* ਜ਼ਿਲਾ ਵਾਸੀਆਂ ਦੀ ਸਹੂਲਤ ਲਈ ਕੰਟਰੋਲਾਂ ਰੂਮਾਂ ’ਤੇ 24 ਘੰਟੇ ਸੇਵਾਵਾਂ ਨਿਭਾ ਰਿਹੈ ਅਮਲਾ
* ਜ਼ਿਲਾ ਪੱਧਰੀ ਕੰਟਰੋਲ ਰੂਮ ਤੋਂ ਇਲਾਵਾ ਸਿਹਤ ਅਤੇ ਪੁਲੀਸ ਵਿਭਾਗ ਦੇ ਕੰਟਰੋਲ ਰੂਮ ਨੰਬਰਾਂ ’ਤੇ ਦਿੱਤੀਆਂ ਜਾ ਰਹੀਆਂ ਹਨ ਲਗਾਤਾਰ ਸੇਵਾਵਾਂ
ਬਰਨਾਲਾ, 27 ਮਾਰਚ
ਜ਼ਿਲਾ ਪ੍ਰਸਾਸ਼ਨ ਬਰਨਾਲਾ ਵੱਲੋਂ ‘ਕੋਰਨਾ ਵਾਇਰਸ’ ਦੇ ਪ੍ਰਕੋਪ ਕਾਰਨ ਲਗਾਏ ਕਰਫਿੳੂ ਦੌਰਾਨ ਜ਼ਿਲੇ ਦੇ ਲੋਕਾਂ ਨੂੰ ਢੁਕਵੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਥਾਪਿਤ ਕੰਟਰੋਲ ਰੂਮਜ਼ ਵਿੱਚ ਵੱਡੀ ਗਿਣਤੀ ਅਮਲਾ 24 ਘੰਟੇ ਸ਼ਿਫਟਾਂ ਵਿੱਚ ਲਗਾਤਾਰ ਸੇਵਾਵਾਂ ਨਿਭਾਅ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਐਸਡੀਐਮ ਦਫਤਰ ਵਿਖੇ ਸਥਾਪਿਤ ਕੰਟਰੋਲ ਰੂਮ ਵਿਖੇ ਲੈਂਡਲਾਈਨ ਨੰਬਰ ਦੇ ਨਾਲ ਨਾਲ ਵਟਸਐਪ ਨੰਬਰ ਦੀ ਵੀ ਸਹੂਲਤ ਦਿੱਤੀ ਗਈ ਹੈ। ਲੈਂਡਲਾਈਨ ਨੰਬਰ 01679-230032 ਹੈ, ਜਦੋਂਕਿ ਵਟਸਐਪ ਨੰਬਰ 99152-74032 ਹੈ। ਸਿਹਤ ਸਬੰਧੀ ਕਿਸੇ ਵੀ ਤਰਾਂ ਦਾ ਰਾਬਤਾ ਬਣਾਉਣ ਲਈ ਦਫਤਰ ਸਿਵਲ ਸਰਜਨ ਵਿਖੇ ਸਥਾਪਿਤ ਕੰਟਰੋਲ ਰੂਮ ਵਿੱਚ ਚਾਰ ਨੰਬਰ ਚੱਲ ਰਹੇ ਹਨ। ਇਹ ਨੰਬਰ 01679-234777, 98721-95649, 76528-95649, 99153-05649 ਹੈ। ਇਸ ਕੰਟਰੋਲ ਰੂਮ ’ਤੇ ਵੀ ਸਬੰਧਤ ਅਮਲਾ 24 ਘੰਟੇ ਸੇਵਾਵਾਂ ਨਿਭਾਅ ਰਿਹਾ ਹੈ।
ਇਸ ਤੋਂ ਇਲਾਵਾ ਪੁਲੀਸ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਸ਼ਿਕਾਇਤ ਜਾਂ ਸੇਵਾ ਲਈ ਪੁਲੀਸ ਵਿਭਾਗ ਵੱੱਲੋਂ ਜਾਰੀ ਕੰਟਰੋਲ ਰੂਮ ਨੰਬਰ 97795-45100 ਅਤੇ 85588-32100 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਸੰਸਥਾ, ਸਮਾਜਸੇਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੁੰਦਾ ਹੈ ਤਾਂ ਉਹ 01679-244072 ਅਤੇ 98159-86592 ’ਤੇ ਸੰਪਰਕ ਕਰ ਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਬਹੁਤ ਹੀ ਜ਼ਰੂਰੀ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਆਨਲਾਈਨ ਪਾਸ ਅਪਲਾਈ ਕਰਨ ਲਈ 75280-34032 ’ਤੇ ਸੰਪਰਕ ਕੀਤਾ ਜਾਵੇ ਅਤੇ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ www.barnala.gov.in ਤੋਂ ਨਿਰਧਾਰਿਤ ਪਰਫਾਰਮਾ (ਪਰਫਾਰਮਾ ਫਾਰ ਪਬਲਿਕ ਕਰਫਿੳੂ ਪਰਮਿਟ) ਡਾੳੂਨਲੋਡ ਕਰ ਕੇ ਭਰ ਕੇ ਈਮੇਲ passforcovid19bnl@gmail.com ’ਤੇ ਭਰ ਕੇ ਭੇਜਿਆ ਜਾਵੇ।
ਉਨਾਂ ਦੱਸਿਆ ਕਿ ਕਰਿਆਣਾ, ਰਾਸ਼ਨ, ਸਬਜ਼ੀਆਂ ਤੇ ਦਵਾਈਆਂ ਆਦਿ ਦੀ ਹੋਮ ਡਿਲਿਵਰੀ ਲਟਈ ਵੀ ਸੂਚੀਆਂ ਵੈਬਸਾਈਟ www.barnala.gov.in ’ਤੇ ਮੁਹੱਈਆ ਕਰਾਈਆਂ ਗਈਆਂ ਹਨ। ਇਨਾਂ ਨੰਬਰਾਂ ’ਤੇ ਫੋਨ ਕਰ ਕੇ ਇਹ ਚੀਜ਼ਾਂ ਘਰਾਂ ਵਿੱਚ ਸਪਲਾਈ ਕਰਵਾਈਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਹਰ ਤਰਾਂ ਦੇ ਇੰਤਜ਼ਾਮਾਂ ਵਿੱਚ ਜੁਟਿਆ ਹੋਇਆ ਹੈ।
ਇਹ ਸਿਰਫ ਗੱਲਾਂ ਨੇ ਜੀ, ਮੈ ਬਹੁਤ ਕੋਸ਼ਿਸ ਕੀਤੀ ਹੈ ਆਰਡਰ ਦੇਣ ਦੀ ਪਰ ਜੋ ਸੂਚੀ ਵਿੱਚ ਫੋਨ ਨੰਬਰ ਦਿੱਤੇ ਗਏ ਹਨ ਉਹਨਾਂ ਵਿੱਚੋ ਬਹੁਤੇ ਨੰਬਰ ਸੇਵਾ ਵਿੱਚ ਨਹੀਂ ਹਨ, ਜੋ ਨੰਬਰ ਲੱਗਦਾ ਹੈ ਉਸਨੂੰ ਕੋਈ ਪਿਕ ਨਹੀਂ ਕਰਦਾ ਤੇ ਜੇ ਕੋਈ ਆਰਡਰ ਲੈ ਵੀ ਲੈਂਦਾ ਹੈ ਉਹ deliver ਨਹੀਂ ਹੁੰਦਾ| ਮੈ 28 ਮਾਰਚ ਨੂੰ ਆਰਡਰ ਦਿੱਤਾ ਸੀ ਜੋ ਅੱਜ ਵੀ ਨਹੀਂ ਆਇਆ| ਅਸਲ ਵਿੱਚ ਕੰਮ ਤਾਂ ਓਹੀ ਛੋਟੇ ਦੁਕਾਨਦਾਰ ਆ ਰਹੇ ਹਨ ਜੋ ਚੋਰੀ ਚੋਰੀ ਸਮਾਨ ਵੇਚ ਰਹੇ ਹਨ| ਪ੍ਰਸ਼ਾਸ਼ਨ ਨੂੰ ਕੋਈ ਕੇਂਦਰੀਕ੍ਰਿਤ ਹੱਲ ਲੱਭਣਾ ਚਾਹੀਦਾ ਹੈ ਜਿੱਥੇ ਲੋਕ ਔਨਲਾਈਨ ਆਰਡਰ ਦੇ ਸਕਣ | ਪੱਤਰਕਾਰ ਸਾਹਿਬ ਕਿਰਪਾ ਕਰਕੇ ਇੱਕ ਖ਼ਬਰ ਇਸ ਸਚਾਈ ਤੇ ਵੀ ਲਗਾ ਦਿਓ|
ਧੰਨਵਾਦ
Emergency