ਲੱਕੀ ਰਾਏ ਬੈਲਜ਼ੀਅਮ ਨੂੰ ਗਹਿਰਾ ਸਦਮਾ

Spread the love

ਰਘਬੀਰ ਹੈਪੀ ,ਬਰਨਾਲਾ, 20 ਅਪ੍ਰੈਲ 2023

   ਖੇਡ ਪ੍ਰਮੋਟਰ ਪਰਮਿੰਦਰ ਸਿੰਘ ਲੱਕੀ ਭੱਦਲਵੱਡ ਬੈਲਜ਼ੀਅਮ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨਾਂ ਦੇ ਮਾਤਾ ਸੁਖਵਿੰਦਰ ਕੌਰ ਰਾਏ ਪਤਨੀ ਸਵ: ਉਜਾਗਰ ਸਿੰਘ ਰਾਏ ਦਾ ਦਿਹਾਂਤ ਹੋ ਗਿਆ। ਮਾਤਾ ਸੁਖਵਿੰਦਰ ਕੌਰ ਰਾਏ 61 ਵਰਿਆਂ ਦੇ ਸਨ ਅਤੇ ਉਨਾਂ ਦਾ ਅੰਤਿਮ ਸਸਕਾਰ ਪਿੰਡ ਭੱਦਲਵੱਡ ਵਿਖੇ ਕਰ ਦਿੱਤਾ ਗਿਆ। ਰਾਏ ਪਰਿਵਾਰ ਨੂੰ ਲੱਗੇ ਗਹਿਰੇ ਸਦਮੇ ’ਤੇ ਜਿਥੇ ਇਲਾਕੇ ਦੀਆਂ ਖੇਡ ਕਲੱਬਾਂ ਤੋਂ ਇਲਾਵਾ ਸਰਬਾ ਫਰਵਾਹੀ ਬੈਲਜੀਅਮ, ਜੱਸੀ ਫਰਵਾਹੀ ਬੈਲਜੀਅਮ, ਹਰਪ੍ਰੀਤ ਸੰਘੇੜਾ ਯੂਐਸਏ, ਨੰਬਰਦਾਰ ਧੌਲਾ ਜਰਮਨ ਆਦਿ ਨੇ ਲੱਕੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਥੇ ਗੁਰਦੀਪ ਸਿੰਘ ਬਾਠ ਚੇਅਰਮੈਨ ਜਿਲਾ ਯੋਜਨਾ ਬੋਰਡ ਬਰਨਾਲਾ ਤੋਂ ਇਲਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸੰਘੇੜਾ ਦੇ ਚੇਅਰਮੈਨ ਦਰਸ਼ਨ ਸਿੰਘ ਕਲੇਰ, ਖਜ਼ਾਨਚੀ ਦਲਜੀਤ ਸਿੰਘ, ਮੀਤ ਪ੍ਰਧਾਨ ਲਖਵੀਰ ਸਿੰਘ ਤਾਰੂ, ਇਕਬਾਲ ਸਿੰਘ ਬਾਜਵਾ, ਸੋਨੀ ਐਮ.ਸੀ. ਜਸਪਾਲ ਸਿੰਘ ਬਾਜਵਾ, ਖੇਡ ਲੇਖਕ ਅੰਮਿ੍ਰਤਪਾਲ ਸਿੰਘ ਬਠਿੰਡਾ, ਕਬੱਡੀ ਕੁਮੈਂਟੇਟਰ ਸੋਨੀ ਕੋਟ ਫੱਤਾ ਤੇ ਬੂਟਾ ਨੈਣੇਵਾਲਾ, ਲੱਖਾ ਖਿਆਲੀ ਆਦਿ ਨੇ ਵੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜ਼ੀਅਮ ਤੇ ਅਜ਼ਾਦ ਕਬੱਡੀ ਕਲੱਬ, ਬੈਲਜੀਅਮ ਨਾਲ ਜੁੜੇ ਹੋਏ ਕਬੱਡੀ ਪ੍ਰਮੋਟਰ ਲੱਕੀ ਰਾਏ ਬੈਲਜ਼ੀਅਮ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Spread the love
Scroll to Top