ਲੋੜਵੰਦਾਂ ਦੀ ਮਦਦ ਲਈ ਰੈੱਡ ਕ੍ਰਾਸ ਸੁਸਾਇਟੀ ਰਾਹੀ ਯੋਗਦਾਨ ਪਾਉਣ ਸੰਸਥਾਵਾਂ: ਡਿਪਟੀ ਕਮਿਸ਼ਨਰ

Spread the love

* ਸੁੱਕਾ ਰਾਸ਼ਨ ਵੰਡਣ ਨੂੰ ਹੀ ਦਿੱਤੀ ਜਾਵੇ ਤਰਜੀਹ
* ਕਿਸੇ ਵੀ ਤਰਾਂ ਦੀ ਜਾਣਕਾਰੀ ਲਈ 01679-244072 ਅਤੇ 98159-86592 ’ਤੇ ਕੀਤਾ ਜਾਵੇ ਸੰਪਰਕ

ਬਰਨਾਲਾ, 30 ਮਾਰਚ 2020
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਉਪਜੀ ਸਥਿਤੀ ਦੇ ਮੱਦੇਨਜ਼ਰ ਲੋੜਵੰਦਾਂ ਦੀ ਮਦਦ ਲਈ ਕਈ ਸੰਸਥਾਵਾਂ/ਐਨਜੀਓਜ਼ ਅੱਗੇ ਆ ਰਹੇ ਹਨ। ਉਨਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਆਪਣਾ ਯੋਗਦਾਨ ਪਾ ਸਕਦੀਆਂ ਹਨ।
ਉਨਾਂ ਕਿਹਾ ਕਿ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਲੋੋੜਵੰਦਾਂ ਦੀ ਮਦਦ ਕਰਨ ਦੀਆਂ ਚਾਹਵਾਨ ਸੰਸਥਾਵਾਂ ਫੋਨ ਨੰਬਰ 01679-244072 ਅਤੇ 98159-86592 ’ਤੇ ਸੰਪਰਕ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਵਿੱਤੀ ਮਦਦ ਬੈਂਕ ਅਕਾੳੂਂਟ ਨੰੰਬਰ  DC Barnala UCSWS  (ਖਾਤਾ ਨਾਮ),  AU Small Finance Bank Barnala   (ਬੈਂਕ ਨਾਮ),  1981239722824247 (ਖਾਤਾ ਨੰਬਰ), AUBL0002397  (ਆਈਐਫਐਸੀ ਕੋਡ),  Red Cross Society Barnala  (ਖਾਤਾ ਨਾਮ),  State Bank of India (DAC) Branch , Barnala  (ਬੈਂਕ ਨਾਮ),  65170690426    (ਖਾਤਾ ਨੰਬਰ),  SBIN0051223  ਆਈਐਫਐਸੀ ਕੋਡ ਰਾਹੀਂ ਕਰ ਸਕਦੀਆਂ ਹਨ। ਉਨਾਂ ਕਿਹਾ ਕਿ ਰੈਡ ਕ੍ਰਾਸ ਰਾਹੀਂ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਸੁੱਕੇ ਰਾਸ਼ਨ ਨੂੰ ਹੀ ਤਰਜੀਹ ਦੇਣ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਦੀ ਸਹੂਲਤ ਲਈ ਕੰਟਰੋਲ ਰੂਮਾਂ ’ਤੇ 24 ਘੰਟੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।  ਕਿਸੇ ਵੀ ਤਰਾਂ ਦੀ ਸਮੱਸਿਆ ਆਉਣ ’ਤੇ ਐਸਡੀਐਮ ਦਫਤਰ ਵਿਖੇ ਸਥਾਪਿਤ ਕੰਟਰੋਲ ਰੂਮ ਵਿਖੇ ਲੈਂਡਲਾਈਨ ਨੰਬਰ ਦੇ ਨਾਲ ਨਾਲ ਵਟਸਐਪ ਨੰਬਰ ਦੀ ਵੀ ਸਹੂਲਤ ਦਿੱਤੀ ਗਈ ਹੈ। ਲੈਂਡਲਾਈਨ ਨੰਬਰ 01679-230032 ਹੈ, ਜਦੋਂਕਿ ਵਟਸਐਪ ਨੰਬਰ 99152-74032 ਹੈ। ਸਿਹਤ ਸਬੰਧੀ ਕਿਸੇ ਵੀ ਤਰਾਂ ਦਾ ਰਾਬਤਾ ਬਣਾਉਣ ਲਈ ਦਫਤਰ ਸਿਵਲ ਸਰਜਨ ਵਿਖੇ ਸਥਾਪਿਤ  ਕੰਟਰੋਲ ਰੂਮ ਵਿੱਚ ਚਾਰ ਨੰਬਰ ਚੱਲ ਰਹੇ ਹਨ। ਇਹ ਨੰਬਰ 01679-234777, 98721-95649, 76528-95649, 99153-05649 ਹੈ। ਇਸ ਕੰਟਰੋਲ ਰੂਮ ’ਤੇ ਵੀ ਸਬੰਧਤ ਅਮਲਾ 24 ਘੰਟੇ ਸੇਵਾਵਾਂ ਨਿਭਾਅ ਰਿਹਾ ਹੈ।
ਇਸ ਤੋਂ ਇਲਾਵਾ ਪੁਲੀਸ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਸ਼ਿਕਾਇਤ ਜਾਂ ਸੇਵਾ ਲਈ  ਪੁਲੀਸ ਵਿਭਾਗ ਵੱੱਲੋਂ ਜਾਰੀ ਕੰਟਰੋਲ ਰੂਮ ਨੰਬਰ 97795-45100 ਅਤੇ 85588-32100 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਬਹੁਤ ਹੀ ਜ਼ਰੂਰੀ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਆਨਲਾਈਨ ਪਾਸ ਅਪਲਾਈ ਕਰਨ ਲਈ 75280-34032 ’ਤੇ ਸੰਪਰਕ ਕੀਤਾ ਜਾਵੇ ਅਤੇ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ ਤੋਂ ਨਿਰਧਾਰਿਤ ਪਰਫਾਰਮਾ (ਪਰਫਾਰਮਾ ਫਾਰ ਪਬਲਿਕ ਕਰਫਿੳੂ ਪਰਮਿਟ) ਡਾੳੂਨਲੋਡ ਕਰ ਕੇ ਭਰ ਕੇ ਈਮੇਲ ’ਤੇ ਭਰ ਕੇ ਭੇਜਿਆ ਜਾਵੇ।
ਉਨਾਂ ਦੱਸਿਆ ਕਿ ਕਰਿਆਣਾ, ਰਾਸ਼ਨ, ਸਬਜ਼ੀਆਂ ਤੇ ਦਵਾਈਆਂ ਆਦਿ ਦੀ ਹੋਮ ਡਿਲਿਵਰੀ ਲਟਈ ਵੀ ਸੂਚੀਆਂ ਵੈਬਸਾਈਟ ’ਤੇ ਮੁਹੱਈਆ ਕਰਾਈਆਂ ਗਈਆਂ ਹਨ। ਇਨਾਂ ਨੰਬਰਾਂ ’ਤੇ ਫੋਨ ਕਰ ਕੇ ਇਹ ਚੀਜ਼ਾਂ ਘਰਾਂ ਵਿੱਚ ਸਪਲਾਈ ਕਰਵਾਈਆਂ ਜਾ ਸਕਦੀਆਂ ਹਨ।


Spread the love
Scroll to Top