ਵਿਜੀਲੈਂਸ ਨੇ ਫੜ੍ਹਿਆ ਸੇਵਾ ਦੇ ਨਾਂ ਤੇ ਮੇਵਾ ਖਾਣ ਵਾਲਾ ਸੇਵਾ ਕੇਂਦਰ ਦਾ ਮੁਲਾਜ਼ਮ

Spread the love

ਮੌਤ ਦਾ ਸਰਟੀਫਿਕੇਟ ਦੇਣ ਬਦਲੇ ਲੈ ਰਿਹਾ ਸੀ 15,000 ਰੁਪਏ ਦੀ ਰਿਸ਼ਵਤ


ਹਰਿੰਦਰ ਨਿੱਕਾ ,ਬਰਨਾਲਾ 3 ਜਨਵਰੀ 2023

   ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਆਪਣੇ ਸ਼ਹਿਰ ਬਰਨਾਲਾ ਅੰਦਰ ਹੀ ਸੇਵਾ ਦੇਣ ਦੇ ਨਾਂ ਤੇ ਰਿਸ਼ਵਤੀ ਮੇਵਾ ਖਾਣ ਦੇ ਦੋਸ਼ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਸੇਵਾ ਕੇਂਦਰ ਦੇ ਇੱਕ ਸੀਨੀਅਰ ਉਪਰੇਟਰ ਤੇ ਉਸਦੇ ਸਹਿਯੋਗੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਉਦੋਂ ਰੰਗ ਲਿਆਈ,ਜਦੋਂ ਮੰਗਲਵਾਰ ਨੂੰ ਸੇਵਾ ਕੇਂਦਰ ਬਰਨਾਲਾ ਦੇ ਸੀਨੀਅਰ ਉਪਰੇਟਰ ਅਰਵਿੰਦ ਚਕਸ਼ੂ ਅਤੇ ਉਸਦੇ ਪ੍ਰਾਈਵੇਟ ਸਾਥੀ ਸਤਵਿੰਦਰ ਸਿੰਘ ਉਰਫ ਸਤਪਾਲ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤਤ ਦੋਵਾਂ ਨੂੰ ਸ਼ਿਕਾਇਤਕਰਤਾ ਗੁਰਮੇਲ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਸ ਦੇ ਇੱਕ ਜਾਣਕਾਰ ਦਾ ਮੌਤ ਦਾ ਸਰਟੀਫਿਕੇਟ ਦੇਣ ਬਦਲੇ ਉਕਤ ਸੀਨੀਅਰ ਕਰਮਚਾਰੀ ਅਤੇ ਉਸਦਾ ਸਾਥੀ ਇੱਕ ਪ੍ਰਾਈਵੇਟ ਵਿਅਕਤੀ ਉਸ ਕੋਲੋਂ 15000 ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਹਨ।

  ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਤੇ ਦੋਵਾਂ ਮੁਲਜ਼ਮਾਂ ਅਰਵਿੰਦ ਚਕਸ਼ੂ ਤੇ ਸਤਵਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

   ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾਂ ਦਰਜ ਕਰਕੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਬਰਨਾਲਾ ਜਿਲ੍ਹੇ ਦੇ ਕਈ ਵਿਭਾਗਾਂ ਅੰਦਰ ਰਿਸ਼ਵਤ ਹੱਦਾਂ ਬੰਨੇ ਟੱਪ ਜਾਣ ਦੀ ਚਰਚਾ ਹਰ ਕਿਸੇ ਦੀ ਜੁਬਾਨ ਤੇ ਹੈ। ਜਿਸ ਨੂੰ ਕੋਠੀ ਵਾਲਿਆਂ ਵੱਲੋਂ ਪਤਾ ਲੱਗਣ ਤੋਂ ਬਾਅਦ ਵੀ ਪਤਾ ਨਹੀਂ ਕਿਉਂ ਅਕਸਰ ਅਣਗੌਲਿਆ ਹੀ ਕੀਤਾ ਜਾ ਰਿਹਾ ਹੈ। 


Spread the love
Scroll to Top