ਹੜ੍ਹਾਂ ਦਾ ਪਸਾਰ ਰੋਕਣ ਲਈ ਉਪਰਾਲੇ ਜਾਰੀ, ਡਿਪਟੀ ਕਮਿਸ਼ਨਰ ਤੇ ਵਿਧਾਇਕ ਵੱਲੋਂ ਪਿੰਡਾਂ ਦਾ ਦੌਰਾ

Spread the love

ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 20 ਅਗਸਤ 2023


       ਫਾਜਿ਼ਲਕਾ ਜਿ਼ਲ੍ਹੇ ਦੇ ਕੌਮਾਂਤਰੀ ਸਰਹੱਦ ਨਾਲ ਲੱਗਦੇ 13 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ ਜਦ ਕਿ ਪਾਣੀ ਦਾ ਪੱਧਰ ਵੱਧਣ ਕਾਰਨ ਮੁਹਾਰ ਸੋਨਾ, ਮੁਹਾਰ ਖੀਵਾ ਤੇ ਭਵਾਨੀ ਵਰਗੇ ਇਲਾਕਿਆਂ ਤੱਕ ਪਾਣੀ ਨਾ ਆਵੇ ਇਸ ਲਈ ਉਪਰਾਲੇ ਕਰਨ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਇੰਨ੍ਹਾਂ ਪਿੰਡਾਂ ਵਿਚ ਵੀ ਅਗੇਤੇ ਪ੍ਰਬੰਧ ਆਰੰਭ ਕਰ ਦਿੱਤੇ ਗਏ ਹਨ।                                       

       ਇਸ ਦੌਰਾਨ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਫਾਜਿਲ਼ਕਾ ਵਿਚ ਬੀਤੇ ਕੱਲ ਤੱਕ 5877 ਕੁਇੰਟਲ ਹਰਾ ਚਾਰਾ, 1777 ਬੈਗ ਕੈਟਲ ਫੀਡ, 3672 ਤਰਪਾਲਾਂ ਅਤੇ 8812 ਰਾਸ਼ਟ ਕਿੱਟਾਂ ਵੰਡੀਆਂ ਜਾ ਚੁੱਕੀਆਂ ਸਨ।

       ਜਦ ਕਿ ਐਤਵਾਰ ਨੂੰ 150 ਕਿਉਂਟਿਲ ਹਰਾ ਚਾਰਾ, 300 ਬੈਗ ਕੈਟਲ ਫੀਡ ਅਤੇ 250 ਕੁਇੰੰਟਲ ਮੱਕੀ ਦਾ ਅਚਾਰ ਭੇਜਿਆ ਗਿਆ ਹੈ। ਇਸ ਤੋਂ ਬਿਨ੍ਹਾਂ ਅੱਜ 80 ਤਰਪਾਲਾਂ ਦੀ ਵੰਡ ਕੀਤੀ ਗਈ ਹੈ ਜਦ ਕਿ ਪ੍ਰਸ਼ਾਸਨ ਕੋਲ ਜਰੂਰਤ ਅਨੁਸਾਰ ਹੋਰ ਤਰਪਾਲਾਂ ਦਾ ਪ੍ਰਬੰਧ ਹੈ। ਇਸ ਤੋਂ ਬਿਨ੍ਹਾਂ 500 ਰਾਸ਼ਨ ਕਿੱਟਾਂ ਵੀ ਪ੍ਰਸ਼ਾਸਨ ਕੋਲ ਉਪਲਬੱਧ ਹਨ ਅਤੇ ਜਰੂਰਤ ਅਨੁਸਾਰ ਨਾਲੋ ਨਾਲ ਹੋਰ ਰਾਹਤ ਸਮੱਗਰੀ ਵੀ ਮੰਗਵਾਈ ਜਾ ਰਹੀ ਹੈ।                                           

       ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇੰਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਗਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਬੱਚਿਆਂ, ਔਰਤਾਂ ਅਤੇ ਬਜੁਰਗਾਂ ਨੂੰ ਰਾਹਤ ਕੇਂਦਰ ਵਿਚ ਸਮੇਂ ਸਿਰ ਲਿਆਂਦਾ ਜਾਵੇ ਅਤੇ ਦਰਿਆ ਦੇ ਪਾਣੀ ਦੇ ਨੇੜੇ ਨਾ ਜਾਇਆ ਜਾਵੇ।

      ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ੇਕਰ ਕਿਸੇ ਨੂੰ ਵੀ ਕੋਈ ਹੜ੍ਹਾਂ ਸਬੰਧੀ ਮੁਸਕਿਲ ਹੋਵੇ ਤਾਂ ਜਿ਼ਲ੍ਹਾ ਪੱਧਰੀ ਕੰਟਰੋਲ ਰੂਮ ਤੇ 01638—262153 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪਾਣੀ ਦੇ ਨੇੜੇ ਨਾ ਜਾਣ ਅਤੇ ਸੱਪ ਵਰਗੇ ਹੋਰ ਜਹਿਰੀਲੇ ਜੰਤੂਆਂ ਤੋਂ ਵੀ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ।

                ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਮੰਗ ਅਨੁਸਾਰ ਤਰਪਾਲਾਂ ਅਤੇ ਜਾਨਵਰਾਂ ਲਈ ਸੁੱਕਾ ਫੀਡ ਮੁਹਈਆ ਕਰਵਾਇਆ ਜਾਵੇਗਾ। ਪਿੰਡ ਵਾਸੀਆਂ ਨੇ ਵੀ ਫੀਡ ਤੇ ਤਰਪਾਲਾਂ ਦੀ ਹੀ ਮੰਗ ਰੱਖੀ ਸੀ ਅਤੇ ਕਿਹਾ ਸੀ ਕਿ ਫਿਲਹਾਲ ਉਨ੍ਹਾਂ ਨੂੰ ਰਾਸ਼ਨ ਦੀ ਜਰੂਰਤ ਨਹੀਂ ਹੈ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ।

      ਜਿਕਰਯੋਗ ਹੈ ਕਿ ਮੁਹਾਰ ਜਮਸੇਰ ਪਿੰਡ ਜ਼ੋ ਕਿ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੋਇਆ ਅਤੇ ਇਸਦੇ ਚੌਥੇ ਪਾਸੇ ਸਤਲੁਜ਼ ਦੀ ਕਰੀਕ ਭਰੀ ਵਹਿ ਰਹੀ ਹੈ। ਇਸ ਪਿੰਡ ਵਿਚੋਂ ਪ੍ਰਸ਼ਾਸਨ ਨੇ ਅਗੇਤੇ ਪ੍ਰਬੰਧਾਂ ਤਹਿਤ 600 ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਂਵਾਂ ਤੇ ਪਹੁੰਚਾ ਦਿੱਤਾ ਸੀ ਅਤੇ ਇੰਨ੍ਹਾਂ ਪਿੰਡਾਂ ਲਈ ਨਾਇਬ ਤਹਿਸੀਲਦਾਰ ਅਰਨੀਵਾਲਾ ਅੰਜੂ ਬਾਲਾ ਨੂੰ ਮੌਕੇ ਪਰ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਇਸ ਇਲਾਕੇ ਵਿਚੋਂ ਸਮਾਨ ਆਦਿ ਕੱਢਣ ਲਈ ਲੋਕਾਂ ਨੂੰ ਟਰੈਕਟਰ ਟਰਾਲੀਆਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।

      ਇਸ ਮੌਕੇ ਐਸਡੀਐਮ ਸ੍ਰੀ ਨਿਕਾਸ ਖੀਂਚੜ, ਡੀਐਸਪੀ ਸੁਬੇਗ ਸਿੰਘ,  ਬੀਡੀਪੀਓ ਸ੍ਰੀ ਪਿਆਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜਰ ਸਨ।


Spread the love
Scroll to Top