ਵਿੱਤ ਮੰਤਰੀ ਪੰਜਾਬ ਨੂੰ ਬਰਨਾਲਾ ਵਿਖੇ ਪਹੁੰਚਣ ‘ਤੇ ਦਿੱਤਾ ਗਿਆ ਗਾਰਡ ਆਫ਼ ਆਨਰ

Spread the love

ਵਿੱਤ ਮੰਤਰੀ ਪੰਜਾਬ ਨੂੰ ਬਰਨਾਲਾ ਵਿਖੇ ਪਹੁੰਚਣ ‘ਤੇ ਦਿੱਤਾ ਗਿਆ ਗਾਰਡ ਆਫ਼ ਆਨਰ

 

ਬਰਨਾਲਾ, 25 ਸਤੰਬਰ (ਰਘੁਵੀਰ ਹੈੱਪੀ)

 

ਵਿੱਤ ਮੰਤਰੀ ਪੰਜਾਬ ਸ਼੍ਰੀ ਹਰਪਾਲ ਸਿੰਘ ਚੀਮਾ ਨੂੰ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਪਹੁੰਚਣ ‘ਤੇ ਬਰਨਾਲਾ ਪ੍ਰਸ਼ਾਸਨ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ।

 

ਸ਼੍ਰੀ ਚੀਮਾ ਧਨੌਲਾ ਵਿਖੇ ਕਰਵਾਏ ਧਾਰਮਿਕ ਸਮਾਗਮ ‘ਚ ਸ਼ਿਰਕਤ ਕਰਨ ਲਈ ਪੁੱਜੇ ਸਨ। ਉਹਨਾਂ ਨੂੰ ਪੁਲਿਸ ਥਾਣਾ ਸਿਟੀ 2 ਬਰਨਾਲਾ ਵਿਖੇ ਸਲਾਮੀ ਦਿੱਤੀ ਗਈ।

 

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਐੱਸ ਪੀ ਮੇਜਰ ਸਿੰਘ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਖੇਡ ਮੰਤਰੀ ਦੇ ਓ ਐੱਸ ਡੀ ਹਸਨਪ੍ਰੀਤ ਭਾਰਦਵਾਜ ਅਤੇ ਹੋਰ ਲੋਕ ਵੀ ਹਾਜ਼ਰ ਸਨ।


Spread the love
Scroll to Top