-ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ-ਕਿੱਥੇ ਗਈਆਂ ਰਿੰਕੂ, ਕੁਰੈਸ਼ੀ ਤੋਂ ਲਿਆਂਦੀਆਂ 2 ਲੱਖ ਗੋਲੀਆਂ – ਤਾਇਬ ਕੁਰੈਸ਼ੀ ਨੇ ਕੀਤਾ ਪੁਲਿਸ ਰਿਮਾਂਡ ਚ, ਖੁਲਾਸਾ, ਮਥੁਰਾ ਦੇ ਹੋਲੀ ਦਰਵਾਜਾ ਖੇਤਰ ਚ, ਸੀ ਰਿੰਕੂ ਦਾ ਗੋਦਾਮ – 4 ਦਿਨ ਦਾ ਰਿਮਾਂਡ ਖਤਮ-ਅੱਜ ਫਿਰ ਅਦਾਲਤ ਵਿੱਚ ਰਿੰਕੂ ਤੇ ਕੁਰੈਸ਼ੀ ਨੂੰ ਪੁਲਿਸ ਕਰੇਗੀ ਪੇਸ਼ – ਬੱਸ ਸਟੈਂਡ ਰੋਡ ਤੋਂ ਵੀ ਆਖਿਰ 2 ਕੈਮਿਸਟ ਕਿਉਂ ਹੋਏ ਰੂਪੋਸ਼,,

Spread the love

ਬਿਊਰੋ, ਬਰਨਾਲਾ ,,,,,

ਕਿੱਥੇ ਗਈਆਂ ਰਿੰਕੂ, ਕੁਰੈਸ਼ੀ ਤੋਂ ਲਿਆਂਦੀਆਂ 2 ਲੱਖ ਗੋਲੀਆਂ ,ਇਹ ਕਿਸੇ ਪੰਜਾਬੀ ਗੀਤ ਦਾ ਮੁੱਖੜਾ ਨਹੀਂ,ਬਲਕਿ ਇਸ ਸਵਾਲ ਦਾ ਜਵਾਬ, ਪੁਲਿਸ ਰਿਮਾਂਡ ਦੌਰਾਨ ਸਖਤੀ ਨਾਲ ਕੀਤੀ ਗਈ ਤਫਤੀਸ਼ ਵਿੱਚ ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਪ੍ਰਮੁੱਖ ਤੇ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਬਾਰੇ ਦੋਸ਼ੀ ਤਾਇਬ ਕੁਰੈਸ਼ੀ ਵੱਲੋਂ ਪੁਲਿਸ ਕੋਲ ਕੀਤੇ ਇੰਕਸ਼ਾਫ ਤੋਂ ਬਾਅਦ ਪੁਲਿਸ ਰਿੰਕੂ ਮਿੱਤਲ ਤੋਂ ਵਾਰ ਵਾਰ ਪੁੱਛ ਰਹੀ ਹੈ। ਨਸ਼ਾ ਤਸਕਰ ਤਾਇਬ ਕੁਰੈਸ਼ੀ ਦੇ ਖੁਲਾਸਿਆਂ ਨੇ ਰਿੰਕੂ ਮਿੱਤਲ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਵਰਨਣਯੋਗ ਹੈ ਕਿ ਰਿੰਕੂ
ਤੋਂ 2 ਲੱਖ ਗੋਲੀਆਂ ਹੋਰ ਬਰਾਮਦ ਕਰਵਾਉਣ ਦੀ ਗੱਲ ਨੌ ਮਾਰਚ ਨੂੰ ਪੁਲਿਸ ਨੇ ਸੀਜੀਐਮ ਵਿਨੀਤ ਕੁਮਾਰ ਨਾਰੰਗ ਦੀ ਅਦਾਲਤ ਵਿੱਚ ਰਿੰਕੂ ਮਿੱਤਲ ਤੇ ਤਾਇਬ ਕੁਰੈਸ਼ੀ ਨੂੰ ਪੇਸ਼ ਕਰਕੇ ਹਾਸਿਲ ਕੀਤੇ ਰਿਮਾਂਡ ਦੀ ਡਿਮਾਂਡ ਦੌਰਾਨ ਕਹੀ ਸੀ। ਸਰਕਾਰੀ ਵਕੀਲ ਨੇ ਅਦਾਲਤ ਚ, ਪੇਸ਼ ਕੀਤੇ ਰਿਮਾਂਡ ਪੇਪਰ ਵਿੱਚ ਕਿਹਾ ਸੀ ਕਿ ਰਿੰਕੂ ਮਿੱਤਲ ਦੀ ਨਿਸ਼ਾਨਦੇਹੀ ਤੇ ਕਾਬੂ ਕੀਤੇ ਤਾਇਬ ਕੁਰੈਸ਼ੀ ਤੋਂ ਭਾਂਵੇ ਚਾਲੀ ਲੱਖ ਤੋਂ ਵਧੇਰੇ ਨਸੀਲੀਆਂ ਗੋਲੀਆਂ,ਕੈਪਸੂਲ ਤੇ ਟੀਕੇ ਬਰਾਮਦ ਕੀਤੇ ਗਏ ਸਨ। ਪਰੰਤੂ ਤਾਇਬ ਕੁਰੈਸ਼ੀ ਨੇ ਖੁਦ ਤਫਤੀਸ਼ ਦੌਰਾਨ ਇੰਕਸ਼ਾਫ ਕੀਤਾ ਸੀ ਕਿ ਰਿੰਕੂ ਮਿੱਤਲ ਨੇ ਆਪਣੀ ਗਿਰਫਤਾਰੀ ਤੋਂ ਕੁਝ ਦਿਨ ਪਹਿਲਾਂ ਹੀ ਉਸ ਤੋਂ 2 ਲੱਖ ਨਸ਼ੀਲੀਆਂ ਗੋਲੀਆਂ ਖਰੀਦੀਆਂ ਸਨ। ਪੁਲਿਸ ਇਹ ਹਕੀਕਤ ਸਾਹਮਣੇ ਆਉਣ ਤੋਂ ਬਾਅਦ ਰਿੰਕੂ ਤੋਂ ਇਹ ਪੁੱਛਣ ਵਿੱਚ ਲੱਗ ਗਈ ਕਿ ਉਸ ਦੇ ਕਬਜ਼ੇ ਚੋਂ ਪੁਲਿਸ ਨੂੰ ਹਾਲੇ ਕਰੀਬ 7 ਕੁ ਹਜ਼ਾਰ ਨਸ਼ੀਲੀਆਂ ਗੋਲੀਆਂ ਹੀ ਬਰਾਮਦ ਹੋਈਆਂ ਹਨ। ਆਖਿਰ ਰਿੰਕੂ ਨੇ ਗਿਰਫਤਾਰੀ ਤੋਂ ਪਹਿਲਾਂ ਤਾਇਬ ਕੁਰੈਸ਼ੀ ਤੋਂ ਮੰਗਵਾਈ 2 ਲੱਖ ਗੋਲੀਆਂ ਦੀ ਖੇਪ ਕਿੱਥੇ ਗਾਇਬ ਕਰ ਦਿੱਤੀ। ਇੰਨ੍ਹੀ ਵੱਡੀ ਮਾਤਰਾ ਵਿੱਚ ਮੰਗਵਾਈਆਂ ਗੋਲੀਆਂ ਨੂੰ ਅਸਮਾਨ ਖਾ ਗਿਆ, ਜਾਂ ਧਰਤੀ ਨਿਗਲ ਗਈ। ਪੁਲਿਸ ਨੂੰ ਇਸ ਇੱਕ ਗੱਲ ਦੇ ਬਣਾਏ ਅਧਾਰ ਦਾ ਜੁਆਬ ਤੇ ਹਿਸਾਬ ਦੇਣ ਲਈ ਕਟਿਹਰੇ ਚ ਖਲ੍ਹੋ ਕੇ ਦੱਸਣਾ ਹੀ ਪਵੇਗਾ। ਰਿਮਾਂਡ ਦਾ ਦੂਸਰਾ ਆਧਾਰ ਵੀ ਪੁਲਿਸ ਦੁਆਰਾ ਤਾਇਬ ਕੁਰੈਸ਼ੀ ਵੱਲੋਂ ਤਫਤੀਸ਼ ਦੌਰਾਨ ਦੱਸੀ ਗੱਲ ਨੂੰ ਹੀ ਬਣਾਇਆ ਗਿਆ ਸੀ, ਜਿਸ ਵਿੱਚ ਕੁਰੈਸ਼ੀ ਨੇ ਕਿਹਾ ਸੀ ਕਿ ਨਸ਼ਾ ਤਸਕਰੀ ਦੇ ਕਿੰਗ ਰਿੰਕੂ ਮਿੱਤਲ ਨੇ ਮਥੁਰਾ ਦੇ ਤਿਲਕ ਦੁਆਰ ਖੇਤਰ ਦੇ ਹੋਲੀ ਦਰਵਾਜਾ ਨਜ਼ਦੀਕ ਨਸ਼ੀਲੀਆਂ ਗੋਲੀਆਂ ਆਦਿ ਜਮ੍ਹਾਂ ਕਰਨ ਲਈ ਆਪਣਾ ਇੱਕ ਗੋਦਾਮ ਵੀ ਲੈ ਰੱਖਿਆ ਸੀ। ਜਿਸ ਨੂੰ ਪੁਲਿਸ ਕੋਲ ਫੜ੍ਹੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਨੇ ਹੋਰ ਥਾਂ ਤੇ ਤਬਦੀਲ ਕਰ ਦਿੱਤਾ ਸੀ। ਰਿੰਕੂ ਤੋਂ ਇਸ ਸਵਾਲ ਦਾ ਜਵਾਬ ਲੈਣ ਲਈ ਵੀ ਪੁਲਿਸ ਨੇ ਚਾਰ ਦਿਨ ਪੂਰੀ ਵਾਹ ਲਾਈ। ਰਿੰਕੂ ਨੇ 2 ਲੱਖ ਗੋਲੀਆਂ ਤੇ ਮਥੁਰਾ ਵਾਲੇ ਆਪਣੇ ਗੋਦਾਮ ਬਾਰੇ ਪੁਲਿਸ ਕੋਲ ਕੀ ਮੰਨਿਆ, ਜਾਂ ਕੀ ਨਵੀਂ ਰਿਕਵਰੀ ਹੋਈ, ਇਹ ਖੁਲਾਸਾ ਤਾਂ ਪੁਲਿਸ 12 ਮਾਰਚ ਨੂੰ ਅਦਾਲਤ ਵਿੱਚ ਦੋਸ਼ੀਆਂ ਨੂੰ ਪੇਸ਼ ਕਰਨ ਸਮੇਂ ਹੀ ਕਰੇਗੀ।
-ਅਦਾਲਤ ਰਿੰਕੂ ਦਾ ਨਿਆਂਇਕ ਤੇ ਕੁਰੈਸ਼ੀ ਦਾ ਦੇ ਸਕਦੀ ਹੈ ਪੁਲਿਸ ਰਿਮਾਂਡ
-ਕਾਨੂੰਨੀ ਮਾਹਿਰਾਂ ਅਨੁਸਾਰ ਅਦਾਲਤ ਕਿਸੇ ਵੀ ਕੇਸ ਵਿੱਚ ਕਿਸੇ ਦੋਸ਼ੀ ਦਾ ਪੁਲਿਸ ਰਿਮਾਂਡ 14 ਦਿਨ ਤੋਂ ਜਿਆਦਾ ਨਹੀਂ ਦੇ ਸਕਦੀ। ਰਿੰਕੂ ਦੀ ਗਿਰਫਤਾਰੀ ਤੋਂ ਬਾਅਦ ਪੁਲਿਸ ਰਿਮਾਂਡ ਦੀ ਮਿਆਦ ਚੌਦਾਂ ਦਿਨ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਲਿਹਾਜ਼ ਨਾਲ ਰਿੰਕੂ ਮਿੱਤਲ ਦਾ 12 ਮਾਰਚ ਨੂੰ ਨਿਆਂਇਕ ਹਿਰਾਸਤ ਵਿੱਚ ਜਾਣਾ ਨਿਸ਼ਚਿਤ ਹੀ ਮੰਨਿਆ ਜਾ ਰਿਹਾ ਹੈ। ਜਦੋਂ ਕਿ ਦੋਸ਼ੀ ਤਾਇਬ ਕੁਰੈਸ਼ੀ ਦੇ ਪੁਲਿਸ ਰਿਮਾਂਡ ਨੂੰ ਹਾਲੇ ਤੱਕ ਕੁੱਲ 6 ਦਿਨ ਹੀ ਹੋਏ ਹਨ। ਇਸ ਹਾਲਤ ਚ ਪੁਲਿਸ ਕੁਰੈਸ਼ੀ ਦਾ ਹੋਰ ਪੁਲਿਸ ਰਿਮਾਂਡ ਵੀ ਲੈ ਸਕਦੀ ਹੈ। ਆਖਿਰ ਰਿਮਾਂਡ ਦਾ ਨਿਰਣਾ ਅਦਾਲਤ ਨੇ ਦੋਸ਼ੀ ਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਾਨੂੰਨ ਅਨੁਸਾਰ ਹੀ ਕਰਨਾ ਹੈ।

  • ਸੂਤਰਾਂ ਅਨੁਸਾਰ ਬੱਸ ਸਟੈਂਡ ਰੋਡ ਤੋਂ ਵੀ 2 ਕੈਮਿਸਟ ਪੁਲਿਸ ਦੀ ਸੰਭਾਵਿਤ ਕਾਰਵਾਈ ਦੇ ਡਰ ਚੋਂ, ਕਈ ਦਿਨ ਤੋਂ ਰੂਪੋਸ਼ ਹੋ ਗਏ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਵੇਂ ਰੂਪੋਸ਼ ਹੋਏ ਕੈਮਿਸਟ ਰਿੰਕੂ ਮਿੱਤਲ ਤੋਂ ਦਵਾਈਆਂ ਖਰੀਦਦੇ ਰਹੇ ਹਨ। ਕੁਝ ਵੀ ਹੋਵੇ ਇੱਕ ਵਾਰ ਤਾਂ ਪੁਲਿਸ ਦੀ ਨਸ਼ਾ ਤਸਕਰਾਂ ਦੇ ਵਿਰੁੱਧ ਹੋਈ ਵੱਡੀ ਕਾਰਵਾਈ ਨੇ ਪਰਚੂਨ ਨਸ਼ਾ ਤਸਕਰਾਂ ਨੂੰ ਇਲਾਕੇ ਚੋਂ ਖਿਸਕ ਜਾਣ ਨੂੰ ਮਜਬੂਰ ਕਰ ਦਿੱਤਾ ਹੈ।
  • -ਟ੍ਰੇਡਿੰਗ ਟਰਮੀਨਲ ਜੋੜੀ-ਚਾਚੇ ਘਰ ਰਿਸ਼ਤੇਦਾਰਾਂ ਦੇ ਸਾਹਮਣੇ ਹੋਈ ਭਤੀਜੇ ਦੀ ਫਜ਼ੀਹਤ
    ਰਿੰਕੂ ਮਿੱਤਲ ਦੇ ਕਰੀਬੀ ਅਤੇ ਟ੍ਰੇਡਿੰਗ ਟਰਮੀਨਲ ਵਾਲੀ ਚਾਚੇ-ਭਤੀਜ਼ੇ ਦੀ ਜੋੜੀ ਦੇ ਮੰਗਲਵਾਰ ਰਾਤ ਨੂੰ ਸੀਆਈਏ ਸਟਾਫ ਵਿੱਚ ਪੁਲਿਸ ਦੇ ਤਿੱਖੇ ਸਵਾਲਾਂ ਦਾ ਤਾਬ ਝੱਲ ਚੁੱਕੇ ਭਤੀਜ਼ੇ ਨੂੰ ਬੁੱਧਵਾਰ ਨੂੰ ਗਰੀਨ ਐਵਨਿਊ ਬਰਨਾਲਾ ਵਿਖੇ ਆਪਣੇ ਚਾਚੇ ਦੇ ਘਰ ਹੋਰ ਰਿਸ਼ਤੇਦਾਰਾਂ ਸਾਹਮਣੇ ਵੀ ਰਿੰਕੂ ਮਿੱਤਲ ਨਾਲ ਕਰੀਬੀ ਸਬੰਧ ਰੱਖਣ ਨੂੰ ਲੈ ਕੇ ਕਾਫੀ ਫਜੀਹਤ ਝੱਲਣੀ ਪਈ। ਹੋਰਨਾਂ ਗੱਲਾਂ ਤੋਂ ਇਲਾਵਾ ਭਤੀਜ਼ੇ ਦਾ ਸਾਕ ਸਬੰਧੀ ਇੱਕੋ ਗੱਲ ਦਾ ਜਵਾਬ ਮੰਗਦੇ ਰਹੇ ਕਿ ਉਹ ਰਿੰਕੂ ਮਿੱਤਲ ਦੀ ਪਤਨੀ ਨੂੰ ਸੀਆਈਏ ਉਸ ਨੂੰ ਮਿਲਾਉਣ ਲਈ ਕਿਉਂ ਲੈ ਕੇ ਗਿਆ। ਇੰਨ੍ਹਾਂ ਹੀ ਨਹੀਂ, ਭਤੀਜ਼ੇ ਨੂੰ ਆਪਣੀ ਪਤਨੀ ਤੋਂ ਵੀ ਕਾਫੀ ਖਰੀਆਂ ਖੋਟੀਆਂ ਸੁਣਨੀਆਂ ਪਈਆਂ। ਆਖਿਰ ਚਾਚੇ-ਭਤੀਜ਼ੇ ਨੇ ਸਾਰੇ ਰਿਸ਼ਤੇਦਾਰਾਂ ਨੂੰ ਇਹੋ ਭਰੋਸਾ ਦੇ ਕੇ ਰਾਜ਼ੀ ਕੀਤਾ ਕਿ ਉਹ ਹੁਣ ਤੋਂ ਬਾਅਦ ਕਦੇ ਵੀ ਰਿੰਕੂ ਮਿੱਤਲ ਨਾਲ ਕੋਈ ਸਬੰਧ ਨਹੀਂ ਰੱਖਣਗੇ।

Spread the love
Scroll to Top