ਹੁਣ ਮੰਡੀਆਂ ਤੋਂ ਗੋਦਾਮਾਂ ਤੱਕ ਕਣਕ ਢੋਅ ਰਹੇ ਵਹੀਕਲਾਂ ਦਾ ਪਿੱਛਾ ਕਰੂ ਆਹ ਯੰਤਰ

Spread the love

ਕਣਕ ਦੀ ਪਾਰਦਰਸ਼ੀ ਖ਼ਰੀਦ ਲਈ ਪੰਜਾਬ ਸਰਕਾਰ ਦੀ ਪਹਿਲ ,ਅਨਾਜ ਖ਼ਰੀਦ ਲਈ ਜੀਪੀਐੱਸ ਆਧਾਰਿਤ ਵਹੀਕਲ ਟ੍ਰੈਕਿੰਗ ਸਿਸਟਮ ਕੀਤਾ ਲਾਗੂ: ਡੀ.ਸੀ.

ਬਰਨਾਲਾ ’ਚ ਕਰੀਬ 2000 ਟਰੱਕਾਂ ’ਤੇ ਜੀਪੀਐੱਸ ਯੰਤਰ ਲਾਏ

ਰਘਵੀਰ ਹੈਪੀ , ਬਰਨਾਲਾ, 24 ਅਪ੍ਰੈਲ 2023
   ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਣਕ ਖ਼ਰੀਦ ’ਚ ਪਾਰਦਰਸ਼ਤਾ ਵੱਲ ਪਹਿਲਕਦਮੀ ਕਰਦੇ ਹੋਏ ਜੀਪੀਐੱਸ ਆਧਾਰਿਤ ਵਹੀਕਲ ਟ੍ਰੈਕਿੰਗ ਸਿਸਟਮ (ਵੀਟੀਐੱਸ) ਲਾਗੂ ਕੀਤਾ ਹੈ ਤਾਂ ਜੋ ਮੰਡੀਆਂ ਤੋਂ ਗੋਦਾਮਾਂ ਤੱਕ ਜਾਣ ਵਾਲੇ ਵਾਹਨਾਂ ਨੂੰ ਟਰੈਕ ਕੀਤਾ ਜਾ ਸਕੇ।
     ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ                                                     ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 2000 ਟਰੱਕਾਂ ਨੂੰ ਜੀਪੀਐੱਸ ਆਧਾਰਿਤ ਵਹੀਕਲ ਟ੍ਰੈਕਿੰਗ ਸਿਸਟਮ ਨਾਲ ਲੈਸ ਕੀਤਾ ਗਿਆ ਹੈ, ਜਿਸ ਨਾਲ ਵਾਹਨਾਂ ਦੀ ਲਾਈਵ ਲੋਕੇਸ਼ਨ ’ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਤਾਂ ਜੋ ਕਣਕ ਸਬੰਧੀ ਕਿਸੇ ਤਰ੍ਹਾਂ ਦੀ ਘਪਲੇਬਾਜ਼ੀ, ਰੀਸਾਈਕÇਲੰਗ ਤੇ ਦੂਜੇ ਸੂਬਿਆਂ ਤੋਂ ਨਾਜਾਇਜ਼ ਕਣਕ ਲਿਆਉਣ ਦੀ ਕਿਸੇ ਵੀ ਸੰਭਾਵਿਤ ਕੋਸ਼ਿਸ਼ ਨੂੰ ਤੁਰੰਤ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਇਹ ਵਾਹਨਾਂ ਦੀ ਸਰਵੋਤਮ ਵਰਤੋਂ ਵਿੱਚ ਮਦਦ ਕਰਦਾ ਹੈ ਕਿਉਂਕਿ ਅਧਿਕਾਰੀਆਂ ਨੂੰ ਟਰੱਕਾਂ ਦੀ ਲੋਡਿੰਗ ਅਤੇ ਅਨਲੋਡਿੰਗ ਦੀ ਨਿਗਰਾਨੀ ਕਰਨ ਵਿਚ ਮਦਦ ਮਿਲਦੀ ਹੈ।                                           
  ਜ਼ਿਲ੍ਹਾ ਖਾਧ ਤੇ ਸਿਵਲ ਸਪਲਾਈ ਕੰਟਰੋਲਰ ਬਰਨਾਲਾ ਹਰਪ੍ਰੀਤ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 11 ਏਜੰਸੀਆਂ ਇੰਪੈਨਲਡ ਹਨ, ਜਿਨ੍ਹਾਂ ਦਾ ਜੀਪੀਐੱਸ ਸਿਸਟਮ ਟਰੱਕਾਂ ’ਚ ਫਿੱਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗੇਟ ਪਾਸ ਮੈਨੂਅਲ ਤੌਰ ’ਤੇ ਜਾਰੀ ਕੀਤੇ ਜਾਂਦੇ ਸਨ। ਇਸ ਵਾਰ ਟਰੱਕਾਂ ’ਚ ਵਾਹਨ ਟ੍ਰੈਕਿੰਗ ਸਿਸਟਮ ਲਾਗੂ ਕੀਤਾ ਗਿਆ ਹੈ। ਇੰਸਪੈਕਟਰ ਮੋਬਾਈਲ ਐਪ anajkharid ਰਾਹੀਂ ਗੇਟ ਪਾਸ ਜਾਰੀ ਤੇ ਵੈਰੀਫਾਈ ਕਰਦੇ ਹਨ। ਜਦੋਂ ਵਾਹਨ ਅਨਾਜ ਮੰਡੀ ਤੋਂ ਚੱਲਦੇ ਹਨ ਤਾਂ ਸਬੰਧਤ ਇੰਸਪੈਕਟਰ ਮੋਬਾਈਲ ਐਪ ਜਾਂ ਪੋਰਟਲ ਰਾਹੀਂ ਟਰੇਸ ਕਰ ਸਕਦੇ ਹਨ। ਜਦੋਂ ਵਾਹਨ ਮੁਕਾਮ ’ਤੇ ਪਹੁੰਚ ਜਾਂਦਾ ਹੈ ਤਾਂ ਇੰਸਪੈਕਟਰ ਐਪ ’ਚ ਕਲਿੱਕ ਕਰਦਾ ਹੈ ਤੇ ਪ੍ਰਕਿਰਿਆ ਮੁਕੰਮਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵੱਖ ਵੱਖ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਵੀ ਟਰੱਕਾਂ ਦੀ ਹਲਚਲ ਨੂੰ ਟਰੈਕ ਕਰ ਸਕਦੇ ਹਨ।                             
   ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ’ਚ ਕਣਕ ਖਰੀਦ ਨਾਲ ਜੁੜੇ ਕਰੀਬ 2000 ਟਰੱਕਾਂ ’ਤੇ ਇਹ ਸਿਸਟਮ ਲਾਗੂ ਕੀਤਾ ਗਿਆ ਹੈ। ਸੁਚੱਜੀ ਕਣਕ ਖਰੀਦ ਲਈ ਵਿਭਾਗ ਵੱਲੋਂ ਜ਼ਿਲ੍ਹੇ ਨੂੰ 20 ਕਲੱਸਟਰਾਂ ’ਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ 1400 ਦੇ ਕਰੀਬ ਟਰੱਕ 8 ਕਿਲੋਮੀਟਰ ਦੇ ਘੇਰੇ ਤੱਕ ਅਤੇ 600 ਦੇ ਕਰੀਬ ਟਰੱਕ 8 ਕਿਲੋਮੀਟਰ ਤੋਂ ਬਾਹਰ ਦੇ ਦਾਇਰੇ ਵਾਸਤੇ ਲਾਏ ਗਏ ਹਨ।
ਹੁਣ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 531.64 ਕਰੋੜ ਦੀ ਅਦਾਇਗੀ  
  ਜ਼ਿਲ੍ਹਾ ਬਰਨਾਲਾ ’ਚ 23 ਅਪ੍ਰੈਲ ਸ਼ਾਮ ਤੱਕ 3,25,040 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿਚੋਂ ਵੱਖ ਵੱਖ ਏਜੰਸੀਆਂ ਵੱਲੋਂ 3,06,377 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਇਸ ’ਚੋਂ 1,21,856 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਤੇ ਹੁਣ ਤੱਕ 531.64 ਕਰੋੜ ਦੀ ਰਾਸ਼ੀ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ’ਚ ਕੀਤੀ ਜਾ ਚੁੱਕੀ ਹੈ।

Spread the love
Scroll to Top