ਹੁਣ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ  ਖੋਲੀਆਂ ਜਾਣਗੀਆਂ ਲੈਬੋਰੇਟਰੀਆਂ

Spread the love

ਬਰਨਾਲਾ, 2 8 ਮਾਰਚ 2020

ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਐੇਮਰਜੈਂਸੀ ਮੈਡੀਕਲ ਟੈਸਟਾਂ ਵਾਸਤੇ ਲੈਬੋਰੇਟਰੀ ਖੋਲਣ ਦੇ ਸਮੇਂ ਵਿੱਚ ਸੋਧ ਕੀਤੀ ਗਈ ਹੈ। ਇਹ ਸਮਾਂ ਹੁਣ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਹੋਵੇਗਾ। ਕੈਮਿਸਟ ਦੀਆਂ ਦੁਕਾਨਾਂ ਵੀ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਖੋਲੀਆਂ ਜਾਣਗੀਆਂ. ਪਰ ਇਸ ਦੌਰਾਨ ਇਹ ਯਕੀਨੀ ਬਣਾਇਆ ਜਾਵੇਗਾ ਕਿ ਦਵਾਈ ਲੈਣ ਵਾਲੇ ਵਿਅਕਤੀ ਕੋਲ ਡਾਕਟਰੀ ਸਲਿੱਪ ਮੌਜੂਦ ਹੋਵੇ। ਕੈਮਿਸਟ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣੀਆਂ ਦੁਕਾਨਾਂ ਤੋਂ ਦਵਾਈਆਂ ਦੀ ਹੋਮ ਡਿਲਿਵਰੀ ਕਰਨਗੇ।
ਉਨਾਂ ਕਿਹਾ ਕਿ ਲੈਬੋਰੇਟਰੀ ਅਤੇ ਕੈਮਿਸਟ ਦੀਆਂ ਦੁਕਾਨਾਂ ’ਤੇ ਜਾਣ ਵਾਲੇ ਵਿਅਕਤੀ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ। ਉਨਾਂ ਕਿਹਾ ਕਿ ਬਾਕੀ ਜ਼ਰੂਰੀ ਵਸਤਾਂ ਜਿਵੇਂ ਰਾਸ਼ਨ, ਕਰਿਆਣਾ, ਸਬਜ਼ੀਆਂ, ਫਲਾਂ, ਐਲਪੀਜੀ ਗੈਸ, ਪੈਕੇਟਾਂ ਵਾਲੇ ਦੁੱਧ ਆਦਿ ਦੀ ਹੋਮ ਡਿਲਿਵਰੀ ਦਾ ਸਮਾਂ ਉਸੇ ਤਰਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।    


Spread the love
Scroll to Top