ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਨੇ ਪੰਚਾਇਤਾਂ ਨੂੰ  ਸਮੇਂ ਤੋਂ ਪਹਿਲਾਂ ਭੰਗ ਕਰਨ ਵਿਰੁੱਧ ਪ੍ਰਗਟਾਇਆ ਰੋਸ

Spread the love

ਹਰਪ੍ਰੀਤ ਕੌਰ ਬਬਲੀ, ਸੰਗਰੂਰ, 21 ਅਗਸਤ 2023


   ਪੰਜਾਬ ਸਰਕਾਰ ਵੱਲੋਂ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੰਚਾਇਤਾਂ ਨੂੰ  ਨੋਟੀਫਿਕੇਸ਼ਨ ਜਾਰੀ ਕਰਕੇ ਭੰਗ ਕਰਨ ਦੇ ਫੈਸਲੇ ਵਿਰੁੱਧ ਰੋਸ ਪ੍ਰਗਟਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰਾਂ ਨੂੰ  ਮੰਗ ਪੱਤਰ ਸੌਂਪਣ ਦੇ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੀ ਅਗਵਾਈ ਹੇਠ ਵੱਡੀ ਗਿਣਤੀ ਪੰਚਾਇਤਾਂ ਦੇ ਇਕੱਠ ਨੇ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਾਵਲ ਨੂੰ  ਮੰਗ ਪੱਤਰ ਸੌਂਪਿਆ |                                                 
     ਇਸ ਮੌਕੇ ਪੰਚਾਇਤਾਂ ਦੇ ਇਕੱਠ ਅਤੇ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਐਮ.ਪੀ. ਸ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੀ ਸਾਰੀਆਂ 13241 ਗ੍ਰਾਮ ਪੰਚਾਇਤਾਂ ਨੂੰ  ਤੁਰੰਤ ਪ੍ਰਭਾਵ ਨਾਲ ਸਮੇਂ ਤੋਂ ਪਹਿਲਾਂ ਭੰਗ ਕਰਨਾ ਸਰਾਸਰ ਗਲਤ ਹੈ ਅਤੇ ਭਾਰਤੀ ਸੰਵਿਧਾਨ ਦੀ ਧਾਰਾ 243-ਈ ਦੀ ਉਲੰਘਣਾ ਹੈ | ਸ. ਮਾਨ ਨੇ ਕਿਹਾ ਕਿ ਗ੍ਰਾਮ ਪੰਚਾਇਤ ਦੀ ਮਿਆਦ ਪਹਿਲੀ ਮੀਟਿੰਗ ਤੋਂ 5 ਸਾਲ ਲਈ ਨਿਰਧਾਰਿਤ ਕੀਤੀ ਗਈ ਹੈ ਅਤੇ ਇਹ ਧਾਰਾ 15 ਅਤੇ 29 ਦੀ ਵੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਜਾਰੀ ਕੀਤਾ ਗਿਆ ਨੋਟਿਸ ਕਾਰਜਕਾਰੀ ਸ਼ਕਤੀਆਂ ਦੀ ਮਨਮਾਨੀ, ਗੈਰ ਜਮਹੂਰੀ, ਗੈਰ ਕਾਨੂੰਨੀ ਅਤੇ ਸਖਤ ਵਰਤੋਂ ਦੇ ਕਾਰਨਾਂ ਬਾਰੇ ਪੂਰੀ ਤਰ੍ਹਾਂ ਚੁੱਪ ਹੈ | ਪੰਜਾਬ ਦੀ ਕਿਸੇ ਵੀ ਗ੍ਰਾਮ ਪੰਚਾਇਤ ਨੂੰ  5 ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨ ਲਈ ਪਹਿਲਾਂ ਕੋਈ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ |
     ਸ. ਮਾਨ ਨੇ ਕਿਹਾ ਕਿ ਪੰਚਾਇਤਾਂ ਨੂੰ  ਭੰਗ ਕਰਨ ਦੇ ਨੋਟੀਫਿਕੇਸ਼ਨ ਦਾ ਮੁੱਦਾ ਸਿਆਸਤ ਤੋਂ ਪ੍ਰੇਰਿਤ ਹੈ | ਪੰਜਾਬ ਸਰਕਾਰ ਚੁਣੀਆਂ ਹੋਈਆਂ ਗ੍ਰਾਮ ਪੰਚਾਇਤਾਂ ਨੂੰ  ਬਾਈਪਾਸ ਕਰਕੇ ਪਿੰਡਾਂ ਵਿੱਚ ਪੰਚਾਇਤਾਂ ਅਧੀਨ ਹੋਣ ਵਾਲੇ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ ਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ, ਕਿਉਂਕਿ ਜਿਆਦਾਤਰ ਪੰਜਾਬ ਦੀਆਂ ਪੰਚਾਇਤਾਂ ‘ਤੇ ਸੱਤਾਧਾਰੀ ਪਾਰਟੀ ਨੂੰ  ਛੱਡ ਕੇ ਹੋਰ ਪਾਰਟੀਆਂ ਕਾਬਜ ਹਨ | ਸ. ਮਾਨ ਨੇ ਦੱਸਿਆ ਕਿ ਅਹੁਦੇਦਾਰਾਂ ਨੂੰ  12 ਜਨਵਰੀ 2019 ਨੂੰ  ਸਹੁੰ ਚੁਕਵਾਈ ਗਈ ਸੀ ਅਤੇ ਅਹੁਦੇਦਾਰਾਂ ਦੀ ਪਹਿਲੀ ਮੀਟਿੰਗ ਜਨਵਰੀ 2019 ਦੇ ਮਹੀਨੇ ਵਿੱਚ ਹੋਈ ਸੀ | ਇਸ ਲਈ ਸਾਰੀਆਂ ਗ੍ਰਾਮ ਪੰਚਾਇਤਾਂ ਦੀ ਮਿਆਦ ਜਨਵਰੀ 2024 ਵਿੱਚ ਖਤਮ ਹੋਵੇਗੀ | ਪੰਚਾਇਤਾਂ ਨੂੰ  ਭੰਗ ਕਰਕੇ ਉਨ੍ਹਾਂ ਦੇ ਜੋ ਹੱਕ ਖੋਹੇ ਗਏ ਹਨ, ਉਨ੍ਹਾਂ ਨੂੰ  ਤੁਰੰਤ ਵਾਪਸ ਕੀਤੇ ਜਾਣ |                                                     
      ਮੰਗ ਪੱਤਰ ਸੌਂਪਣ ਤੋਂ ਪਹਿਲਾਂ ਡੀਸੀ ਦਫਤਰ ਦੇ ਬਾਹਰ ਲੱਗੇ ਧਰਨੇ ਨੂੰ  ਸ. ਮਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ ਸ. ਬਹਾਦਰ ਸਿੰਘ ਭਸੌੜ, ਸੂਬਾ ਵਰਕਿੰਗ ਕਮੇਟੀ ਮੈਂਬਰ ਵਾਸਵੀਰ ਸਿੰਘ ਭੁੱਲਰ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਜਥੇਦਾਰ ਸ਼ਾਹਬਾਜ ਸਿੰਘ ਡਸਕਾ, ਯੂਥ ਪ੍ਰਧਾਨ ਐਡਵੋਕੇਟ ਜਗਮੀਤ ਸਿੰਘ ਸਮੇਤ ਵੱਡੀ ਗਿਣਤੀ ਬੁਲਾਰਿਆਂ ਨੇ ਸੰਬੋਧਨ ਕੀਤਾ | ਰੋਸ ਪ੍ਰਗਟਾਉਣ ਲਈ ਕੀਤੇ ਗਏ ਇਕੱਠ ਵਿੱਚ ਲਗਭਗ ਚਾਰ ਦਰਜਨ ਦੇ ਕਰੀਬ ਸਰਪੰਚਾਂ-ਪੰਚਾਂ ਨੇ ਆਪਣੀ ਹਾਜਰੀ ਲਗਵਾਈ |
       ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਪੰਨਵਾਂ ਬਲਾਕ ਸੰਮਤੀ ਚੇਅਰਮੈਨ, ਸਰਪੰਚ ਸੁਰਿੰਦਰ ਸਿੰਘ ਭਿੰਡਰ ਅਫਸਰ ਕਾਲੋਨੀ, ਰਾਣਾ ਸਿੰਘ ਸਰਪੰਚ ਲੱਡੀ,  ਜਸ਼ਨਜੀਤ ਸਿੰਘ ਗਰੇਵਾਲ ਨਾਨਕਪੁਰਾ, ਕਿਰਨਜੀਤ ਕੌਰ ਸਰਪੰਚ ਚੱਠੇ ਸੇਖਵਾਂ, ਜਗਦੀਸ਼ ਸਿੰਘ ਅਕਬਰਪੁਰ, ਸੁਰਜੀਤ ਸਿੰਘ ਸਰਪੰਚ ਕਮਾਲਪੁਰ, ਗੁਰਬਖਸ਼ੀਸ਼ ਸਿੰਘ ਮੰਡੇਰ ਖੁਰਦ, ਬਹਾਲ ਸਿੰਘ ਸਰਪੰਚ ਬਾਦਸ਼ਾਹਪੁਰ, ਰਾਣੀ ਕੌਰ ਜਖੇਪਲ ਹੰਬਲਵਾਸ, ਸਰਪੰਚ ਗੁਰਜੰਟ ਸਿੰਘ ਗਿੱਲ, ਸਰਪੰਚ ਮੋਹਰ ਸਿੰਘ ਬਖਤੜਾ, ਸਰਪੰਚ ਜੋਗਿੰਦਰ ਸਿੰਘ ਰਾਜਪੁਰਾ, ਸਰਪੰਚ ਲਖਵੀਰ ਸਿੰਘ, ਕਾਕਾ ਸਿੰਘ ਸਰਪੰਚ ਸੰਜੂਮਾਂ, ਸਰਬਜੀਤ ਕੌਰ ਸਰਪੰਚ ਸ਼ਾਹਪੁਰ, ਸੁਖਵਿੰਦਰ ਸਿੰਘ ਮੁਣਸ਼ੀਵਾਲਾ, ਲਖਵਿੰਦਰ ਸਿੰਘ ਧਾਂਦਰਾ, ਗੁਰਬਖਸ਼ੀਸ਼ ਸਿੰਘ ਸਰਪੰਚ ਭੋਜੋਵਾਲੀ, ਬੂਟਾ ਸਿੰਘ ਸਰਪੰਚ ਈਸੀ, ਨਿਰਮਲ ਸਿੰਘ ਨਮੋਲ, ਕਰਨੈਲ ਸਿੰਘ ਨਮੋਲ, ਨਾਜਰ ਸਿੰਘ ਸਰਪੰਚ ਸੰਤੋਖਪੁਰਾ, ਕਰਨੈਲ ਸਿੰਘ ਪੰਚ ਸੰਤੋਖਪੁਰਾ, ਕਰਨੈਲ ਸਿੰਘ ਸਰਪੰਚ ਬਾਸੀਅਰਖ, ਇਕਬਾਲ ਸਿੰਘ  ਮੁਨਸ਼ੀਵਾਲਾ, ਗੁਰਬਖਸ਼ੀਸ਼ ਸਿੰਘ ਸਰਪੰਚ ਮੰਡੇਰ ਖੁਰਦ, ਚਮਕੌਰ ਸਿੰਘ ਪੰਚ ਮੰਡੇਰ ਖੁਰਦ, ਅਵਤਾਰ ਸਿੰਘ ਹੇੜੀਕੇ, ਜੋਗਿੰਦਰ ਸਿੰਘ ਸਰਪੰਚ ਰਾਜਪੁਰਾ, ਪਿ੍ਤਪਾਲ ਸਿੰਘ ਘਨੌਰਕਲਾਂ, ਭੀਲਾ ਸਿੰਘ ਸਰਪੰਚ ਘਨੌਰ ਕਲਾਂ, ਰਣਜੀਤ ਸਿੰਘ ਧਾਲੀਵਾਲ ਸਰਪੰਚ ਸ਼ੇਰਪੁਰ, ਗੁਰਪ੍ਰੀਤ ਸਿੰਘ ਭੁਟਾਲ ਖੁਰਦ, ਗੁਰਵਿੰਦਰ ਸਿੰਘ ਲੇਹਲ ਖੁਰਦ, ਹਰਵਿੰਦਰ ਸਿੰਘ ਮੰਨਿਆਣਾ ਸਮੇਤ ਵੱਡੀ ਗਿਣਤੀ ਪੰਚਾਇਤ ਮੈਂਬਰ ਹਾਜਰ ਸਨ | ਇਸ ਤੋਂ ਇਲਾਵਾ ਪ੍ਰਬੰਧਕੀ ਸਕੱਤਰ ਹਰਿੰਦਰ ਸਿੰਘ ਔਲਖ, ਦਫਤਰ ਇੰਚਾਰਜ ਕੁਲੰਵਤ ਸਿੰਘ ਲੱਡੀ, ਪੀਏ ਰਣਦੀਪ ਸਿੰਘ, ਕਰਨਵੀਰ ਸਿੰਘ, ਮੀਡੀਆ ਇੰਚਾਰਜ ਜਸਪ੍ਰੀਤ ਸਿੰਘ ਬਾਲੀਆਂ ਵੀ ਹਾਜਰ ਸਨ | 


Spread the love
Scroll to Top