ਵੱਡੀ ਕਾਰਵਾਈ,BARNALA ਪੁਲਿਸ ਨੇ ਫੜ੍ਹਿਆ ਟਰਾਂਸਫਾਰਮਰ ਚੋਰ ਗਿਰੋਹ

Spread the love

291 ਗ੍ਰਾਮ ਚਿੱਟਾ ਤੇ ਚੋਰੀ ਦਾ ਸਮਾਨ ਤੇ ਚੋਰੀ ਲਈ ਵਰਤੋਂ ‘ਚ ਆਉਂਦੇ ਔਜਾਰ ਵੀ ਬਰਾਮਦ

ਹਰਿੰਦਰ ਨਿੱਕਾ , ਬਰਨਾਲਾ 31 ਮਾਰਚ 2023

     ਜਿਲ੍ਹੇ ਅੰਦਰ ਟਰਾਂਸਫਾਰਮਰ ਤੇ ਕੇਬਲ ਤਾਰਾਂ ਚੋਰੀ ਕਰਕੇ,ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਫੜ੍ਹ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ IPS, ਨੇ ਦੱਸਿਆ ਕਿ ਰਮਨੀਸ਼ ਕੁਮਾਰ ਚੋਧਰੀ PPS, ਕਪਤਾਨ ਪੁਲਿਸ (ਡੀ) , ਮਾਨਵਜੀਤ ਸਿੰਘ PPS, ਉਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਦੇਖ-ਰੇਖ ਹੇਠ ਬਰਨਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ।                                                                  ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਥਾਣਾ ਠੁੱਲੀਵਾਲ ਵਿਖੇ 15 ਮਾਰਚ ਨੂੰ ਦਰਜ਼ ਐਨ.ਡੀ.ਪੀ.ਐਸ. ਐਕਟ ਤਹਿਤ ਜਸਪਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਧਰਮਕੋਟ, ਗੁਰਮੁੱਖ ਸਿੰਘ ਪੁੱਤਰ ਲਖਵੀਰ ਸਿੰਘ, ਰਿੰਕੂ ਸਿੰਘ ਪੁੱਤਰ ਉਜਾਗਰ ਸਿੰਘ ਦੋਵੇਂ ਵਾਸੀ ਭਿੰਡਰ ਕਲਾਂ ਨੂੰ ਐਸ.ਐਚ.ੳ. ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਗਿਰਫਤਾਰ ਕੀਤਾ ਗਿਆ। ਦੋਸ਼ੀਆਂ ਦੇ ਕਬਜ਼ੇ ਵਿੱਚੋਂ  291 ਗ੍ਰਾਮ ਚਿੱਟਾ , ਬਲੈਰੋ ਪਿਕਅੱਪ ਨੰਬਰੀ PB-30-N-4465 , 3 ਕੁਇੰਟਲ 81 ਕਿਲੋਗ੍ਰਾਮ ਤਾਂਬਾ ਅਤੇ ਚੋਰੀ ਲਈ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ , 7 ਪਾਨੇ, 7 ਚਾਬੀਆਂ, 1 ਲੋਹਾ ਕੱਟਣ ਵਾਲੀ ਆਰੀ ਸਮੇਤ ਆਰੀ ਦੇ 4 ਬਲੇਡ, 1 ਵੱਡੀ ਛੈਣੀ  , 1 ਪਲਾਸ, 1 ਵੱਡਾ ਪੇਚਕਸ, 1 ਛੋਟਾ ਪੇਚਕਸ, 1 ਕੈਨੀ ਤੇਲ (ਟਰਾਂਸਫਾਰਮਰ) ਸਮਾਨ ਅਤੇ ਬੇਲ ਦੇ ਭਾਂਡੇ ਕੁੱਲ ਮਲੀਤੀ 30,000/-ਰੁਪਏ ਬ੍ਰਾਮਦ ਕਰਵਾਏ ਗਏ ਹਨ।

10 ਦੋਸ਼ੀ ਨਾਮਜ਼ਦ ਤੇ ਹੋਰ ਮੁਕੱਦਮੇ ਹੋਏ ਟਰੇਸ

     ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਰਫਤਾਰ ਦੋਸੀਆਂ ਦੀ ਪੁੱਛਗਿੱਛ ਤੋਂ ਬਾਅਦ ਵੱਖ ਵੱਖ ਹੋਰ ਮੁਕੱਦਮੇ ਟਰੇਸ ਕਰਕੇ 10 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ।                                      ਟਰੇਸ ਹੋਏ ਮੁਕੱਦਮਿਆਂ ਵਿੱਚ ਮੁਕੱਦਮਾ ਨੰਬਰ 13 ਮਿਤੀ 12-02-2022 ਅ/ਧ 379 IPC ਥਾਣਾ ਬਰਨਾਲਾ , ਮੁਕੱਦਮਾ ਨੰਬਰ 6 ਮਿਤੀ 08-02-2023 ਅ/ਧ 379 ਆਈ.ਪੀ.ਸੀ ਥਾਣਾ ਠੁੱਲੀਵਾਲ , ਮੁਕੱਦਮਾ ਨੰਬਰ 42 ਮਿਤੀ 17-09-2022 ਅ/ਧ 379 ਆਈ ਪੀ ਸੀ ਥਾਣਾ ਠੁੱਲੀਵਾਲ , ਮੁਕੱਦਮਾ ਨੰਬਰ 28 ਮਿਤੀ 19-07-2022 ਅ/ਧ 379 ਆਈ ਪੀ ਸੀ ਥਾਣਾ ਠੁੱਲੀਵਾਲ , ਮੁਕੱਦਮਾ ਨੰਬਰ 17 ਮਿਤੀ 02-02-2023 ਅ/ਧ 457, 380 ਹਿੰ:ਦੰ ਥਾਣਾ ਤਪਾ , ਮੁਕੱਦਮਾ ਨੰਬਰ 86 ਮਿਤੀ 10-09-2022 ਅਧ 380,457 ਹਿੰ: ਦੰ: ਥਾਣਾ ਤਪਾ ਅਤੇ ਮੁਕੱਦਮਾ ਨੰਬਰ 97 ਮਿਤੀ 30-08-2021 ਅਧ 379 ਹਿੰ: ਨੰ: ਥਾਣਾ ਤਪਾ ਵੀ ਟਰੇਸ ਕਰ ਲਏ ਗਏ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦਾਅਵਾ ਕੀਤਾ ਕਿ ਇੱਨ੍ਹਾਂ ਕੇਸਾਂ ਵਿੱਚ ਨਾਮਜ਼ਦ ਦੋਸ਼ੀਆਂ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।


Spread the love
Scroll to Top