-ਸੀਆਈਏ ਬੁਲਾਇਆ ਤੇ ਪੁੱਛਗਿੱਛ ਕਰਕੇ ਫਿਰ ਛੱਡਿਆ, ਚਾੜ੍ਹਿਆ ਹੁਕਮ,ਬੁਲਾਉਣ ਤੇ ਤੁਰੰਤ ਪਊ ਆਉਣਾ,,ਐਸਐਸਪੀ ਗੋਇਲ
ਨੇ ਖੁਦ ਸੀਆਈਏ ਬਹਿ , ਰਿੰਕੂ ਮਿੱਤਲ ਤੇ ਤਾਇਬ ਕੁਰੈਸ਼ੀ ਦੀ ਤਫਤੀਸ਼ ਤੇ ਰੱਖੀ ਨਜ਼ਰ
, ਤਫਤੀਸ਼ ਟੀਮ ਨੂੰ ਐਸਐਸਪੀ ਦਾ ਸਖਤ ਹੁਕਮ, ਕਿਹਾ ਢਿੱਲ ਨਹੀਂ ਹੋਵੇਗੀ ਬਰਦਾਸ਼ਤ
ਗਰੀਨ ਐਵਨਿਊ ਚ, ਰਹਿੰਦੇ ਇੱਕ ਟ੍ਰੇਡਿੰਗ ਟਰਮੀਨਲ ਸੰਚਾਲਕ ਦੇ ਘਰ ਤਲਾਸ਼ੀ ਲਈ ਪਹੁੰਚਿਆ ਡੀਐਸਪੀ
ਬਰਨਾਲਾ ਟੂਡੇ ਬਿਊਰੋ,
ਅੰਤਰਰਾਜ਼ੀ ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਕਿੰਗ ਅਤੇ ਦਵਾਈਆਂ ਦੀ ਪ੍ਰਸਿੱਧ ਦੁਕਾਨ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਤੇ ਉਸਦੇ ਸਹਿਯੋਗੀ ਤਾਇਬ ਕੁਰੈਸ਼ੀ ਮਥੁਰਾ ਦੀ ਪੁਲਿਸ ਰਿਮਾਂਡ ਦੌਰਾਨ ਜਿਲ੍ਹੇ ਦੇ ਸੀਆਈਏ ਸਟਾਫ ਚ, ਕਈ ਦਿਨ ਤੋਂ ਹੋ ਰਹੀ ਤਫਤੀਸ਼ ਦੀ ਨਿਗਰਾਨੀ ਕਰਨ ਲਈ ਮੰਗਲਵਾਰ ਨੂੰ ਖੁਦ ਐਸਐਸਪੀ ਸੰਦੀਪ ਗੋਇਲ
ਵੀ ਮੌਜੂਦ ਰਹੇ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਦੀ ਤਰਫੋਂ ਮੁੱਖ ਦੋਸ਼ੀ ਰਿੰਕੂ ਮਿੱਤਲ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਮੀਡੀਆ ਚ, ਪ੍ਰਕਾਸ਼ਿਤ ਹੋਣ ਤੋਂ ਬਾਅਦ ਹੀ ਐਸਐਸਪੀ ਨੇ ਆਪਣੀ ਹਾਜਿਰੀ ਵਿੱਚ ਦੋਸ਼ੀਆਂ ਦੀ ਤਫਤੀਸ਼ ਕਰਵਾਈ। ਸਖਤੀ ਨਾਲ ਕੀਤੀ ਪੁੱਛਗਿੱਛ ਤੋਂ ਬਾਅਦ ਦੋਵੇਂ ਦੋਸ਼ੀਆਂ ਨੇ ਕੋਈ ਵੱਡੀ ਰਿਕਵਰੀ ਅਤੇ ਹੋਰ ਦੋਸ਼ੀਆਂ ਬਾਰੇ ਕੋਈ ਇੰਕਸ਼ਾਫ ਕੀਤਾ ਜਾ ਨਹੀ,ਇਹ ਜਾਣਕਾਰੀ ਹਾਲੇ ਬਾਹਰ ਨਹੀਂ ਆਈ। 4 ਦਿਨ ਦੇ ਮਿਲੇ ਪੁਲਿਸ ਰਿਮਾਂਡ ਦੇ ਪਹਿਲੇ ਦਿਨ ਦੋਸ਼ੀਆਂ ਨੇ ਕੀ ਇੰਕਸ਼ਾਫ ਕੀਤਾ,ਇਸ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਹਲਣ ਲਈ ਤਿਆਰ ਨਹੀਂ ਹੋਇਆ। ਪਤਾ ਇਹ ਵੀ ਲੱਗਿਆ ਹੈ ਕਿ ਐਸਐਸਪੀ ਗੋਇਲ
ਨੇ ਤਫਤੀਸ਼ ਟੀਮ ਨੂੰ ਸਖਤ ਲਹਿਜ਼ੇ ਚ, ਕਿਹਾ ਹੈ ਕਿ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
-ਰਿੰਕੂ ਮਿੱਤਲ ਦਾ ਟ੍ਰੇਡਿੰਗ ਟਰਮੀਨਲ ਸੰਚਾਲਕ ਦੇ ਘਰ ਰੱਖਿਆ ਬੈਗ ਬਰਾਮਦ
ਪੁਲਿਸ ਸੂਤਰ ਦੱਸਦੇ ਹਨ ਕਿ ਰਿੰਕੂ ਮਿੱਤਲ ਦੀ ਗਿਰਫਤਾਰੀ ਤੋਂ ਪਹਿਲਾਂ ਉਸਦਾ ਇੱਕ ਬੈਗ ਗਰੀਨ ਐਵਨਿਊ ਚ, ਰਹਿੰਦੇ ਉਸਦੇ ਕਰੀਬੀ ਦੋਸਤ ਤੇ ਟ੍ਰੇਡਿੰਗ ਟਰਮੀਨਲ ਸੰਚਾਲਕ ਦੇ ਘਰ ਪਹੁੰਚ ਗਿਆ ਸੀ। ਰਿੰਕੂ ਦੇ ਪੁਲਿਸ ਹੱਥੇ ਚੜ੍ਹ ਜਾਣ ਤੋਂ ਬਾਅਦ ਰਿੰਕੂ ਦਾ ਇਹੀ ਬੈਗ ਬੜੀ ਹੀ ਚਲਾਕੀ ਨਾਲ ਧੂਰੀ ਭੇਜ਼ ਦਿੱਤਾ ਗਿਆ। ਇਸਦੀ ਮੁਖਬਰੀ ਕਿਸੇ ਖਬਰੀ ਨੇ ਪੁਲਿਸ ਕੋਲ ਪਹੁੰਚਾ ਦਿੱਤੀ। ਇਸ ਬੈਗ ਵਿੱਚ ਕੀ ਸੀ, ਇਸ ਦਾ ਪਤਾ ਹਾਲੇ ਤੱਕ ਭਾਂਵੇ ਨਹੀਂ ਲੱਗਿਆ,ਪਰੰਤੂ ਪਤਾ ਨਹੀਂ ਪੁਲਿਸ ਨੇ ਇਸ ਬੈਗ ਨੂੰ ਬਰਾਮਦ ਕਰਵਾਉਣ ਤੇ ਹੀ ਪੂਰਾ ਤਾਣ ਲਾ ਦਿੱਤਾ। ਮੰਗਲਵਾਰ ਦੀ ਸਵੇਰ ਕਰੀਬ ਦਸ ਵਜੇ ਇੱਕ ਡੀਐਸਪੀ ਦੀ ਅਗਵਾਈ ਚ , ਪੁਲਿਸ ਨੇ ਟ੍ਰੇਡਿੰਗ ਟਰਮੀਨਲ ਸੰਚਾਲਕ ਦੇ ਘਰ ਪਹੁੰਚ ਗਈ। ਪੁਲਿਸ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਇਸ ਦੀ ਭਿਣਕ ਕਿਸੇ ਤਰਾਂ ਟ੍ਰੇਡਿੰਗ ਟਰਮੀਨਲ ਸੰਚਾਲਕ ਦੇ ਕੰਨੀ ਪਹੁੰਚ ਗਈ। ਪੁਲਿਸ ਟੀਮ ਨੇ ਰਿੰਕੂ ਦਾ ਬੈਗ ਬਰਾਮਦ ਕਰਨ ਲਈ ਘਰ ਨੂੰ ਪਤ-ਪਤ ਕਰਕੇ ਛਾਣ ਮਾਰਿਆ। ਪਰੰਤੂ ਪੁੱਛਣ ਤੇ ਪੁਲਿਸ ਨੂੰ ਪਤਾ ਲੱਗਿਆ ਕਿ ਰਿੰਕੂ ਦਾ ਬੈਗ ਧੂਰੀ ਪਹੁੰਚ ਚੁੱਕਾ ਹੈ। ਕਈ ਘੰਟਿਆਂ ਤੱਕ ਡੀਐਸਪੀ ਆਪਣੀ ਟੀਮ ਸਮੇਤ ਟ੍ਰੇਡਿੰਗ ਟਰਮੀਨਲ ਸੰਚਾਲਕ ਦੇ ਘਰ ਹੀ ਉਸਦੇ ਪਹੁੰਚਣ ਦਾ ਇੰਤਜ਼ਾਰ ਕਰਦਾ ਰਿਹਾ। ਜਦੋਂ ਟ੍ਰੇਡਿੰਗ ਟਰਮੀਨਲ ਸੰਚਾਲਕ ਸ਼ਾਮ ਕਰੀਬ ਚਾਰ ਵਜੇ ਤੱਕ ਵੀ ਬੈਗ ਲੈ ਕੇ ਘਰ ਨਹੀਂ ਪਹੁੰਚਿਆ ਤਾਂ ਪੁਲਿਸ ਪਾਰਟੀ ਟ੍ਰੇਡਿੰਗ ਟਰਮੀਨਲ ਸੰਚਾਲਕ ਨੂੰ ਐਸਪੀਡੀ ਦੇ ਦਫਤਰ ਬੈਗ ਲੈ ਕੇ ਪਹੁੰਚ ਜਾਣ ਦੀ ਤਾਕੀਦ ਕਰਕੇ ਚਲੀ ਗਈ।
ਟ੍ਰੇਡਿੰਗ ਟਰਮੀਨਲ ਸੰਚਾਲਕ ਐਸਪੀ ਦਫਤਰ ਪਹੁੰਚਿਆਂ, ਹੁਕਮ ਮਿਲਿਆ ਸੀਆਈਏ ਪਹੁੰਚੋ
ਸ਼ਾਮ ਕਰੀਬ 6 ਕੁ ਵਜੇ ਟ੍ਰੇਡਿੰਗ ਟਰਮੀਨਲ ਸੰਚਾਲਕ ਕੁਝ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਐਸਪੀ ਦਫਤਰ ਪਹੁੰਚਿਆਂ, ਪਰੰਤੂ ਉੱਥੋਂ ਹੁਕਮ ਮਿਲਿਆ ਕਿ ਤੁਸੀ ਸੀਆਈਏ ਪਹੁੰਚ ਜਾਉ, ਟ੍ਰੇਡਿੰਗ ਟਰਮੀਨਲ ਸੰਚਾਲਕ ਮੋਹਤਬਰ ਵਿਅਕਤੀਆਂ ਸਮੇਤ ਸੀਆਈਏ ਸਟਾਫ ਹੰਡਿਆਇਆ ਪਹੁੰਚ ਗਿਆ। ਪਲ ਪਲ ਕਰਕੇ ਇੰਤਜਾਰ ਦਾ ਸਮਾਂ ਵੱਧਦਾ ਗਿਆ ਤੇ ਟ੍ਰੇਡਿੰਗ ਟਰਮੀਨਲ ਸੰਚਾਲਕ ਤੇ ਉਸ ਦੇ ਨਾਲ ਆਏ ਮੋਹਤਬਰਾਂ ਦੀਆਂ ਧੜਕਣਾਂ ਹਨ੍ਹੇਰਾ ਹੁੰਦੇ ਵੇਖ ਕੇ ਤੇਜ਼ ਹੁੰਦੀਆਂ ਰਹੀਆਂ। ਆਖਿਰ ਪੁਲਿਸ ਨੇ ਤਫਤੀਸ਼ ਦੌਰਾਨ ਕੁਝ ਸਵਾਲਾਂ ਦੇ ਜਵਾਬ ਲੈ ਕੇ ਟ੍ਰੇਡਿੰਗ ਟਰਮੀਨਲ ਸੰਚਾਲਕ ਨੂੰ ਰਾਤ ਕਰੀਬ ਸਾਢੇ ਦਸ ਵਜੇ ਇਹ ਕਹਿ ਤੇ ਭੇਜ਼ ਦਿੱਤਾ, ਕਿ ਉਹ ਰਿੰਕੂ ਮਿੱਤਲ ਦੇ ਸਬੰਧ ਚ, ਮੰਗੀ ਹਰ ਸੂਚਨਾ ਪੁਲਿਸ ਨੂੰ ਮੁਹੱਈਆਂ ਕਰਵਾਏਗਾ ਅਤੇ ਬਲਾਉਣ ਤੇ ਤੁਰੰਤ ਸੀਆਈਏ ਪਹੁੰਚ ਕੇ ਤਫਤੀਸ਼ ਲਈ ਸਹਿਯੋਗ ਕਰੇਗਾ।
ਰਿੰਕੂ ਦੀ ਰਾਜ਼ਦਾਰ ਹੈ, ਟ੍ਰੇਡਿੰਗ ਟਰਮੀਨਲ ਸੰਚਾਲਕ ਚਾਚੇ-ਭਤੀਜ਼ੇ ਦੀ ਜੋੜੀ
ਸ਼ਹਿਰ ਚ, ਸ਼ਰੇਆਮ ਚਰਚਾ ਹੈ ਕਿ ਟ੍ਰੇਡਿੰਗ ਟਰਮੀਨਲ ਸੰਚਾਲਕ ਚਾਚੇ-ਭਤੀਜ਼ੇ ਦੀ ਜੋੜੀ ਨਸ਼ਾ ਤਸਕਰ ਰਿੰਕੂ ਮਿੱਤਲ ਦੀ ਰਾਜ਼ਦਾਰ ਹੈ। ਇਸ ਵਿੱਚ ਸਚਾਈ ਕਿੰਨ੍ਹੀ ਕੁ ਹੈ ਇਹ ਤੇ ਪੁਲਿਸ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ,ਪਰੰਤੂ ਇੱਕ ਗੱਲ ਜਰੂਰ ਹੈ ਕਿ ਟ੍ਰੇਡਿੰਗ ਟਰਮੀਨਲ ਸੰਚਾਲਕ ਦੀ ਜੋੜੀ ਚੋਂ ਇੱਕ ਜਿਸਨੂੰ ਭਤੀਜ਼ੇ ਦੋ ਨਾਮ ਨਾਲ ਜਾਣਿਆਂ ਜਾਂਦਾ ਹੈ,ਉਹ ਰਿੰਕੂ ਦੀ ਗਿਰਫਤਾਰੀ ਤੋਂ ਬਾਅਦ ੳਸਦੀ ਪਤਨੀ ਨੂੰ ਸੀਆਈਏ ਮਿਲਾਉਣ ਲਈ ਲੈ ਕੇ ਗਿਆ ਸੀ।