ਸ਼ਹੀਦ ਭਗਤ ਸਿੰਘ ਪਾਰਕ ਦੀ ਸਫਾਈ ਕਰ ਭਾਜਪਾ ਯੁਵਾ ਮੋਰਚਾ ਨੇ ਮਨਾਇਆ ਸਵੱਛਤਾ ਅਭਿਆਨ 

Spread the love

ਸ਼ਹੀਦ ਭਗਤ ਸਿੰਘ ਪਾਰਕ ਦੀ ਸਫਾਈ ਕਰ ਭਾਜਪਾ ਯੁਵਾ ਮੋਰਚਾ ਨੇ ਮਨਾਇਆ ਸਵੱਛਤਾ ਅਭਿਆਨ

ਬਠਿੰਡਾ (ਅਸ਼ੋਕ ਵਰਮਾ)

ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਵਿਸ਼ਵ ਦੇ ਹਰਮਨ ਪਿਆਰੇ ਲੀਡਰ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ਮਨਾਏ ਜਾ ਰਹੇ ‘ਸੇਵਾ ਪਖਵਾੜਾ’ ਤਹਿਤ ਭਾਜਪਾ ਯੁਵਾ ਮੋਰਚਾ ਵੱਲੋਂ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛਤਾ ਅਭਿਆਨ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ ਵਿੱਚ ਚਲਾਇਆ ਗਿਆ। ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ,ਸ਼ਹੀਦ ਸੁਖਦੇਵ,ਦੀ ਸਮਾਰਕ ਨੂੰ ਸਾਫ ਕਰਦੇ ਹੋਏ ਨਗਰ ਨਿਗਮ ਦੇ ਸਹਿਯੋਗ ਨਾਲ ਪਾਰਕ ਦੀ ਸਫਾਈ ਕੀਤੀ ਗਈ ।

ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਹਰ ਦੇਸ਼ ਵਾਸੀ ਦੇ ਹਰਮਨ ਪਿਆਰੇ ਲੀਡਰ ਨਰੇਂਦਰ ਮੋਦੀ ਜੀ ਨੇ ਭਾਰਤ ਦੀ ਸਿਆਸਤ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ।2014 ਵਿੱਚ ਬਣੀ ਭਾਜਪਾ ਸਰਕਾਰ ਵਿੱਚ ਦੇਸ਼ ਦੇ ਪ੍ਰਧਾਨਮੰਤਰੀ ਨੇ ਸਵੱਛਤਾ ਦਾ ਨਾਅਰਾ ਦੇ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕੀਤਾ ਅਤੇ ਇਸ ਨੂੰ ਵਿਸ਼ਵ ਵਿਆਪੀ ਲਹਿਰ ਬਣਾਇਆ। ਜਿਸ ਨੇ ਦੇਸ਼ ਦੇ ਸ਼ਹੀਦਾਂ ਦੇ ਸੁਫਨੇ ਦਾ ਭਾਰਤ ਬਣਾਉਣ ਦੀ ਸੋਚ ਸਾਕਾਰ ਹੋਈ। ਉਥੇ ਦੇਸ਼ ਨੂੰ ਅਖੰਡ ਕਰਨ ਦਾ ਨਿਸ਼ਚਾ ਲੈ ਕੇ ਦੇਸ਼ ਦੇ ਪ੍ਰਧਾਨਮੰਤਰੀ ਹਮੇਸ਼ਾ ਦੇਸ਼ ਸੇਵਾ ਵਿੱਚ ਲੱਗੇ ਹੋਏ ਹਨ। ਸਵੱਛਤਾ ਅਭਿਆਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਜੀ ਦੇ ਜਨਮ ਦੇ ਜਨਮਦਿਨ ਤੇ ਭਾਜਪਾ ਹਰ ਮੰਡਲ ਬੂਥ ਪੱਧਰ ਤੱਕ ਸੇਵਾ ਕੰਮ ਕਰਕੇ ਆਪਣੇ ਮਹਾਨ ਲੀਡਰ ਦਾ ਜਨਮ ਦਿਨ ਮਨਾ ਰਹੇ ਹਾਂ।ਅਤੇ ਲੋਕਾਂ ਨੂੰ ਕੇਂਦਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਬਾਰੇ ਜਾਗਰੂਕ ਕਰ ਰਹੇ ਹਾਂ ।

ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੌਜਵਾਨਾਂ ਦੇ ਮਾਰਗ ਦਰਸ਼ਕ ਹਨ। ਨੌਜਵਾਨ ਨਸ਼ੇ ਤੋਂ ਬਚਣ ਅਤੇ ਦੇਸ਼ ਪ੍ਰੇਮ ਲਈ ਸ਼ਹੀਦਾਂ ਦੀ ਜੀਵਨੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਦੀ ਨੌਜਵਾਨ ਇਕਾਈ ਲੋਕਾਂ ਦੀ ਸੇਵਾ ਅਤੇ ਸਹਾਇਤਾ ਕਰਨ ਅਤੇ ਕੇਂਦਰ ਦੀਆਂ ਲਾਭਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਚਨ ਬੱਧ ਹੈ। ਜਿਸ ਦੇ ਤਹਿਤ ਸੇਵਾ ਕਾਰਜ ਨਿਰੰਤਰ ਜਾਰੀ ਹਨ ।ਭਾਜਪਾ ਦਾ ਟੀਚਾ ਸਵੱਛ ਭਾਰਤ ਤੋਂ ਲੈ ਕੇ ਸਵਸਥ ਭਾਰਤ ਅਤੇ ਸਿੱਖਿਅਤ ਭਾਰਤ ਬਣਾਉਣਾ ਹੈ । ਅਤੇ ਭਾਰਤ ਅਖੰਡ ਬਣਾਉਂਦੇ ਹੋਏ ਵਿਸ਼ਵ ਗੁਰੂ ਬਣਾਉਣਾ ਹੈ। ਜਿਸ ਨੂੰ ਭਾਜਪਾ ਵਰਕਰ ਹਰ ਹਾਲ ਵਿੱਚ ਪੂਰਾ ਕਰਨਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਵਰਿੰਦਰ ਸ਼ਰਮਾ, ਜਸਵੀਰ ਮਹਿਰਾਜ,ਪੂਰਬੀ ਮੰਡਲ ਦੇ ਪ੍ਰਧਾਨ ਨਰੇਸ਼ ਮਹਿਤਾ, ਸੈਂਟਰ ਮੰਡਲ ਦੇ ਜਨਰਲ ਸਕੱਤਰ ਰਵਿੰਦਰ ਗੁਪਤਾ,ਭਾਜਪਾ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅੰਕੁਰ ਬਾਂਸਲ,ਸਕੱਤਰ ਮਨੀਸ਼ ਅਰੋੜਾ, ਦੱਖਣੀ ਮੰਡਲ ਦੇ ਪ੍ਰਧਾਨ ਵਿਕਾਸ ਸਾਰਥੀ,ਅਮਿੱਤ ਕੁਮਾਰ, ਪੱਛਮੀ ਮੰਡਲ ਦੇ ਪ੍ਰਧਾਨ ਸ਼ੁਭਮ ਪਾਸੀ, ਦਿਲਖੁਸ਼, ਸ਼ਾਮ ਅਗਰਵਾਲ, ਨਗਰ ਨਿਗਮ ਦੇ ਚੀਫ ਸੈਨਟਰੀ ਇੰਸਪੈਕਟਰ ਸਤੀਸ਼ ਕੁਮਾਰ, ਸੈਨਟਰੀ ਇੰਸਪੈਕਟਰ ਕਰਨ ਕੁਮਾਰ, ਰਾਮ ਚਰਨ, ਸ੍ਰੀਨਿਵਾਸ, ਪ੍ਰਕਾਸ਼ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ


Spread the love
Scroll to Top