ਹਿੰਦ ਮੋਟਰਜ ਵਾਲੀ ਬੀਬੀ ਨਾਲ ਲੱਖਾਂ ਦੀ ਠੱਗੀ,,ਪਰਚਾ

Spread the love

ਹਰਿੰਦਰ ਨਿੱਕਾ, ਬਰਨਾਲਾ 27 ਅਪ੍ਰੈਲ 2023

    ਸੂਬੇ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭੈਣ ਦੇ ਤੌਰ ਤੇ ਜਾਣੀ ਜਾਂਦੀ ਹਿੰਦ ਮੋਟਰਜ ਵਾਲੀ ਬੀਬੀ ਰਜਿੰਦਰ ਕੌਰ ਨਾਲ ਕਥਿਤ ਤੌਰ ਤੇ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਦੇ ਖਿਲਾਫ ਠੱਗੀ ਦਾ ਪਰਚਾ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਲੰਘੇ ਵਰ੍ਹੇ ਦੀ ਅੱਠ ਜੁਲਾਈ ਨੂੰ ਬੀਬੀ ਰਜਿੰਦਰ ਕੌਰ ਪਤਨੀ ਚਰਨਜੀਤ ਸਿੰਘ ਖਟੜਾ ਵਾਸੀ ਹੰਡਿਆਇਆ ਰੋਡ ਬਰਨਾਲਾ ਨੇ ਐਸ.ਐਸ.ਪੀ. ਬਰਨਾਲਾ ਨੂੰ ਸ਼ਕਾਇਤ ਦਿੰਦਿਆਂ ਦੱਸਿਆ ਸੀ ਕਿ ਉਨ੍ਹਾਂ ਜਸਮੇਲ ਸਿੰਘ ਵਾਸੀ ਬਰਨਾਲਾ ਨਾਲ ਬਾਬਤ ਪਲਾਟ ਅਤੇ ਦੁਕਾਨ , ਨੇੜੇ  ਬਜਾਜ ਏਜੰਸੀ ਬੱਸ ਸਟੈਡ ਬਰਨਾਲਾ ਦਾ ਸੌਦਾ ਇਕਰਾਰਨਾਮਾ 20 ਲੱਖ ਰੁਪਏ ਦਾ ਬਿਆਨਾ ਦੇ ਕੇ ਕੀਤਾ ਸੀ। ਜਸਮੇਲ ਸਿੰਘ ਨੇ ਕਿਹਾ ਸੀ ਕਿ ਉਹ ਦੁਕਾਨ/ਪਲਾਟ ਦਾ ਕਬਜਾ ਦੇ ਦੇਵੇਗਾ। ਪਰੰਤੂ ਉਸ ਨੇ ਨਾ ਕਬਜਾ ਦਿੱਤਾ ਅਤੇ ਨਾ ਹੀ ਬਿਆਨੇ ਦੇ ਰੂਪ ਵਿੱਚ ਹਾਸਿਲ ਕੀਤਾ 20 ਲੱਖ ਰੁਪਏ ਵਾਪਿਸ ਕੀਤਾ। ਬੀਬੀ ਰਜਿੰਦਰ ਕੌਰ ਦੀ ਇਹ ਦੁਰਖਾਸਤ ਪੜਤਾਲ ਲਈ, ਸੀਆਈਏ ਬਰਨਾਲਾ ਨੂੰ ਸੌਂਪੀ ਗਈ। ਕਰੀਬ 10 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਜਸਮੇਲ ਸਿੰਘ ਦੇ ਖਿਲਾਫ ਅਧੀਨ ਜੁਰਮ 420 ਆਈਪੀਸੀ ਤਹਿਤ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਏ. ਐਸ.ਆਈ. ਜਗਰੂਪ ਸਿੰਘ ਨੂੰ ਸੌਂਪ ਦਿੱਤੀ ਹੈ। ਵਰਨਣਯੋਗ ਹੈ ਕਿ ਅਕਾਲੀ ਨੇਤਾ ਬੀਬੀ ਰਜਿੰਦਰ ਕੌਰ ਹਿੰਦ ਮੋਟਰਜ ਬਰਨਾਲਾ ਨੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਸਾਲ 1997 ਵਿੱਚ ਅਕਾਲੀ-ਭਾਜਪਾ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਸੀ ਤੇ ਉਹ ਅਜਾਦ ਤੌਰ ਤੇ ਚੋਣ ਮੈਦਾਨ ਵਿੱਚ ਉਤਰੇ ਮਰਹੂਮ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਤੋਂ ਹਾਰ ਗਏ ਸਨ।


Spread the love
Scroll to Top