ਰਿਚਾ ਨਾਗਪਾਲ, ਪਟਿਆਲਾ, 19 ਅਗਸਤ 2023
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਬਲੋਵਾਲ ਸਥਿਤ ਕਬਰਿਸਤਾਨ ਦਾ ਦੌਰਾ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਦੀ ਸੁਣਵਾਈ ਕੀਤੀ। ਭਾਈਚਾਰੇ ਨੇ ਮੰਗ ਕੀਤੀ ਕਿ ਕਬਰਿਸਤਾਨ ਨੂੰ ਰਸਤਾ ਲਗਾਇਆ ਜਾਵੇ, ਕਿਉਂਕਿ ਇਹ ਕਾਫ਼ੀ ਪੁਰਾਣਾ ਕਬਰਿਸਤਾਨ ਹੈ।
ਇਸ ਮੰਗ ਉਪਰ ਤੁਰੰਤ ਗ਼ੌਰ ਕਰਦਿਆ ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਧਰਮਾਂ ਦਾ ਸਤਿਕਾਰ ਕਰਦਿਆ ਕਿਸੇ ਵੀ ਜਾਤੀ ਭੇਦਭਾਵ ਤੋਂ ਦੂਰ ਹਟ ਕੇ ਹਰ ਵਰਗ ਨੂੰ ਬਰਾਬਰ ਰੱਖਿਆ ਗਿਆ ਹੈ, ਇਸ ਲਈ ਉਨ੍ਹਾਂ ਦੀ ਸਮੱਸਿਆ ਦਾ ਵੀ ਜਲਦ ਹੱਲ ਕੱਢਿਆ ਜਾਵੇਗਾ।
ਵਿਧਾਇਕ ਕੋਹਲੀ ਨੇ ਮੁਸਲਿਮ ਭਾਈਚਾਰੇ ਦੇ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਮੰਗ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਕਬਰਿਸਤਾਨ ਨੂੰ ਜਾਣ ਵਾਲਾ ਰਸਤਾ ਬੰਦ ਨਹੀਂ ਹੋਣ ਦਿੱਤਾ ਜਾਏਗਾ। ਇਸ ਮੌਕੇ ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਸਾਬਰ ਖਾਨ, ਇਰਫਾਨ ਮੁਹੰਮਦ, ਗੁਲਜਾਰ ਮੁਹੰਮਦ, ਸ਼ੇਰਾ ਖਾਨ, ਸ਼ਕੀਲ ਖਾਨ ਅਤੇ ਗੰਗੋਈ ਖਾਨ ਮੌਜੂਦ ਸਨ