ਰਾਸ਼ਟਰੀ ਯੂਥ ਪਾਰਲੀਮੈਂਟ ਵਿਚ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਰਾਜ ਪੱਧਰ ‘ਤੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਦਿੱਲੀ ਵਿਖੇ ਹੋਣ ਵਾਲੀ ਰਾਸ਼ਟਰੀ ਯੂਥ ਪਾਰਲੀਮੈਂਟ ਵਿਚ ਸਿਰਫ ਹਿੱਸਾ ਲੈ ਸਕਣਗੇ। ਰਾਸ਼ਟਰੀ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕਰਨ ਵਾਲੇ ਨੂੰ 2 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ , ਦੂਜਾ ਸਥਾਨ ਹਾਸਲ ਕਰਨ ਵਾਲੇ ਨੂੰ 1.5 ਲੱਖ ਰੁਪਏ ਨਕਦ ਅਤੇ ਸਰਟੀਫਿਕੇਟ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਨੂੰ 1 ਲੱਖ ਰੁਪਏ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।
ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਹੋਣ ਵਾਲੀ ਯੂਥ ਪਾਰਲੀਮੈਂਟ ਵਿਚ ਉਮੀਦਵਾਰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਭਾਸ਼ਣ ਦੇ ਸਕਦਾ ਹੈ ਪਰ ਰਾਸ਼ਟਰੀ ਪੱਧਰੀ ਯੂਥ ਪਾਰਲੀਮੈਂਟ ਵਿਚ ਸਿਰਫ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਬੋਲ ਸਕਣਗੇ। ਰਜਿਸਟਰੇਸ਼ਨ ਕਰਵਾਉਣ ਦੀ ਆਖਰੀ ਮਿਤੀ 26 ਜਨਵਰੀ ਹੈ। ਇੱਛੁਕ ਨੌਜਵਾਨ ਵਧੇਰੇ ਜਾਣਕਾਰੀ ਲਈ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਦਫਤਰ ਈਸ਼ਰ ਸਿੰਘ ਨਗਰ, ਨੇੜੇ ਮਾਛਿਕਾ ਵਰਕਸ਼ਾਪ ਕਚਹਿਰੀ ਚੌਕ ਬਰਨਾਲਾ ਵਿਖੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ।


Spread the love
Scroll to Top