ਯੂਥ ਸੰਮੇਲਨ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਯੂਥ ਕਲੱਬਾਂ ਨੂੰ ਵੰਡੀਆਂ ਖੇਡ ਕਿੱਟਾਂ,

Spread the love

  • ਬਰਨਾਲਾ, 9 ਮਾਰਚ
    ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿ ਕੇ ਉਸਾਰੂ ਸਮਾਜ ਦੀ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਨਹਿਰੂ ਯੂਵਾ ਕੇਂਦਰ ਬਰਨਾਲਾ ਵੱਲੋਂ ਕਰਵਾਈ ਜ਼ਿਲਾ ਪੱਧਰੀ ਯੁਵਾ ਕੰਵੈਨਸ਼ਨ ਅਤੇ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੰਡਣ ਮੌਕੇ ਜ਼ਿਲਾ ਯੂਥ ਕੋਆਰਡੀਨੇਟਰ ਸ੍ਰੀਮਤੀ ਪਰਮਜੀਤ ਕੌਰ ਸੋਹਲ ਨੇ ਕੀਤਾ। ਇਸ ਮੌਕੇ ਉਨਾਂ ਪਿੰਡ ਜੋਧਪੁਰ ਦੇ ਸਿਲਾਈ ਸੈਂਟਰ ਦੀਆਂ ਲੜਕੀਆਂ ਨੂੰ ਸਾਰਟੀਫਿਕੇਟ ਵੀ ਵੰਡੇ। ਇਸ ਯੁਵਾ ਸੰਮੇਲਨ ਵਿੱਚ ਵੱਖ ਵੱਖ ਕਲੱਬਾਂ ਅਤੇ ਸਿਲਾਈ ਸੈਂਟਰਾਂ ਦੇ 150 ਤੋ ਉਪਰ ਲੜਕੇ/ਲੜਕੀਆਂ ਨੇ ਭਾਗ ਲਿਆ।
  • ਸੰਮਲੇਨ ਨੂੰ ਸੰਬੋਧਿਨ ਕਰਦਿਆਂ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਸੀਨੀਅਰ ਲੇਖਾਕਾਰ ਸੰਦੀਪ ਸਿੰਘ ਘੰਡ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਹਮੇਸ਼ਾ ਸਤਿਕਾਰ ਕਰਨ। ਉਨਾਂ ਨੌਜਵਾਨਾਂ ਨੂੰ ਧੜੇਬੰਦੀ ਅਤੇ ਰਾਜਨੀਤੀ ਤੋ ਉਪਰ ਉਠ ਕੇ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਅਤੇ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਇਸ ਸਾਲ ਫਿੱਟ ਇੰਡੀਆ ਮੁਹਿੰਮ ਹੇਠ 28 ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੰਡਣ ਤੋਂ ਇਲਾਵਾ ਬਲਾਕ ਅਤੇ ਜ਼ਿਲਾ ਪੱਧਰ ਦਾ ਖੇਡ ਮੇਲਾ ਕਰਵਾਇਆ ਗਿਆ ਹੈ।
  • ਇਸ ਮੌਕੇ ਲਾਭ ਸਿੰਘ ਉਗੋਕੇ, ਹਰਜੀਤ ਸਿੰਘ ਜੋਧਪੁਰ, ਅਮਨਦੀਪ ਸਿੰਘ ਵਿਧਾਤਾ, ਮਨਜੀਤ ਕੌਰ ਸਿਲਾਈ ਟੀਚਰ ਵਿਧਾਤਾ, ਰਾਜਵਿੰਦਰ ਕੌਰ ਜੋਧਪੁਰ, ਭੁਪਦਿੰਰ ਸਿੰਘ ਚੱਕ ਅਤਰ ਸਿੰਘ ਵਾਲਾ, ਸ਼ਿੰਦਰਪਾਲ ਸਿੰਘ ਹਮੀਦੀ, ਹਰਪ੍ਰੀਤ ਸਿੰਘ ਮੂੰਮ, ਕੁਲਵਿੰਦਰ ਸਿੰਘ ਬੱਲੋਕੇ, ਬਲਵਿੰਦਰ ਸਿੰਘ ਦਰਾਕਾ ਤੇ ਅਵਤਾਰ ਸਿੰਘ ਨੇ ਕਿਹਾ ਕਿ ਉਹ ਬਰਨਾਲਾ ਜ਼ਿਲੇ ਦੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ।ਇਸ ਮੌਕੇ ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਦਪਿੰਦਰ ਸਿੰਘ, ਬਲਵੀਰ ਸਿੰਘ ਤੇ ਵਲੰਟੀਅਰ ਹਾਜ਼ਰ ਸਨ।

Spread the love
Scroll to Top