ਸ਼ਹੀਦ-ਏ-ਆਜਮ ਭਗਤ ਸਿੰਘ ਯੁਵਾ ਪੁਰਸਕਾਰ ਹਾਸਿਲ ਕਰਨ ਵਾਲੀ ਲੜਕੀ ਨੂੰ ਸੈਨਿਕ ਵਿੰਗ ਨੇ ਕੀਤਾ ਸਨਮਾਨਿਤ

Spread the love

ਰਘਵੀਰ ਹੈਪੀ , ਬਰਨਾਲਾ  16  ਅਪ੍ਰੈਲ 2023
     ਸਥਾਨਕ ਗੁਰੂ ਘਰ ਬਾਬਾ ਗਾਂਧਾ ਸਿੰਘ ਵਿਖੇ ਪਿੰਡ ਭੇਣੀ ਜੱਸਾ ਦੀ ਨਵਜੋਤ ਕੌਰ ਵੱਲੋ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਯੁਵਾ ਪੁਰਸਕਾਰ ਹਾਸਲ ਕਰਕੇ ਜ਼ਿਲ੍ਹਾ ਬਰਨਾਲਾ ਦਾ ਨਾਂ ਰੌਸ਼ਨ ਕਰਨ ਤੇ ਅੱਜ ਸੈਨਿਕ ਵਿੰਗ ਵੱਲੋ ਸਨਮਾਨਿਤ ਕੀਤਾ ਗਿਆ । ਇਹ ਜਾਣਕਾਰੀ ਪ੍ਰੈਸ ਦੇ ਨਾ ਜਾਣਕਾਰੀ ਜਾਰੀ ਕਰਦਿਆ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਚਾਇਤ ਮੈਬਰ ਗੁਰਸੰਗਤ ਸਿੰਘ ਦੀ ਲਾਡਲੀ ਬੇਟੀ ਨਵਜੋਤ ਨੂੰ ਪਹਿਲਾ ਵੀ 2021 ਵਿੱਚ ਕੌਮੀ ਏਕਤਾ ਕੈਪ,ਅੰਤਰ ਰਾਜੀ ਯੁਵਕ ਮੇਲੇ ਐਡਵੇਚਰ ਕੈਪ ਹਾਈਕਿੰਗ ਟਰੈਕਿੰਗ ਕੈਪ,ਯੂਥ ਲੀਡਰਸ਼ਿਪ ਟਰੇਨਿੰਗ ਕੈਪ ਆਦਿ ਗਤੀਵਿਧੀਆਂ ਵਿੱਚ ਹਿਸਾ ਲੈਕੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਤੋ ਰਾਸ਼ਟਰੀ ਪੁਰਸਕਾਰ ਨਾਲ ਸਨਮਾਨ ਹਾਸਲ ਕਰਕੇ ਜਿਲ੍ਹਾ ਬਰਨਾਲਾ ਦਾ ਨਾਂ ਰੌਸ਼ਨ ਕੀਤਾ ਹੈ।  ਇਸ ਮੌਕੇ ਸ੍ਰ ਸੁਰਜੀਤ ਸਿੰਘ ਠੀਕਰੀਵਾਲ , ਕੈਪਟਨ ਵਿਕਰਮ ਸਿੰਘ ਲੈਫ ,ਭੋਲਾ ਸਿੰਘ ਸੁਬੇਦਾਰ ਗੁਰਜੰਟ ਸਿੰਘ , ਸੁਬੇਦਾਰ ਸਰਬਜੀਤ ਸਿੰਘ, ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ , ਅਵਤਾਰ ਸਿੰਘ , ਸੁਖਦਰਸ਼ਨ ਸਿੰਘ , ਕੁਲਵਿੰਦਰ ਸਿੰਘ ਕਾਲਾ , ਗੁਰਜੰਟ ਸਿੰਘ ਸੋਨਾ ,ਗੁਰਦੇਵ ਸਿੰਘ ਮੱਕੜ, ਹੌਲਦਾਰ ਬਸੰਤ ਸਿੰਘ ਉੱਗੋ, ਕੁਲਦੀਪ ਸਿੰਘ , ਨਾਇਕ ਜੰਗੀਰ ਸਿੰਘ ਆਦਿ ਸਾਬਕਾ ਸੈਨਿਕ ਹਾਜ਼ਰ ਸਨ। 

Spread the love
Scroll to Top