*ਰਾਜ ਪੁਰਸਕਾਰ ਜੇਤੂ ਬੱਚਿਆਂ ਨੂੰ ਵੰਡੇ ਸਰਟੀਫਿਕੇਟ

Spread the love

ਡੀ.ਈ.ੳ. ਸਰਬਜੀਤ ਸਿੰਘ ਤੂਰ ਵੱਲੋਂ ਸਕਾਉਟ ਬੱਚਿਆਂ ਨਾਲ ਸੰਵਾਦ


ਲਖਵਿੰਦਰ ਸਿੰਪੀ, ਬਰਨਾਲਾ, 7 ਸਤੰਬਰ 2022  
ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੇ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਵਿਖੇ ਰਾਜ ਪੁਰਸਕਾਰ ਟੈਸਟਿੰਗ ਕੈਂਪ ਵਿੱਚੋਂ ਸਫ਼ਲ ਹੋ ਕੇ ਪਰਤੇ ਬੱਚਿਆਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ. ਸਰਬਜੀਤ ਸਿੰਘ ਤੂਰ ਨੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਵਿਦਿਆਰਥੀਆਂ ਨੂੰ ਜਿੱਥੇ ਖੇਡਾਂ ਅਤੇ ਕਰੀਅਰ ਸਬੰਧੀ ਜਾਗਰੂਕ ਕੀਤਾ, ਉੱਥੇ ਇਕੱਲੇ ਇਕੱਲੇ ਬੱਚੇ ਨਾਲ ਉਸ ਦੇ ਜੀਵਨ ਦੇ ਉਦੇਸ਼ ਬਾਰੇ ਅਤੇ ਸਕਾਊਟ ਲਹਿਰ ਬਾਰੇ ਵੀ ਚਰਚਾ ਕੀਤੀ। ਭਾਰਤ ਸਕਾਊਟਸ ਅਤੇ ਗਾਈਡਜ਼ ਬਰਨਾਲਾ ਦੇ ਡੀ ਟੀ ਸੀ ਬਲਜਿੰਦਰ ਪ੍ਰਭੂ ਅਤੇ ਡੀ ਓ ਸੀ ਰਣਜੀਤ ਸਿੰਘ ਜੰਡੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27 ਤੋਂ 30 ਅਗਸਤ 2022 ਤੱਕ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਵਿਖੇ ਲੱਗੇ ਰਾਜ ਪੁਰਸਕਾਰ ਟੈਸਟਿੰਗ ਕੈਂਪ ਵਿੱਚ ਸੰਤ ਈਸ਼ਰ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਦੇ ਚਾਰ, ਸਰਕਾਰੀ ਹਾਈ ਸਕੂਲ ਦੀਵਾਨਾ ਦੇ ਚਾਰ ਅਤੇ ਸਰਕਾਰੀ ਹਾਈ ਸਕੂਲ ਟੱਲੇਵਾਲ ਦੀਆਂ ਸੱਤ ਗਾਈਡਜ਼ ਨੇ ਟੈਸਟ ਪਾਸ ਕਰਨ ਉਪਰੰਤ ਗਵਰਨਰ ਪੁਰਸਕਾਰ ਹਾਸਲ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ  ਸਰਬਜੀਤ ਸਿੰਘ ਤੂਰ ਨੇ ਵਿਸ਼ੇਸ਼ ਤੌਰ ‘ਤੇ ਇਨ੍ਹਾਂ  ਬੱਚਿਆਂ ਨੂੰ ਬੁਲਾ ਕੇ ਸਰਟੀਫਿਕੇਟ ਤਕਸੀਮ ਕੀਤੇ।ਇਸ ਸਮੇਂ ਸੰਤ ਈਸ਼ਰ ਦਾਸ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਤੋਂ ਬਿਨਾਂ ਸਕਾਊਟ ਮਾਸਟਰ ਹਰਪਾਲ ਸਿੰਘ, ਗਾਈਡ ਕੈਪਟਨ ਰਾਖੀ ਜੋਸ਼ੀ, ਸਰਬਜੀਤ ਕੌਰ, ਡੀ ਐਮ ਮੈਥ ਕਮਲਦੀਪ ਅਤੇ ਬੀ ਐਮ ਅਮਰਿੰਦਰ ਕੁਠਾਲਾ ਵੀ ਹਾਜ਼ਰ ਸਨ।

Spread the love
Scroll to Top