ਰਾਸ਼ਟਰੀ ਯੁਵਾ ਵਲੰਟੀਅਰਾਂ ਦੀ ਭਰਤੀ ਲਈ ਅਪਲਾਈ ਕਰਨ ਦਾ ਦਿਨ ਆਇਆ ਨੇੜੇ

Spread the love

ਸੋਨੀ ਪਨੇਸਰ , ਬਰਨਾਲਾ, 24 ਫਰਵਰੀ 2023

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਰਾਸ਼ਟਰੀ ਯੁਵਾ ਵਲੰਟੀਅਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਭਾਰਤ ਸਰਕਾਰ ਇਸ ਵਿਚ ਨੌਜਵਾਨਾਂ ਨੂੰ ਸਵੈਸੇਵੀ ਸਮੂਹਾਂ ਵਿੱਚ ਸੰਗਠਿਤ ਕਰਕੇ ਰਾਸ਼ਟਰੀ ਨਿਰਮਾਣ ਗਤੀਵਿਧੀਆਂ ਵਿੱਚ ਮਦਦ ਕਰਨ, ਉਨ੍ਹਾਂ ਦੀਆਂ ਊਰਜਾਵਾਂ ਅਤੇ ਸਮਰੱਥਾਵਾਂ ਨੂੰ ਪ੍ਰਸਾਰਿਤ ਕਰਨ ਲਈ ਨੌਜਵਾਨਾਂ ਦੀ ਭਾਲ ਕਰਦੀ ਹੈ।
ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਇਸ ਭਰਤੀ ਲਈ ਬਿਨੈਕਾਰ ਘੱਟੋ-ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ। ਬਿਨੈਕਾਰ ਦੀ ਉਮਰ 1 ਅਪ੍ਰੈਲ 2023 ਨੂੰ 18 ਸਾਲ ਤੋਂ 29 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਕੋਈ ਵੀ ਰੈਗੂਲਰ ਭਰਤੀ ਵਾਲਾ ਵਿਦਿਆਰਥੀ ਇਸ ਭਰਤੀ ਲਈ ਯੋਗ ਨਹੀਂ ਹੈ। ਰਾਸ਼ਟਰੀ ਯੁਵਾ ਵਲੰਟੀਅਰ ਨੂੰ 5000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਇਹ ਨਾ ਤਾਂ ਕੋਈ ਪੇਡ ਰੁਜ਼ਗਾਰ ਹੈ ਅਤੇ ਨਾ ਹੀ ਵਲੰਟੀਅਰ ਨੂੰ ਸਰਕਾਰ ਕੋਲ ਰੁਜ਼ਗਾਰ ਦਾ ਦਾਅਵਾ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਪ੍ਰਦਾਨ ਕਰਦਾ ਹੈ। ਰਾਸ਼ਟਰੀ ਯੂਥ ਵਲੰਟੀਅਰ ਲਈ ਅਪਲਾਈ ਕਰਨ ਲਈ www.nyks.nic.in ਵੈਬਸਾਈਟ ਉਤੇ ਰਜਿਸਟਰ ਕੀਤਾ ਜਾ ਸਕਦਾ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 9 ਮਾਰਚ 2023 ਹੈ। ਵਧੇਰੇ ਜਾਣਕਾਰੀ ਲਈ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਦਫਤਰ ਨੇੜੇ ਮਾਛੀਕਾ ਵਰਕਸ਼ਾਪ ਵਿਖੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।

Spread the love
Scroll to Top