ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿੱਚ ਅਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ

Spread the love

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ,  16 ਅਗਸਤ 2023


     15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਦਾ 76ਵਾਂ ਦਿਹਾੜੇ ਦਾ ਪੋ੍ਗਰਾਮ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਕੈਂਪਸ ਦੇ ਰਜਿਸਟਰਾਰ ਡਾ ਗ਼ਜ਼ਲਪ੍ਰੀਤ ਅਰਨੇਜ਼ਾ ਵਲੋਂ ਨਿਭਾਈ ਗਈ। ਇਸ ਮੌਕੇ ਰਾਸ਼ਟਰੀ ਗਾਣ ਉਪਰੰਤ ਕੈਂਪਸ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਮੁੱਖ ਮਹਿਮਾਨ ਡਾ ਗਜ਼ਲਪ੍ਰੀਤ ਆਰਨੇਜਾ ਨੇ ਫੈਕਲਟੀ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਓਹਨਾ ਦੇਸ਼ ਦੀ ਆਜ਼ਾਦੀ ਦੀ ਖਾਤਿਰ ਆਪਣੀਆਂ ਜਾਨਾਂ ਵਾਰਨ ਵਾਲੇ ਦੇਸ਼ਭਗਤਾਂ ਨੂੰ ਨਮਨ ਕਰਦਿਆਂ ਕਿਹਾ ਕਿ ਇਹ ਮਹਿੰਗੇ ਮੁੱਲ ਪਈ ਅਜ਼ਾਦੀ ਨੂੰ ਸੰਭਾਲਣਾ ਤੇ  ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਤੇ ਲਿਜਾਣਾ ਸਾਡੀ ਸਭ ਦੀ ਮੁੱਖ ਜਿੰਮੇਵਾਰੀ ਹੈ ਤੇ ਇਹੀ ਓਹਨਾ ਸ਼ਹੀਦਾਂ ਨੂੰ ਸਾਡੀ ਅਸਲੀ ਸਰਧਾਂਜਲੀ ਹੋਵੇਗੀ।                                                                       
    ਕੈਂਪਸ ਦੇ ਉੱਪ ਕੁਲਪਤੀ ਡਾ ਬੂਟਾ ਸਿੰਘ ਸਿੱਧੂ ਵਲੋਂ ਭੀ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਸੰਦੇਸ਼ ਭੇਜੇ ਗਏ। ਪ੍ਰੋਗਰਾਮ ਉਪਰੰਤ ਵਿਦਿਆਰਥੀਆਂ ਨੂੰ ਮਿਠਾਈਆਂ ਵੰਡੀਆਂ ਗਈਆਂ।ਇਸ ਮੌਕੇ  ਪ੍ਰੋਗਰਾਮ ਕੋਆਰਡੀਨੇਟਰ ਡਾ ਲਲਿਤ ਸ਼ਰਮਾ , ਡਾ. ਕੁਲਭੂਸ਼ਨ ਅਗਨੀਹੋਤਰੀ, ਪੀ ਆਰ ਓ ਯਸ਼ਪਾਲ , ਰਾਜ ਕੁਮਾਰ,ਪਰਮਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਡਾ ਅਮਿਤ ਅਰੋੜਾ , ਡਾ ਮਨਜਿੰਦਰ ਸਿੰਘ , ਸ਼੍ਰੀ ਤੇਜਪਾਲ , ਫੈਕਲਟੀ, ਸਟਾਫ ਤੇ ਭਾਰੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਪੀ ਆਰ ਓ ਯਸ਼ਪਾਲ ਵਲੋਂ ਬਾਖੂਬੀ ਨਿਭਾਈ ਗਈ।

Spread the love
Scroll to Top