ਸਫਲਤਾ ਨਾਲ ਨੇਪਰੇ ਚੜ੍ਹਿਆ ਟੀਐਸਯੂ ਦੇ 2 ਮੰਡਲਾਂ ਦਾ ਚੋਣ ਇਜਲਾਸ

Spread the love

ਬਰਨਾਲਾ, 12 ਮਾਰਚ
ਬਿਜਲੀ ਕਾਮਿਆਂ ਦੇਹਿੱਤਾਂ ਉੱਪਰ ਡਟ ਕੇ ਪਹਰਿਾ ਦੇਣ ਵਾਲੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਦੇ ਸ਼ਹਿਰੀ ਅਤੇ ਦਿਹਾਤੀ ਦੋਵੇਂ ਮੰਡਲਾਂ ਦਾ ਚੋਣ ਇਜਲਾਸ ਸਰਕਲ ਪ੍ਰਧਾਨ ਸਾਥੀ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਬਲਵੰਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਸਫਲਤਾ ਪੂਰਵਕ ਨੇਪਰੇ ਚੜ੍ਹ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਲ ਸਕੱਤਰ ਬਲਵੰਤ ਸਿੰਘ ਬਰਨਾਲਾ ਨੇ ਦੱਸਿਆ ਕਿ ਸਭ ਤੋਂ ਪÇੋਹਲਾਂ ਦਿਹਾਤੀ ਮੰਡਲ ਦੀ ਪਿਛਲੇ ਤਿੰਨ ਸਾਲਾਂ ਦੀ ਕਾਰੁਗਜਾਰੀ ਰਿਪੋਰਟ ਮੰਡਲ ਸਕੱਤਰ ਜਗਦੀਸ਼ ਸਿੰਘ ਨਾਈਵਾਲਾ ਨੇ ਪੇਸ਼ ਕੀਤੀ। ਜਿਸ ਵਿੱਚ ਹੁਣ ਤੱਕ ਉਪ ਮੰਡਲ ਤੋਂ ਸੂਬਾ ਪੱਧਰ ਤੱਕ ਪਾਵਰਕਾਮ ਦੀ ਮਨੇਜਮੈਂਟ ਖਿਲ਼ਾਫ ਚੱਲੇ ਸੰਘਰਸ਼ਾਂ ਦੀ ਵਿਸਥਾਰਤ ਰਿਪੋਰਟ ਤੋਂ ਇਲਾਵਾ ਸਮਾਜਿਕ ਜਬਰ ਦੇ ਮਸਲਿਆਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਚੱਲ ਰਹੇ ਘੋਲ ਵਿੱਚ ਪਾਏ ਯੋਗਦਾਨ ਦੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਨੂੰ ਭਰਵੀਂ ਬਹਿਸ ਵਿਚਾਰ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸੇ ਹੀ ਤਰ੍ਹਾਂ ਵਿੱਤ ਸਕੱਤਰ ਦੀ ਰਿਪੋਰਟ ਬਲਵੰਤ ਸਿੰਘ ਨੇ ਪੇਸ਼ ਕੀਤੀ। ਇਸ ਨੂੰ ਵੀ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਰਿਪੋਰਟਾਂ ਪਾਸ ਹੋਣ ਤੋਂ ਬਾਅਦ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਚੋਣ ਲਈ ਰਜਿਸਟਰ ਸਰਕਲ ਕਮੇਟੀ ਨੂੰ ਸੌਪ ਦਿੱਤਾ ਗਿਆ। ਸ਼ਹਿਰੀ ਮੰਡਲ ਕਮੇਟੀ ਦੀ ਰਿਪੋਰਟ ਸਾਥੀ ਰੁਲਦੂ ਸਿੰਘ ਗੁੰਮਟੀ ਨੇ ਪੇਸ਼ ਕੀਤੀ। ਇਸ ਰਿਪੋਰਟ ਵਿੱਚ ਪਾਵਰਕਾਮ ਦੀ ਮਨੇਜਮੈਂਟ ਖਾਸ ਕਰ ਪਟਿਆਲਾ ਸਕਲ ਨਾਲ ਸਬੰਧਤ ਟਰਮੀਨੇਟ ਕੀਤੇ ਦੋ ਆਗੂਆਂ ਦੀ ਬਹਾਲੀ ਲਈ ਚੱਲੇ ਸੰਘਰਸ਼ ਨੂੰ ਵਿਸ਼ੇਸ਼ ਥਾਂ ਦਿੰਦਿਆਂ , ਸਮਾਜਿਕ ਜਬਰ ਦੇ ਮੁੱਦੇ ਲੋਕ ਆਗੂ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਚੱਲੇ ਸੰਘਰਸ਼ ਵਿੱਚ ਟੀ.ਐਸ.ਯੂ ਦੀ ਅਗਵਾਈ ਵਿੱਚ ਅਹਿਮ ਯੋਗਦਾਨ ਦੀ ਚਰਚਾ ਕੀਤੀ। ਇਸ ਰਿਪੋਰਟ ਨੂੰ ਭਰਵੀਂ ਬਹਿਸ ਵਿਚਾਰ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਵਿੱਤ ਰਿਪੋਰਟ ਕੁਲਵੀਰ ਸਿੰਘ ਔਲਖ ਨੇ ਪੇਸ਼ ਕਰਦਿਆਂ ਇਕੱਲੇ-ਇਕੱਲੇ ਸੰਘਰਸ਼ ਵਿੱਚ ਸੰਘਰਸ਼ ਵਿੱਚ ਖਰਚ ਦੀ ਵਿਸਥਾਰ ਰਿਪੋਰਟ ਅਤੇ ਆਮਦਨ ਰਿਪੋਰਟ ਪੇਸ਼ ਕੀਤੀ। ਇਸ ਨੂੰ ਵੀ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਰਿਪੋਰਟਾਂ ਪਾਸ ਹੋਣ ਤੋਂ ਬਾਅਦ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਚੋਣ ਲਈ ਰਜਿਸਟਰ ਸਰਕਲ ਕਮੇਟੀ ਨੂੰ ਸੌਪ ਦਿੱਤਾ ਗਿਆ। ਸਰਕਲ ਪ੍ਰਧਾਨ ਸਾਥੀ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਦੋਵਾਂ ਮੰਡਲਾਂ ਦੇ ਸਾਥੀਆਂ ਜਥੇਬੰਦਕ ਚੋਣਾਂ ਦੇ ਨੋਟੀਫੀਕੇਸ਼ਨ ਅਨੁਸਾਰ ਨਾਮਜਦਗੀਆਂ ਦੇਣ ਲਈ ਕਿਹਾ। ਸ਼ਹਿਰੀ ਮੰਡਲ ਬਰਨਾਲਾ ਦੇ ੋਪ੍ਰਧਾਨ ਭੋਲਾ ਸਿੰਘ ਜੇਈ,ਮੀਤ ਪ੍ਰਧਾਨ ਗੁਰਜੰਟ ਸਿੰਘ ਫੋਰਮੈਨ,ਸਕੱਤਰ ਰੁਲਦੂ ਸਿੰਘ ਏਜੇਈ,ਸ. ਸਕੱਤਰ ਪਰਗਟ ਸਿੰਘ ਸ.ਲ.ਮ., ਖਜਾਨਚੀ ਕੁਲਵੀਰ ਸਿੰਘ ਔਲਖ ਚੁਣੇ ਗਏ। ਦਿਹਾਤੀ ਮੰਡਲ ਬਰਨਾਲਾ ਲਈ ਹਾਪ੍ਰਧਾਨ ਹਾਕਮ ਸਿੰਘ ਨੂਰ ਜੇਈ,ਮੀਤ ਪ੍ਰਧਾਨ ਬਲੌਰ ਸਿੰਘ ਲ.ਮ,ਸਕੱਤਰ ਗੁਰਮੇਲ ਸਿੰਘ ਜੋਧਪੁਰ ਐਸ.ਐਸ.ਏ, ਸ.ਸਕੱਤਰ ਅਸ਼ੋਕ ਕੁਮਾਰ ਐਸ.ਐਸ.ਏ ਅਤੇ ਖਜਾਨਚੀ ਬਲਵੰਂਤ ਸਿੰਘ ਐਸ.ਐਸ.ਏ ਚੁਣੇ ਗਏ। ਦੋਵੇਂ ਮੰਡਲ ਕਮੇਟੀਆਂ ਦੇ ਚੁਣੇ ਗਏ ਅਹੁਦੇਦਾਰਾਂ ਨੇ ਜਥੇਬੰਦੀ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਦਿਆਂ ਜਥੇਬੰਦੀ ਨੂੰ ਮਜਬੂਤ ਕਰਨ ਦਾ ਅਹਿਦ ਕੀਤਾ। ਇਸ ਸਮੇਂ ਸੀਨੀਅਰ ਸਾਥੀ ਨਰਾਇਣ ਦੱਤ, ਭਾਗ ਸਿੰਘ, ਰਜਿੰਦਰ ਸਿੰਘ ਤੋਂ ਇਲਾਵਾ ਦਰਸ਼ਕ ਸਾਥੀ ਵੀ ਮੌਜੂਦ ਸਨ।


Spread the love
Scroll to Top