ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ , ਬਨਾਰਸ ਚੋਂ, 6 ਦੋਸ਼ੀਆਂ ਨੂੰ ਲੱਭਣ ਗਈ ਪੁਲਿਸ ਨੂੰ ਕੀ ਮਿਲਿਆ,,,

Spread the love


-ਤਾਇਬ ਕੁਰੈਸ਼ੀ,ਪ੍ਰੇਮ ਤੇ ਰੁਪੇਸ਼ ਨੂੰ ਅੱਜ ਫਿਰ ਅਦਾਲਤ ,ਚ ਕੀਤਾ ਜਾਉ ਪੇਸ਼
-ਵੱਡੀ ਰਿਕਵਰੀ ਹੋਣ ਦੀਆਂ ਵੀ ਸੰਭਾਵਨਾਂਵਾ,ਪ੍ਰਬਲ

ਬਰਨਾਲਾ ਟੂਡੇ,

ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਪੁਲਿਸ ਵੱਲੋਂ ਪਿਛਲੇ ਦਿਨੀਂ ਗਿਰਫਤਾਰ ਕੀਤੇ ਦੋਸ਼ੀ ਮਥੁਰਾ ਨਿਵਾਸੀ ਤਸ਼ਕਰ ਤਾਇਬ ਕੁਰੈਸ਼ੀ, ਨਰੇਸ਼ ਕੁਮਾਰ ਰਿੰਕੂ ਮਿੱਤਲ ਦੇ ਸਾਥੀ ਕੈਮਿਸਟਾਂ ਪ੍ਰੇਮ ਉਰਫ ਨੀਟੂ ਤੇ ਰੁਪੇਸ਼ ਨੂੰ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਤੇ ਅੱਜ ਸੋਮਵਾਰ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਅਦਾਲਤ ਚੋਂ ਹਾਸਿਲ ਕੀਤੇ ਰਿਮਾਂਡ ਦੌਰਾਨ ਹੋਈ ਬਰਾਮਦਗੀ ਤੇ ਹੋਰ ਦੋਸ਼ੀਆਂ ਦੀ ਗਿਰਫਤਾਰੀ ਸਬੰਧੀ ਪੁਲਿਸ ਅਦਾਲਤ ਵਿੱਚ ਖੁਲਾਸਾ ਕਰੇਗੀ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵੱਡੀ ਰਿਕਵਰੀ ਹੋਣ ਦੀਆਂ ਵੀ ਸੰਭਾਵਨਾਂਵਾ ਹਨ। ਲੋਕਾਂ ਦੀਆਂ ਨਜ਼ਰਾਂ ਅੱਜ ਅਦਾਲਤ ਵਿੱਚ ਹੋਣ ਵਾਲੀ ਕਾਰਵਾਈ ਤੇ ਟਿਕੀਆਂ ਹੋਈਆਂ ਹਨ। ਵਰਨਣਯੋਗ ਹੈ ਕਿ ਸੀਆਈਏ ਦੇ ਏਐਸਆਈ ਸ਼ਰੀਫ ਖਾਨ ਦੀ ਅਗਵਾਈ ਚ ਬਾਜਾਖਾਨਾ ਰੋਡ ਤੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਟਿਕਾਈ ਖੜ੍ਹੀ ਪੁਲਿਸ ਪਾਰਟੀ ਨੇ ਰਿੰਕੂ ਮਿੱਤਲ ਦੇ ਇੱਕ ਹੋਰ ਕੈਮਿਸਟ ਸਾਥੀ ਹਰਦੀਪ ਬੱਬੂ ਨਿਵਾਸੀ ਬਰਨਾਲਾ ਨੂੰ ਵੀ ਪਹਿਲਾਂ ਹੀ ਕਾਬੂ ਕਰ ਲਿਆ ਹੈ। ਰਿੰਕੂ ਕੇਸ ਵਿੱਚ ਨਾਮਜ਼ਦ ਕੀਤੇ ਦੋਸ਼ੀ ਹਰਦੀਪ ਬੱਬੂ ਨੂੰ ਪੁਲਿਸ ਪਾਰਟੀ ਨੇ ਸ਼ਨੀਵਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਚੋਂ, 60 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਸਨ। ਉੱਧਰ ਪੁਲਿਸ ਰਿਮਾਂਡ ਵਿੱਚ ਹੋਈ ਪੁੱਛਗਿੱਛ ਦੌਰਾਨ ਰਿੰਕੂ ਦੇ ਸਾਥੀ ਕੈਮਿਸਟ ਰੁਪੇਸ਼ ਦੀ ਨਿਸ਼ਾਨਦੇਹੀ ਤੇ ਵੀ ਏਐਸਆਈ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਵੀ ਉਸ ਦੇ ਘਰੋਂ ਛੁਪਾ ਕੇ ਰੱਖੀਆਂ 3400 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਲਈਆਂ ਸਨ। ਹੁਣ ਦੇਖਣਾ ਹੋਵੇਗਾ ਕਿ ਬਨਾਰਸ ਤੋਂ ਤਾਇਬ ਕੁਰੈਸ਼ੀ ਨੂੰ ਲੈ ਕੇ ਵਾਪਿਸ ਆਈ ਟੀਮ ਦੀ ਕੀ ਪ੍ਰਾਪਤੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਇੰਚਾਰਜ਼ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੋਸ਼ੀਆਂ ਦਾ ਹੋਰ ਪੁਲਿਸ ਰਿਮਾਂਡ ਦੇਣ ਦੀ ਵੀ ਅਦਾਲਤ ਨੂੰ ਬੇਨਤੀ ਕਰੇਗੀ।÷ ਤਾਕਿ ਪੁਲਿਸ ਰਿਮਾਂਡ ਦੌਰਾਨ ਪੁਲਿਸ ਦੇ ਹੱਥ ਲੱਗੇ ਹੋਰ ਸੁਰਾਗ ਦੇ ਅਨੁਸਾਰ ਤਫਤੀਸ਼ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਯਾਦ ਰਹੇ ਕਿ ਪੁਲਿਸ ਹੁਣ ਤੱਕ ਰਿੰਕੂ ਮਿੱਤਲ ਸਮੇਤ ਰੈਕਟ ਦੇ ਕੁੱਲ 7 ਮੈਂਬਰਾਂ ਨੂੰ ਗਿਰਫਤਾਰ ਕਰ ਚੁੱਕੀ ਹੈ। ਕਾਬੂ ਕੀਤੇ ਦੋਸ਼ੀਆਂ ਚੋਂ ਤਿੰਨ ਨਿਆਂਇਕ ਹਿਰਾਸਤ ਵਿੱਚ ਬਰਨਾਲਾ ਜੇਲ੍ਹ ਚ, ਵੀ ਬੰਦ ਹਨ। ਜਦੋਂ ਕਿ ਤਾਇਬ ਕੁਰੈਸ਼ੀ, ਪ੍ਰੇਮ ਕੁਮਾਰ ਨੀਟੂ, ਰੁਪੇਸ਼ ਕੁਮਾਰ,ਹਰਦੀਪ ਬੱਬੂ ਪੁਲਿਸ ਰਿਮਾਂਡ ਚ ਹਨ। ਬਰਨਾਲਾ ਪੁਲਿਸ ਇਸ ਕੇਸ ਵਿੱਚ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ 40 ਲੱਖ , 1 ਹਜਾਰ 40 ਤੋਂ ਵਧੇਰੇ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਬਰਾਮਦਗੀ ਹੋ ਚੁੱਕੀ ਹੈ। ÷


Spread the love
Scroll to Top