ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਵਲੋਂ ਸਕੂਲ ਬੱਸਾਂ, ਕਮਰਸ਼ੀਅਲ ਵਾਹਨਾਂ ਦੀ ਚੈਕਿੰਗ

Spread the love

30 ਗੱਡੀਆਂ ਦਾ ਕੀਤਾ ਚਲਾਨ, 5 ਗੱਡੀਆਂ ਜ਼ਬਤ

ਗਗਨ ਹਰਗੁਣ, ਬਰਨਾਲਾ, 18 ਅਗਸਤ 2023


    ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਵਿਨੀਤ ਕੁਮਾਰ ਵਲੋਂ ਸਕੂਲ ਬੱਸਾਂ, ਟੂਰਿਸਟ ਬੱਸਾਂ ਤੇ ਕਮਰਸ਼ੀਅਲ ਵਾਹਨਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 30 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 5 ਗੱਡੀਆਂ ਮੌਕੇ ‘ਤੇ ਜ਼ਬਤ ਕੀਤੀਆਂ ਗਈਆਂ।           
   ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਸੇਫ ਸਕੂਲ ਵਾਹਨ ਸਕੀਮ ਤਹਿਤ ਇਹ ਲਾਜ਼ਮੀ ਹੈ ਕਿ ਸਬੰਧਤ ਸਕੂਲ ਦਾ ਪ੍ਰਿੰਸੀਪਲ / ਹੈਡ ਮਾਸਟਰ ਬੱਚਿਆਂ ਨੂੰ ਲਿਆਉਣ – ਲਿਜਾਉਣ ਲਈ ਜ਼ਿੰਮੇਵਾਰ ਹੋਵੇਗਾ ।  ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਉੱਤੇ ਸਕੂਲ ਬੱਸ ਸ਼ਬਦ ਵਾਹਨ ਦੇ ਅੱਗੇ ਅਤੇ ਪਿਛੇ ਲਿਖਿਆ ਹੋਣਾ ਲਾਜ਼ਮੀ ਹੈ।  ਜਿਹੜੀਆਂ ਬੱਸਾਂ ਸਕੂਲ ਵਲੋਂ ਕਿਰਾਏ ਉੱਤੇ ਲਈਆਂ ਗਈਆਂ ਹਨ ਉਨ੍ਹਾਂ ਉੱਤੇ ਆਨ ਸਕੂਲ ਡਿਊਟੀ ਸ਼ਬਦ ਲਿਖਣਾ ਲਾਜ਼ਮੀ ਹੈ ।                   
   ਇਸੇ ਤਰ੍ਹਾਂ ਸਕੂਲੀ ਬੱਸਾਂ ਵਿਚ ਫਸਟ ਏਡ ਬਾਕਸ, ਅੱਗ ਬੁਝਾਉਣ ਵਾਲਾ ਯੰਤਰ, ਸਕੂਲ ਦਾ ਨਾਂ ਅਤੇ ਫੋਨ ਨੰਬਰ, ਡਰਾਈਵਰ ਕੋਲ ਹੈਵੀ ਵਾਹਨ ਚਲਾਉਣ ਦਾ ਘੱਟੋ ਘੱਟ 5  ਸਾਲ ਦਾ ਤਜਰਬਾ, ਡਰਾਈਵਰ ਦੀ ਵਰਦੀ, ਕਿਸੇ ਵੀ ਵਾਹਨ ‘ਚ ਨਿਯਮਾਂ ਅਨੁਸਾਰ ਹੀ ਬੱਚਿਆਂ ਦੀ ਗਿਣਤੀ ਰੱਖੀ ਜਾਵੇ ਆਦਿ ਨਿਰਦੇਸ਼ਾਂ ਦਾ ਪਾਲਣ ਜ਼ਰੂਰੀ ਹੈ ।
  ਉਨ੍ਹਾਂ ਕਮਰਸ਼ੀਅਲ ਵਾਹਨ ਚਾਲਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਗੱਡੀ ਸਬੰਧੀ ਦਸਤਾਵੇਜ਼ ਨਾਲ ਲੈ ਕੇ ਚੱਲਣ ਜਿਸ ਵਿੱਚ ਲਾਇਸੈਂਸ, ਗੱਡੀ ਦੀ ਰਜਿਸਟ੍ਰੇਸ਼ਨ ਕਾਪੀ, ਗੱਡੀ ਦਾ ਬੀਮਾ ਆਦਿ ਸ਼ਾਮਲ ਹਨ।  ਵਿਨੀਤ ਕੁਮਾਰ ਨੇ ਕਿਹਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਦਿਨਾਂ ‘ਚ ਵੀ ਇਹ ਚੈਕਿੰਗ ਜਾਰੀ ਰਹੇਗੀ।


Spread the love
Scroll to Top