ਸਖੀ ਵਨ ਸਟਾਪ ਸੈਂਟਰ ‘ਚ ਜਾਗਰੂਕਤਾ ਸੈਮੀਨਾਰ

Spread the love

ਸੋਨੀ ਪਨੇਸਰ , ਬਰਨਾਲਾ, 30 ਜਨਵਰੀ 2023
ਸਖੀ ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਪਿੰਡ ਖੁੱਡੀ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਵੱਖ-ਵੱਖ ਸੈਂਟਰਾਂ ਤੋਂ ਆਂਗਣਵਾੜੀ ਵਰਕਰਾਂ ਮੌਜੂਦ ਸਨ। ਇਸ ਸੈਮੀਨਾਰ ਵਿੱਚ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਗਈ।                                       ਇਸ ਸਮੇਂ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਸੈਮੀਨਾਰ ਮੌਕੇ ਹਰਪ੍ਰੀਤ ਕੌਰ (ਪੈਰਾ ਲੀਗਲ ਪ੍ਰਸੋਨਲ) ਅਤੇ ਨੀਲਮ ਰਾਣੀ (ਆਈ.ਟੀ ਸਟਾਫ਼) ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਬਰਨਾਲਾ ਵਿਖੇ ਪੀੜਤ ਔਰਤਾਂ ਜੋ ਕਿ ਸਰੀਰਿਕ, ਮਾਨਸਿਕ , ਭਾਵਨਾਤਮਕ ਅਤੇ ਕਿਸੇ ਵੀ ਪ੍ਰਕਾਰ ਦੀ ਹਿੰਸਾ ਦਾ ਸ਼ਿਕਾਰ ਹਨ, ਨੂੰ ਸੈਂਟਰ ਵੱਲੋਂ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਅਸਥਾਈ ਰਿਹਾਇਸ਼ ਅਤੇ ਮਨੋਵਿਗਿਆਨਕ ਕਾਊਂਸਲਿੰਗ ਦੀਆਂ ਸੁਵਿਧਾਵਾਂ ਦਿੱਤੀਆ ਜਾਂਦੀਆਂ ਹਨ। ਇਸ ਦੇ ਨਾਲ ਪੀੜਤ ਔਰਤਾਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵੱਖ-ਵੱਖ ਐਕਟਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ, ਜਿਵੇਂ ਕਿ ਘਰੇਲੂ ਹਿੰਸਾਂ ਐਕਟ, ਜਿਸ ਅਧੀਨ ਔਰਤਾਂ ਆਪਣੇ ਹੱਕ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸੈਂਟਰ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਪੀੜਤ ਔਰਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ । ਕੋਈ ਵੀ ਪੀੜਤ ਔਰਤ ਦਫ਼ਤਰ ਦੇ ਸੰਪਰਕ ਨੰਬਰ 01679-230181 ਅਤੇ ਵਿਮੈੱਨ ਹੈਲਪ ਲਾਈਨ ਨੰਬਰ 181, 112 ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ ।

Spread the love
Scroll to Top